ਟਾਟਾ ਮੋਟਰਸ ਨੇ ਦਿੱਤਾ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ
Tuesday, Jan 18, 2022 - 04:25 PM (IST)
ਆਟੋ ਡੈਸਕ– ਟਾਟਾ ਮੋਟਰਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ’ਚ 19 ਜਨਵਰੀ ਤੋਂ ਔਸਤਨ 0.9 ਫੀਸਦੀ ਦਾ ਵਾਧਾ ਕਰੇਗੀ ਤਾਂ ਜੋ ਲਾਗਤ ’ਚ ਹੋਏ ਵਾਧੇ ਦੀ ਆਂਸ਼ਿਕ ਰੂਪ ਨਾਲ ਭਰਾਈ ਕੀਤੀ ਜਾ ਸਕੇ। ਮੁੰਬਈ ਸਥਿਤ ਵਾਹਨ ਨਿਰਮਾਤਾ ਘਰੇਲੂ ਬਾਜ਼ਾਰ ’ਚ ਟਿਆਗੋ, ਪੰਚ ਅਤੇ ਹੈਰੀਅਰ ਵਰਗੇ ਵੱਖ-ਵੱਖ ਮਾਡਲ ਵੇਚਦੀ ਹੈ।
ਇਹ ਵੀ ਪੜ੍ਹੋ– ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ
ਟਾਟਾ ਮੋਟਰਸ ਨੇ ਇਕ ਬਿਆਨ ’ਚ ਕਿਹਾ ਕਿ 19 ਜਨਵਰੀ 2022 ਤੋਂ ਵੱਖ-ਵੱਖ ਮਾਡਲਾਂ ਦੀ ਕੀਮਤ ਔਸਤਨ 0.9 ਫੀਸਦੀ ਵਧਾਈ ਜਾਵੇਗੀ। ਇਸਦੇ ਨਾਲ ਹੀ ਕੰਪਨੀ ਨੇ ਗਾਹਕਾਂ ਦੀ ਪ੍ਰਤੀਕਿਰਿਆ ਦੇ ਆਧਾਰ ’ਤੇ ਇਕ ਖਾਸ ਸੰਸਕਰਣ ਦੀ ਕੀਮਤ ’ਚ 10,000 ਰੁਪਏ ਤਕ ਦੀ ਕਟੌਤੀ ਕੀਤੀ ਹੈ।
ਟਾਟਾ ਮੋਟਰਸ ਨੇ ਕਿਹਾ, ‘ਕੰਪਨੀ ਵਧੀ ਹੋਈ ਲਾਗਤ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਖੁਦ ਸਮਾਯੋਜਿਤ ਕਰ ਰਹੀ ਹੈ ਪਰ ਕੁੱਲ ਲਾਗਤ ’ਚ ਤੇਜ ਵਾਧੇ ਨੇ ਉਸ ਨੂੰ ਘੱਟੋ-ਘੱਟ ਕੀਮਤ ਵਾਧੇ ਰਾਹੀਂ ਕੁਝ ਭਾਰ ਗਾਹਕਾਂ ’ਤੇ ਪਾਉਣ ਲਈ ਮਜਬੂਰ ਕੀਤਾ ਹੈ।’ ਟਾਟਾ ਮੋਟਰਸ ਨੇ ਕਿਹਾ ਕਿ 18 ਜਨਵਰੀ 2022 ਨੂੰ ਜਾਂ ਇਸਤੋਂ ਪਹਿਲਾਂ ਬੁੱਕ ਕੀਤੀਆਂ ਗਈਆਂ ਕਾਰਾਂ ’ਤੇ ਕੀਮਤਾਂ ’ਚ ਵਾਧੇ ਦਾ ਕੋਈ ਅਸਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ– 26 ਸਾਲਾਂ ਬਾਅਦ ਫਿਰ ਭਾਰਤ ’ਚ ਫਰਾਟਾ ਭਰੇਗੀ Yezdi, 3 ਨਵੇਂ ਮਾਡਲਾਂ ’ਚ ਹੋਈ ਵਾਪਸੀ
ਇਸਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਨੇ ਪਿਛਲੇ ਹਫਤੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ’ਚ ਤੁਰੰਤ ਪ੍ਰਭਾਵ ਨਾਲ 4.3 ਫੀਸਦੀ ਤਕ ਦਾ ਵਾਧਾ ਕੀਤਾ ਸੀ। ਆਟੋਮੋਬਾਇਲ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸਪਾਤ, ਐਲੂਮੀਮੀਅਮ, ਤਾਂਬਾ, ਪਲਾਸਟਿਕ ਅਤੇ ਕੀਮਤੀ ਧਾਤੂਆਂ ਜੇ ਮਹਿੰਗਾ ਹੋਣ ਕਾਰਨ ਉਨ੍ਹਾਂ ਨੂੰ ਕੀਮਤਾਂ ’ਚ ਵਾਧੇ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਫਿਰ ਵਧਾਏ ਕਾਰਾਂ ਦੇ ਰੇਟ