ਏਸ਼ੀਅਨ ਕਲਰ ਕੋਟੇਡ ਇਸਪਾਤ ਦੇ ਕਰਜ਼ਦਾਤਾਵਾਂ ਨੇ JSW ਦੀ 1,550 ਕਰੋੜ ਦੀ ਬੋਲੀ ਨੂੰ ਦਿੱਤੀ ਮਨਜ਼ੂਰੀ

Saturday, Jun 29, 2019 - 05:04 PM (IST)

ਏਸ਼ੀਅਨ ਕਲਰ ਕੋਟੇਡ ਇਸਪਾਤ ਦੇ ਕਰਜ਼ਦਾਤਾਵਾਂ ਨੇ JSW ਦੀ 1,550 ਕਰੋੜ ਦੀ ਬੋਲੀ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ—ਕਰਜ਼ 'ਚ ਫਸੀ ਕੰਪਨੀ ਏਸ਼ੀਅਨ ਕਲਰ  ਕੋਟੇਡ ਇਸਪਾਤ (ਏ.ਸੀ.ਸੀ.ਆਈ.ਐੱਲ.) ਦੇ ਕਰਜ਼ਦਾਤਾਵਾਂ ਨੇ ਜੇ.ਐੱਸ.ਡਬਲਿਊ. ਗਰੁੱਪ ਦੀ 1,550 ਕਰੋੜ ਰੁਪਏ 'ਚ ਪ੍ਰਾਪਤੀ ਦੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਕੰਪਨੀ ਦੀ ਦਿਵਾਲਾ ਅਤੇ ਕਰਜ਼ ਸੋਧ ਪ੍ਰਕਿਰਿਆ ਸ਼ੁਰੂ ਕਰਨ ਲਈ ਅਰਜ਼ੀ ਕੀਤੀ ਹੈ। ਰਾਸ਼ਟਰੀ ਕੰਪਨੀ ਕਾਨੂੰਨ ਅਥਾਰਿਟੀ (ਐੱਨ.ਸੀ.ਐੱਲ.ਟੀ.) ਵਲੋਂ ਅਰਜ਼ੀ ਨੂੰ ਸਵੀਕਾਰ ਕੀਤੇ ਜਾਣ ਦੇ ਬਾਅਦ ਪਿਛਲੇ ਸਾਲ ਜੁਲਾਈ 'ਚ ਪ੍ਰਕਿਰਿਆ ਸ਼ੁਰੂ ਹੋਈ। ਕੰਪਨੀ ਦੇ ਉੱਪਰ ਕਰੀਬ 6,500 ਕਰੋੜ ਰੁਪਏ ਦਾ ਬਕਾਇਆ ਹੈ। ਸੂਤਰਾਂ ਮੁਤਾਬਕ ਕਰੀਬ 80 ਫੀਸਦੀ ਕਰਜ਼ਦਾਤਾਵਾਂ ਨੇ ਜੇ.ਐੱਸ.ਡਬਲਿਊ ਗਰੁੱਪ ਦੀ ਬੋਲੀ ਦਾ ਪੱਖ ਲਿਆ। ਕਿਸੇ ਵੀ ਬੋਲੀ ਨੂੰ ਮਨਜ਼ੂਰ ਕੀਤੇ ਜਾਣ ਲਈ ਉਸ ਦੇ ਪੱਖ 'ਚ ਘੱਟੋ-ਘੱਟ 66 ਫੀਸਦੀ ਵੋਟ ਦੀ ਲੋੜ ਹੁੰਦੀ ਹੈ। ਸੂਤਰਾਂ ਨੇ ਕਿਹਾ ਕਿ ਜੇ.ਐੱਸ.ਡਬਲਿਊ ਗਰੁੱਪ ਦੀ ਪ੍ਰਾਪਤੀ ਲਈ 1,550 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ 'ਚ ਜ਼ਿਆਦਾਤਰ ਹਿੱਸਾ ਵਿੱਤੀ ਕਰਜ਼ਦਾਤਾਵਾਂ ਨੂੰ ਮਿਲੇਗਾ। ਐੱਸ.ਬੀ.ਆਈ., ਬੈਂਕ ਆਫ ਬੜੌਦਾ ਅਤੇ ਆਈ.ਡੀ.ਬੀ.ਆਈ. ਬੈਂਕ ਟਾਪ ਕਰਜ਼ਦਾਤਾਵਾਂ 'ਚ ਸ਼ਾਮਲ ਹੈ। ਇਸ ਬਾਰੇ 'ਚ ਸੰਪਰਕ ਕੀਤੇ ਜਾਣ 'ਤੇ ਜੇ.ਐੱਸ.ਡਬਲਿਊ ਬੁਲਾਰੇ ਨੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ।


author

Aarti dhillon

Content Editor

Related News