ਏਸ਼ੀਆਈ ਬਾਜ਼ਾਰ ਡਿੱਗੇ, ਦਬਾਅ ''ਚ ਐੱਸ. ਜੀ. ਐਕਸ. ਨਿਫਟੀ

Thursday, Nov 30, 2017 - 08:54 AM (IST)

ਏਸ਼ੀਆਈ ਬਾਜ਼ਾਰ ਡਿੱਗੇ, ਦਬਾਅ ''ਚ ਐੱਸ. ਜੀ. ਐਕਸ. ਨਿਫਟੀ

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰ ਅੱਜ ਦਬਾਅ 'ਚ ਦਿਸ ਰਹੇ ਹਨ। ਐੱਸ. ਜੀ. ਐਕਸ. ਨਿਫਟੀ 54 ਅੰਕ ਯਾਨੀ 0.54 ਫੀਸਦੀ ਹੇਠਾਂ ਡਿੱਗ ਕੇ 10306.00 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਜਾਪਾਨ ਦਾ ਬਾਜ਼ਾਰ ਨਿੱਕੇਈ 21.80 ਅੰਕ ਯਾਨੀ 0.10 ਫੀਸਦੀ ਦੀ ਕਮਜ਼ੋਰੀ ਨਾਲ 22,575.40 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ-ਸੈਂਗ 335.42 ਅੰਕ ਯਾਨੀ 1.15 ਫੀਸਦੀ ਦੀ ਤੇਜ਼ੀ ਨਾਲ 29,288.41 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਸੁਸਤ ਹੈ। ਉੱਥੇ ਹੀ ਸਟਰੇਟਸ ਟਾਈਮਜ਼ 'ਚ ਵੀ 0.5 ਫੀਸਦੀ ਦੀ ਕਮਜ਼ੋਰੀ ਦਿਸ ਰਹੀ ਹੈ। ਤਾਇਵਾਨ ਇੰਡੈਕਸ 73 ਅੰਕ ਯਾਨੀ 0.7 ਫੀਸਦੀ ਦੀ ਕਮਜ਼ੋਰੀ ਨਾਲ 10,640.62 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News