ਏਸ਼ੀਆ ਮਜ਼ਬੂਤ, SGX NIFTY ''ਤੇ ਦਬਾਅ, US ਮਾਰਕਿਟ ''ਚ ਰਿਕਾਰਡ ਤੇਜ਼ੀ

01/17/2020 9:41:44 AM

ਮੁੰਬਈ — ਏਸ਼ੀਆ 'ਚ ਮਜ਼ਬੂਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਪਰ SGX NIFTY 'ਤੇ ਦਬਾਅ ਦਿਖ ਰਿਹਾ ਹੈ। SGX NIFTY 12 ਅੰਕ ਯਾਨੀ ਕਿ 0.10 ਫੀਸਦੀ ਦੀ ਕਮਜ਼ੋਰੀ ਨਾਲ 12,359.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਕਕਈ 117.03 ਯਾਨੀ ਕਿ 0.49 ਫੀਸਦੀ ਦੇ ਵਾਧੇ ਨਾਲ 24,050.16 ਦੇ ਪੱਧਰ 'ਤੇ  ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਸਟ੍ਰੇਟ ਟਾਈਮਜ਼ 'ਚ 0.05 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ ਜਦੋਂਕਿ ਤਾਈਵਾਨ ਦਾ ਬਜ਼ਾਰ 0.23 ਫੀਸਦੀ ਦੇ ਵਾਧੇ ਨਾਲ 12,094.22 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗਸੈਂਗ 0.01 ਫੀਸਦੀ ਦੀ ਕਮਜ਼ੋਰੀ ਦੇ ਨਾਲ 28,878.83 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਹਾਲਾਂਕਿ ਕੋਪਸੀ 'ਚ ਵੀ 0.23 ਫੀਸਦੀ ਦੀ ਮਜ਼ਬੂਤੀ ਦਿਖ ਰਹੀ ਹੈ। ਸ਼ੰਘਾਈ ਕੰਪੋਜ਼ਿਟ 0.47 ਫੀਸਦੀ ਦੇ ਵਾਧੇ ਨਾਲ 3,088.47 ਦੇ ਪੱਧਰ 'ਤੇ ਦਿਖ ਰਿਹਾ ਹੈ।

ਚੰਗੇ ਨਤੀਜੇ ਅਤੇ ਮਜ਼ਬੂਤ ਆਰਥਿਕ ਅੰਕੜਿਆਂ ਨਾਲ ਯੂ.ਐਸ. ਮਾਰਕਿਟ 'ਚ ਰਿਕਾਰਡ ਤੇਜ਼ੀ ਨਜ਼ਰ ਆ ਰਹੀ ਹੈ। ਕੱਲ੍ਹ ਦੇ ਕਾਰੋਬਾਰ 'ਚ S&P 500 ਪਹਿਲੀ ਵਾਰ 3300 ਦੇ ਪਾਰ ਨਿਕਲ ਗਿਆ। ਕੱਲ੍ਹ ਡਾਓ ਵੀ ਨਵੇਂ ਸਿਖਰ 'ਤੇ ਬੰਦ ਹੋਇਆ। ਨੈਸਡੈਕ ਵੀ ਰਿਕਾਰਡ ਪੱਧਰ 'ਤੇ ਨਜ਼ਰ ਆਇਆ ਅਤੇ ਇਹ 1 ਫੀਸਦੀ ਚੜ੍ਹ ਕੇ ਬੰਦ ਹੋਇਆ। ਟ੍ਰੇਡ ਡੀਲ ਅਤੇ ਮਜ਼ਬੂਤ ਅੰਕੜੇ ਨੇ ਅਮਰੀਕਾ ਦੇ ਬਜ਼ਾਰਾਂ 'ਚ ਜੋਸ਼ ਭਰ ਦਿੱਤਾ ਹੈ। ਚੰਗੇ ਨਤੀਜਿਆਂ ਨਾਲ ਬਜ਼ਾਰ ਨੂੰ ਸਪੋਰਟ ਮਿਲਿਆ ਹੈ। ਅਮਰੀਕਾ 'ਚ ਜਾਬਲੈੱਸ ਕਲੇਮ ਦੇ ਅੰਕੜੇ ਉਮੀਦ ਤੋਂ ਚੰਗੇ ਰਹੇ। ਜਾਬਲੈੱਸ ਕਲੇਮ 10000 ਘੱਟ ਕੇ 2.04 ਲੱਖ 'ਤੇ ਰਹੇ। ਐਲਫਾਬੈੱਟ ਦਾ ਮਾਰਕਿਟ ਕੈਪ 1 ਲੱਖ ਕਰੋੜ ਡਾਲਰ ਪਹੁੰਚ ਗਿਆ ਹੈ। ਕੱਲ੍ਹ ਦੇ ਕਾਰੋਬਾਰ 'ਚ ਮੋਰਗਨ ਸਟੈਨਲੇ 'ਚ ਵੀ 6.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ।


Related News