ਏਥਰ ਐਨਰਜੀ ਨੇ IPO ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 1,340 ਕਰੋੜ ਰੁਪਏ ਜੁਟਾਏ
Saturday, Apr 26, 2025 - 11:59 PM (IST)

ਨਵੀਂ ਦਿੱਲੀ, (ਭਾਸ਼ਾ)- ਏਥਰ ਐਨਰਜੀ ਨੇ ਆਪਣਾ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਖੁੱਲ੍ਹਣ ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 1,340 ਕਰੋੜ ਰੁਪਏ ਜੁਟਾਏ ਹਨ। ਕੰਪਨੀ 28 ਅਪ੍ਰੈਲ ਨੂੰ ਆਪਣਾ 2,981 ਕਰੋੜ ਰੁਪਏ ਦਾ ਆਈ. ਪੀ. ਓ. ਲੈ ਕੇ ਆ ਰਹੀ ਹੈ। ਇਸ ਦਾ ਮੁੱਲ ਘੇਰਾ 304-321 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ।
ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਅਪਲੋਡ ਸੂਚਨਾ ਮੁਤਾਬਕ ਆਈ. ਪੀ. ਓ. ਖੁੱਲ੍ਹਣ ਤੋਂ ਪਹਿਲਾਂ ਏਥਰ ਐਨਰਜੀ ਨੇ ਵੱਡੇ (ਐਂਕਰ) ਨਿਵੇਸ਼ਕਾਂ ਤੋਂ 1 , 340 ਕਰੋੜ ਰੁਪਏ ਜੁਟਾਏ ਹਨ। ਪ੍ਰਮੁੱਖ ਐਂਕਰ ਨਿਵੇਸ਼ਕਾਂ ’ਚ ਕਸਟੱਡੀ ਬੈਂਕ ਆਫ ਜਾਪਾਨ, ਫਰੈਂਕਲਿਨ ਟੈਂਪਲਟਨ ਅਤੇ ਅਬੂ ਧਾਬੀ ਇਨਵੈਸਟਮੈਂਟ ਅਥਾਰਿਟੀ ਸ਼ਾਮਲ ਹਨ। ਇਸ ਆਈ. ਪੀ. ਓ. ’ਚ 2,626 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਮੋਟਰਾਂ ਵੱਲੋਂ 1.1 ਕਰੋੜ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ( ਓ. ਐੱਫ. ਐੱਸ.) ਵੀ ਸ਼ਾਮਲ ਹੈ।