US ਮਾਰਕਿਟ ''ਚ ਰੇਟ ਕੱਟ ਕਾਰਨ ਜੋਸ਼ ਨਹੀਂ, ਏਸ਼ੀਆ ''ਚ ਰਲਿਆ-ਮਿਲਿਆ ਕਾਰੋਬਾਰ

Wednesday, Mar 04, 2020 - 10:00 AM (IST)

ਨਵੀਂ ਦਿੱਲੀ—ਐਮਰਜੈੱਸੀ ਰੇਟ ਕੱਟ ਦੇ ਬਾਵਜੂਦ ਇਕੋਨਮੀ ਨੂੰ ਲੈ ਕੇ ਅਮਰੀਕੀ ਬਾਜ਼ਾਰਾਂ 'ਚ ਭਰੋਸਾ ਨਹੀਂ ਜਾਗਿਆ ਹੈ | ਯੂ.ਐੱਸ. ਮਾਰਕਿਟ ਕੱਲ 3 ਫੀਸਦੀ ਤੱਕ ਫਿਸਲੇ | ਕੱਲ ਦੇ ਕਾਰੋਬਾਰ 'ਚ ਡਾਓ ਕਰੀਬ 800 ਅੰਕ ਹੇਠਾਂ ਬੰਦ ਹੋਇਆ | ਐੱਸ ਐਾਡ ਪੀ ਅਤੇ ਨੈਸਡੈਕ ਵੀ 3 ਫੀਸਦੀ ਫਿਸਲੇ | ਪਰ ਅੱਜ ਡਾਓ ਫਿਚਰਸ 'ਚ 200 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ | ਉੱਧਰ ਏਸ਼ੀਆ 'ਚ ਵਾਧੇ 'ਤੇ ਕਾਰੋਬਾਰ ਹੋ ਰਿਹਾ ਹੈ | ਹਾਲਾਂਕਿ ਐੱਸ.ਜੀ.ਐਕਸ. ਨਿਫਟੀ 'ਚ ਫਲੈਟ ਕਾਰੋਬਾਰ ਹੋ ਰਿਹਾ ਹੈ | ਉੱਧਰ ਯੂ.ਐੱਸ. ਫੈਡ ਦੀਆਂ ਦਰਾਂ ਘਟਾਉਣ ਨਾਲ ਗੋਲਡ ਕੀਮਤਾਂ 'ਚ 3 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਆਇਆ ਹੈ | ਕਾਮੈਕਸ 'ਤੇ ਸੋਨੇ ਦਾ ਭਾਅ 1650 ਡਾਲਰ ਦੇ ਕਰੀਬ ਪਹੁੰਚ ਗਿਆ ਹੈ | ਪਰ 10 ਸਾਲ ਦੀ ਯੂ.ਐੱਸ. ਬਾਂਡ ਯੀਲਡ ਪਹਿਲੀ ਵਾਰ 1 ਫੀਸਦੀ ਦੇ ਹੇਠਾਂ ਆ ਗਈ ਹੈ | 
ਇਸ ਦੌਰਾਨ ਅਮਰੀਕੀ ਸੈਂਟਰਲ ਬੈਂਕ ਨੇ ਵਿਆਜ਼ ਦਰ ਘਟਾਈ ਹੈ | ਯੂ.ਐੱਸ. ਫੈਡ ਨੇ ਵਿਆਜ਼ ਦਰਾਂ 'ਚ 0.5 ਫੀਸਦੀ ਦੀ ਕਟੌਤੀ ਕੀਤੀ ਹੈ | ਕੋਰੋਨਾ ਨਾਲ ਅਰਥਵਿਵਸਥਾ 'ਚ ਸਲੋਡਾਊਨ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ | ਬੋਰਡ ਆਫ ਗਵਰਨਰਸ ਨੇ ਇਕਮਤ ਨਾਲ ਦਰ ਘਟਾਉਣ ਦਾ ਫੈਸਲਾ ਲਿਆ ਹੈ | ਨਵੀਂ ਵਿਆਜ਼ ਦਰ 4 ਮਾਰਚ ਤੋਂ ਲਾਗੂ ਹੋਵੇਗੀ | ਕਟੌਤੀ ਦੇ ਬਾਅਦ ਫੈਡ ਦਰ ਦੀ ਨਵੀਂ ਰੇਂਜ 1-1.25 ਫੀਸਦੀ ਹੋਵੇਗੀ | ਅਰਥਵਿਵਸਥਾ ਦੀ ਮਦਦ ਲਈ ਹਰਸੰਭਵ ਕਦਮ ਦੀ ਗੱਲ ਵੀ ਕੀਤੀ ਗਈ ਹੈ | ਉੱਧਰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵੀ ਵਿਆਜ਼ ਦਰਾਂ 0.25 ਫੀਸਦੀ ਘਟਾਈ ਹੈ | ਇਥੇ ਦਰਾਂ ਰਿਕਾਰਡ ਪੱੱਧਰਾਂ 'ਤੇ ਆ ਗਈਆਂ ਹਨ | ਜੀ.7 ਐਮਰਜੈਂਸੀ ਕੋਨਕਾਲ 'ਚ ਵੀ ਕੋਰੋਨਾ ਦੇ ਕਹਿਰ ਤੋਂ ਪ੍ਰੇਸ਼ਾਨ ਇਕੋਨਮੀ ਨੂੰ ਸੰਭਾਵਨ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਅਤੇ ਸਰਕਾਰੀ ਖਰਚ ਵੀ ਵਧਾਉਣ ਦੀ ਗੱਲ ਕਹੀ ਗੱਲ ਹੈ | 
ਏਸ਼ੀਆ 'ਤੇ ਨਜ਼ਰ ਮਾਰੀਏ ਤਾਂ ਐੱਸ.ਜੀ.ਐਕਸ ਨਿਫਟੀ 14.50 ਅੰਕ ਭਾਵ 0.13 ਫੀਸਦੀ ਦੀ ਕਮਜ਼ੋਰੀ ਦੇ ਨਾਲ 11,255.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ | ਉੱਧਰ ਨਿੱਕੇਈ 74.26 ਅੰਕ ਭਾਵ 0.35 ਫੀਸਦੀ ਦੇ ਵਾਧੇ ਨਾਲ 21,156.99 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ | ਹਾਲਾਂਕਿ ਸਟ੍ਰੇਟਸ ਟਾਈਮਜ਼ 'ਚ 0.31 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ | ਉੱਧਰ ਤਾਈਵਾਨ ਦਾ ਬਾਜ਼ਾਰ 0.20 ਫੀਸਦੀ ਦੀ ਗਿਰਾਵਟ ਦੇ ਨਾਲ 11,305.36 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ | ਜਦੋਂਕਿ ਹੈਾਗਸੈਂਗ 0.38 ਫੀਸਦੀ ਦੀ ਕਮਜ਼ੋਰੀ ਦੇ ਨਾਲ 26,183.95 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ | ਹਾਲਾਂਕਿ ਕੋਸਪੀ 'ਚ 2.06 ਫੀਸਦੀ ਦੀ ਮਜ਼ਬੂਤੀ ਦਿਸ ਰਹੀ ਹੈ | ਸ਼ੰਘਾਈ ਕੰਪੋਜ਼ਿਟ 0.17 ਫੀਸਦੀ ਦੇ ਵਾਧੇ ਨਾਲ 2,998.13 ਦੇ ਪੱਧਰ 'ਤੇ ਦਿਸ ਰਿਹਾ ਹੈ | 


Aarti dhillon

Content Editor

Related News