ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, ਘਰੇਲੂ ਬਾਜ਼ਾਰ ''ਚ ਮਜ਼ਬੂਤੀ ਦੇ ਆਸਾਰ

10/11/2017 7:54:51 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ ਵਿੱਚ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 22 ਅੰਕ ਯਾਨੀ 0.1 ਫੀਸਦੀ ਵਧ ਕੇ 20,846 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 62 ਅੰਕ ਯਾਨੀ 0.25 ਫੀਸਦੀ ਦੀ ਤੇਜ਼ੀ ਦੇ ਨਾਲ 28,553 ਦੇ ਪੱਧਰ 'ਤੇ ਬੰਦ ਹੋਇਆ ਹੈ।ਐੱਸ. ਜੀ. ਐਕਸ ਨਿਫਟੀ 25.5 ਅੰਕ ਯਾਨੀ 0.25 ਫੀਸਦੀ ਦੇ ਵਾਧੇ ਨਾਲ 10,069  ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 


ਕੋਰਿਆਈ ਬਾਜ਼ਾਰ ਦੇ ਸੂਚਕ ਅੰਕ ਕੋਸਪੀ 'ਚ 0.6 ਫੀਸਦੀ ਦੀ ਮਜ਼ਬੂਤੀ ਨਜ਼ਰ ਆ ਰਹੀ ਹੈ, ਜਦੋਂ ਕਿ ਸਟਰੇਟਸ ਟਾਈਮਸ ਵਿੱਚ 0.3 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤਾਇਵਾਨ ਇੰਡੈਕਸ 105 ਅੰਕ ਯਾਨੀ 1 ਫੀਸਦੀ ਦੀ ਉਛਾਲ ਨਾਲ 10,638 ਦੇ ਪੱਧਰ 'ਤੇ ਪਹੁੰਚ ਗਿਆ ਹੈ।ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤੀ ਦੇ ਮੱਦੇਨਜ਼ਰ ਘਰੇਲੂ ਬਾਜ਼ਾਰ ਦੀ ਸ਼ੁਰੂਆਤ ਵੀ ਤੇਜ਼ੀ ਨਾਲ ਹੋ ਸਕਦੀ ਹੈ।


Related News