ਅੱਸਾਰ ਸਟੀਲ ਦੇ ਹੱਲ ਨਾਲ ਤੀਜੀ ਤਿਮਾਹੀ ''ਚ ਵਧੇਗਾ ਬੈਂਕ ਦਾ ਮੁਨਾਫਾ

12/16/2019 3:24:16 PM

ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਅੱਸਾਰ ਸਟੀਲ ਮਾਮਲੇ ਦੇ ਹੱਲ ਨਾਲ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਬੈਂਕ ਦੇ ਮੁਨਾਫੇ 'ਚ ਸੁਧਾਰ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਫਸੀਆਂ ਸੰਪਤੀਆਂ ਨਾਲ ਚੌਥੀ ਤਿਮਾਹੀ 'ਚ ਹਾਂ-ਪੱਖੀ ਅਸਰ ਦੇਖਣ ਨੂੰ ਮਿਲੇਗਾ।
ਵਰਣਨਯੋਗ ਹੈ ਕਿ ਅੱਸਾਰ ਸਟੀਲ 'ਤੇ ਵਿੱਤੀ ਅਤੇ ਸੰਚਾਲਨ ਕਰਜ਼ਦਾਤਾਵਾਂ ਦਾ ਕਰੀਬ 54,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਆਰਸੇਲਰਮਿੱਤਲ ਨੇ ਕੰਪਨੀ ਦੀ ਪ੍ਰਾਪਤੀ ਲਈ 42,000 ਕਰੋੜ ਰੁਪਏ ਦੀ ਹੱਲ ਯੋਜਨਾ ਜਮ੍ਹਾ ਕੀਤੀ ਹੈ। ਕਰਜ਼ਦਾਤਾਵਾਂ ਦੀ ਕਮੇਟੀ (ਸੀ.ਓ.ਸੀ.) ਵਲੋਂ ਸਵੀਕ੍ਰਿਤ ਯੋਜਨਾ ਦੇ ਮੁਤਾਬਕ ਸਟੇਟ ਬੈਂਕ ਨੂੰ ਕਰੀਬ ਨੂੰ 12,000 ਕਰੋੜ ਰੁਪਏ ਮਿਲਣਗੇ। ਕੁਮਾਰ ਨੇ ਕਿਹਾ ਕਿ ਦੀਵਾਲਾ ਪ੍ਰਕਿਰਿਆ ਦੇ ਤਹਿਤ ਅੱਸਾਰ ਸਟੀਲ ਦਾ ਹੱਲ ਅਰਥਵਿਵਸਥਾ ਲਈ ਕਾਫੀ ਹਾਂ-ਪੱਖੀ ਹੈ। ਐੱਸ.ਬੀ.ਆਈ. ਚੇਅਰਮੈਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੂਖਮ, ਛੋਟੇ ਅਤੇ ਮੱਧ ਉੱਦਮਾਂ (ਐੱਮ.ਐੱਸ.ਐੱਮ.ਈ.) ਲਈ ਦੀਵਾਲਾ ਅਤੇ ਕਰਜ਼ਸ਼ੋਧਨ ਅਸਮਰੱਥਾ ਕੋਡ (ਆਈ.ਬੀ.ਸੀ.) ਸਹੀ ਰਸਤਾ ਨਹੀਂ ਚਾਹੀਦਾ... ਅਸੀਂ ਉਨ੍ਹਾਂ ਨੂੰ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) 'ਚ ਲਿਜਾਣ ਦੇ ਪੱਖ 'ਚ ਨਹੀਂ ਹਾਂ ਕਿਉਂਕਿ ਇਸ ਨਾਲ ਦੀਵਾਲਾ ਵਿਵਸਥਾ 'ਤੇ ਬਿਨ੍ਹਾਂ ਮਤਲੱਬ ਦਾ ਬੋਝ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨਿਆਂ 'ਚ ਐੱਸ.ਬੀ.ਆਈ. ਕਾਰਡ 'ਚ ਹਿੱਸੇਦਾਰੀ ਵਿਕਰੀ ਨਾਲ ਪੂੰਜੀ ਆਵੇਗੀ।


Aarti dhillon

Content Editor

Related News