ਨੀਰਵ ਮੋਦੀ ਦੀ ਸੰਪਤੀਆਂ ਦੀ ਨੀਲਾਮੀ ED ਨਾਲ  ਨੂੰ 51 ਕਰੋੜ ਮਿਲੇ

03/06/2020 9:40:44 AM

ਮੁੰਬਈ—ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਸੰਪਤੀਆਂ ਦੀ ਵੀਰਵਾਰ ਨੂੰ ਆਯੋਜਿਤ ਦੂਜੀ ਨੀਲਾਮੀ ਨਾਲ ਈਡੀ ਨੂੰ 51 ਕਰੋੜ ਪ੍ਰਾਪਤ ਹੋਏ ਹਨ | ਇਨ੍ਹਾਂ ਸੰਪਤੀਆਂ 'ਚ ਰਾਲਸ ਰਾਇਸ ਕਾਰ, ਐੱਮ.ਐੱਫ.ਹੁਸੈਨ ਅਤੇ ਅੰਮਿ੍ਤਾ ਸ਼ੇਰ-ਗਿੱਲ ਦੀ ਪੇਂਟਿੰਗਸ ਅਤੇ ਡਿਜ਼ਾਈਨਰ ਸ਼ਾਮਲ ਹਨ | ਨੀਰਵ ਮੋਦੀ ਦੇ ਕਰੀਬ 40 ਸਾਮਾਨਾਂ ਦੀ ਵੀਰਵਾਰ ਨੂੰ ਨੀਲਾਮੀ ਕੀਤੀ ਗਈ | ਇਸ ਦੇ ਨਾਲ ਹੀ ਈਡੀ ਵਲੋਂ ਜ਼ਬਤ ਨੀਰਵ ਮੋਦੀ ਦੇ ਸਾਮਾਨਾਂ ਦੀ ਨੀਲਾਮੀ ਪੂਰੀ ਹੋ ਗਈ ਹੈ | 


Aarti dhillon

Content Editor

Related News