ਯੋਕੋਹਾਮਾ ਸਮੂਹ ਦੀ ਟਾਇਰ ਕੰਪਨੀ ਵਿਸ਼ਾਖਾਪਟਨਮ ''ਚ ਲਾਵੇਗੀ ਕਾਰਖ਼ਾਨਾ
Sunday, Sep 13, 2020 - 06:34 PM (IST)
ਮੁੰਬਈ— ਆਫ-ਹਾਈਵੇ ਟਾਇਰ ਕੰਪਨੀ ਅਲਾਇੰਸ ਟਾਇਰ ਗਰੁੱਪ (ਏ. ਟੀ. ਜੀ.) 1,240 ਕਰੋੜ ਰੁਪਏ ਦੇ ਨਿਵੇਸ਼ ਨਾਲ ਦੇਸ਼ 'ਚ ਆਪਣਾ ਤੀਜਾ ਪਲਾਂਟ ਲਗਾ ਰਹੀ ਹੈ।
ਜਾਪਾਨ ਦੀ ਯੋਕੋਹਾਮਾ ਸਮੂਹ ਦੀ ਕੰਪਨੀ ਇਹ ਕਾਰਖ਼ਾਨਾ ਵਿਸ਼ਾਖਾਪਟਨਮ 'ਚ ਲਗਾ ਰਹੀ ਹੈ। ਯੋਕੋਹਾਮਾ ਇੰਡੀਆ ਦੇ ਚੇਅਰਮੈਨ ਤੇ ਏ. ਟੀ. ਜੀ. ਦੇ ਨਿਰਦੇਸ਼ਕ ਨਿਤਿਨ ਮੰਤਰੀ ਨੇ ਕਿਹਾ, ''ਪ੍ਰਸਤਾਵਿਤ 16.5 ਕਰੋੜ ਡਾਲਰ ਦੇ ਪਲਾਂਟ ਨਾਲ ਕੰਪਨੀ ਦੇ ਭਾਰਤ 'ਚ ਦੋ ਪਲਾਂਟ ਦੇ ਨਾਲ ਸਾਲਾਨਾ ਉਤਪਾਦਨ ਸਮਰਥਾ 'ਚ 20 ਹਜ਼ਾਰ ਟਨ ਯਾਨੀ 55 ਟਨ ਪ੍ਰਤੀ ਦਿਨ ਦਾ ਵਾਧਾ ਹੋਵੇਗਾ।''
ਉਨ੍ਹਾਂ ਕਿਹਾ ਕਿ ਕੰਪਨੀ ਦੀ ਸਾਲਾਨਾ ਉਤਪਾਦਨ ਸਮਰਥਾ ਵੱਧ ਕੇ 2.3 ਲੱਖ ਟਨ ਹੋ ਜਾਏਗੀ। ਇਸ ਪਲਾਂਟ ਨਾਲ ਰੋਜ਼ਗਾਰ ਦੇ 600 ਨਵੇਂ ਮੌਕੇ ਪੈਦਾ ਹੋਣਗੇ। ਕੰਪਨੀ ਦੇ ਕਰਮਾਚੀਰਆਂ ਦੀ ਗਿਣਤੀ ਅਜੇ 5,500 ਹੈ। ਏ. ਟੀ. ਜੀ. ਦਾ ਕਰਾਖ਼ਾਨਾ ਗੁਜਰਾਤ ਦੇ ਦਾਹੇਜ 'ਚ ਹੈ। ਇਕ ਹੋਰ ਕਰਾਖ਼ਾਨਾ ਤਾਮਿਲਨਾਡੂ ਦੇ ਤਿਰੂਨਵੇਲੀ 'ਚ ਹੈ। ਇਸ ਸਮੂਹ ਦਾ ਇਜ਼ਰਾਇਲ 'ਚ ਵੀ 45,000 ਟਨ ਦਾ ਕਰਾਖ਼ਾਨਾ ਹੈ।