SGX ਨਿਫਟੀ 11,000 ਤੋਂ ਪਾਰ, ਸ਼ੰਘਾਈ ਤੇ ਕੋਸਪੀ ਵੀ ਗ੍ਰੀਨ

08/19/2019 8:00:28 AM

ਨਵੀਂ ਦਿੱਲੀ— ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਮਜਬੂਤੀ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਯੂ. ਐੱਸ. ਬਾਂਡ ਦੀ ਯੀਲਡ ਵਧਣ ਨਾਲ ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਤੇਜ਼ੀ 'ਚ ਬੰਦ ਹੋਏ ਸਨ। 
 

 

ਉੱਥੇ ਹੀ, ਅੱਜ ਚੀਨ ਦਾ ਬਾਜ਼ਾਰ ਬਾਜ਼ਾਰ ਸੰਘਾਈ ਕੰਪੋਜ਼ਿਟ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਹੈ। ਕੋਸਪੀ ਤੇ ਸਟ੍ਰੇਟਸ ਟਾਈਮਜ਼ 'ਚ ਵੀ ਬੜ੍ਹਤ ਦੇਖਣ ਨੂੰ ਮਿਲੀ। ਜਪਾਨ ਦਾ ਬਾਜ਼ਾਰ ਵੀ ਮਜਬੂਤੀ 'ਚ ਕਾਰੋਬਾਰ ਕਰ ਰਿਹਾ ਹੈ।

ਸ਼ੰਘਾਈ ਕੰਪੋਜ਼ਿਟ 14.83 ਅੰਕ ਯਾਨੀ 0.5 ਫੀਸਦੀ ਦੀ ਤੇਜ਼ੀ 'ਚ 2,838 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 22 ਅੰਕ ਯਾਨੀ 0.2 ਫੀਸਦੀ ਵੱਧ ਕੇ 11,075 ਦੇ ਪੱਧਰ 'ਤੇ ਹੈ। 
ਜਪਾਨ ਦਾ ਬਾਜ਼ਾਰ ਨਿੱਕੇਈ 90 ਅੰਕ ਯਾਨੀ 0.4 ਫੀਸਦੀ ਦੀ ਮਜਬੂਤੀ 'ਚ 20,508 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 424 ਅੰਕ ਯਾਨੀ 1.6 ਫੀਸਦੀ ਚੜ੍ਹ ਕੇ 26,160 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 8 ਅੰਕ ਯਾਨੀ 0.4 ਫੀਸਦੀ ਦੀ ਤੇਜ਼ੀ 'ਚ 1,934 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.3 ਫੀਸਦੀ ਮਜਬੂਤ ਹੋ ਕੇ 3,125 'ਤੇ ਕਾਰੋਬਾਰ ਕਰਦਾ ਦਿਸਿਆ।


Related News