ਏਸ਼ੀਆ ਮਜ਼ਬੂਤ, SGX NIFTY 'ਚ 25 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ

07/19/2019 9:04:36 AM

ਮੁੰਬਈ — ਗਲੋਬਲ ਮਾਰਕਿਟ ਤੋਂ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਏਸ਼ਿਆਈ ਬਜ਼ਾਰ 'ਚ ਅੱਜ ਵਾਧੇ ਨਾਲ ਕਾਰੋਬਾਰ ਹੁੰਦਾ ਦਿਖ ਰਿਹਾ ਹੈ। SGX NIFTY  'ਚ ਚੌਥਾਈ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉਮੀਦ ਤੋਂ ਜ਼ਿਆਦਾ ਰੇਟ ਕੱਟ ਦੀ ਸੰਭਾਵਨਾ 'ਚ ਕੱਲ੍ਹ ਅਮਰੀਕੀ ਬਜ਼ਾਰ ਵਾਧੇ 'ਤੇ ਬੰਦ ਹੋਏ ਸਨ। ਤਿੰਨ ਦਿਨਾਂ ਬਾਅਦ ਕੱਲ੍ਹ ਅਮਰੀਕੀ ਬਜ਼ਾਰ ਹਰੇ ਨਿਸ਼ਾਨ ਵਿਚ ਬੰਦ ਹੋਏ। ਦੂਜੇ ਪਾਸੇ ਮੈਕਸਿਕੋ ਤੋਂ ਸਪਲਾਈ ਵਧਣ ਦੇ ਖਦਸ਼ੇ ਨਾਲ ਕਰੂਡ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬ੍ਰੇਂਟ ਦਾ ਭਾਅ 3 ਫੀਸਦੀ ਫਿਸਲ ਕੇ 62.5 ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਸੋਨੇ ਦੀ ਚਮਕ ਵੀ ਵਧੀ ਹੈ। ਫੈੱਡ ਦੀਆਂ ਦਰਾਂ ਘਟਣ ਦੀ ਉਮੀਦ 'ਚ ਸੋਨਾ ਚਮਕਿਆ ਹੈ। ਸੋਨੇ ਦੀ ਕੀਮਤ 2 ਹਫਤੇ ਦੀ ਉਚਾਈ 'ਤੇ ਚਲੀ ਗਈ ਹੈ। ਇਸ ਦੌਰਾਨ Middle East 'ਚ ਤਣਾਅ ਵਧਿਆ ਹੈ। ਟਰੰਪ ਨੇ ਇਰਾਨ ਦੇ ਡ੍ਰੋਨ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। Hormuz Strait  'ਚ US ਨੇਵੀ ਨੇ ਕਾਰਵਾਈ ਕੀਤੀ ਹੈ। ਟਰੰਪ ਨੇ ਕਿਹਾ ਕਿ ਰੱਖਿਆਤਮਕ ਕਾਰਵਾਈ ਦੇ ਤਹਿਤ ਡ੍ਰੋਨ ਨੂੰ ਮਾਰਿਆ ਗਿਆ ਹੈ। ਹਾਲਾਂਕਿ ਇਰਾਨ ਦੇ ਵਿਦੇਸ਼ ਮੰਤਰੀ ਨੇ ਅਜਿਹੀ ਘਟਨਾ ਤੋਂ ਇਨਕਾਰ ਕੀਤਾ ਹੈ।

ਏਸ਼ੀਆ ਬਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਜਾਪਾਨ ਦਾ ਬਜ਼ਾਰ ਨਿਕਕਈ 347.99 ਅੰਕ ਯਾਨੀ 1.65 ਫੀਸਦੀ ਵਧ ਕੇ 21,394.23 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਐਸ.ਜੀ.ਐਕਸ. ਨਿਫਟੀ 37.50 ਅੰਕ ਯਾਨੀ 0.32 ਫੀਸਦੀ ਦੀ ਮਜ਼ਬੂਤੀ ਦੇ ਨਾਲ 11,639.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੈਟਸ ਟਾਈਮਜ਼ 'ਚ 0.36 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਹੈਂਗਸੈਂਗ 319.16 ਅੰਕ ਯਾਨੀ 1.12 ਫੀਸਦੀ ਦੀ ਮਜ਼ਬੂਤੀ ਦੇ ਨਾਲ 28,780.82 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

ਕੋਰਿਆਈ ਬਾਜ਼ਾਰ ਕੋਪਸੀ 1.16 ਫੀਸਦੀ ਦੇ ਵਾਧੇ ਨਾਲ 2,090.49 ਦੇ ਪੱਧਰ 'ਤੇ ਦਿਖ ਰਿਹਾ ਹੈ। ਇਸ ਦੇ ਨਾਲ ਤਾਇਵਾਨ ਦਾ ਬਜ਼ਾਰ 111.28 ਅੰਕ ਯਾਨੀ 1.03 ਫੀਸਦੀ ਦੇ ਵਾਧੇ ਦੇ ਨਾਲ 10,910.56 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ ਸ਼ੰਘਾਈ ਕੰਪੋਜ਼ਿਟ 28.84 ਅੰਕ ਯਾਨੀ 0.99 ਫੀਸਦੀ ਦੇ ਵਾਧੇ ਨਾਲ 2,928.77 ਦੇ ਪੱਧਰ 'ਤੇ ਦਿਖ ਰਿਹਾ ਹੈ।


Related News