ਏਸ਼ੀਆ ਅਤੇ SGX ਨਿਫਟੀ ਦੇ ਸੰਕੇਤ ਪੋਜੀਟਿਵ, US ਮਾਰਕਿਟ ''ਚ ਕੱਲ ਵੀ ਦਿਸੀ ਸੀ ਚੰਗੀ ਰਿਕਵਰੀ

01/29/2020 9:49:29 AM

ਨਵੀਂ ਦਿੱਲੀ—ਏਸ਼ੀਆ 'ਚ ਨਿੱਕੇਈ ਅਤੇ ਕੋਸਪੀ ਦੀ ਵਾਧੇ ਨਾਲ ਸ਼ੁਰੂਆਤ ਹੋਈ। ਪਰ ਚੀਨ ਅਤੇ ਤਾਈਵਾਨ ਦੇ ਬਾਜ਼ਾਰ ਅੱਜ ਬੰਦ ਹਨ। ਐੱਸ.ਜੀ.ਐਕਸ. ਨਿਫਟੀ 'ਚ ਵੀ ਹਲਕੀ ਮਜ਼ਬੂਤੀ ਨਜ਼ਰ ਆ ਰਹੀ ਹੈ। ਉੱਧਰ ਕੱਲ ਅਮਰੀਕੀ ਬਾਜ਼ਾਰਾਂ 'ਚ ਚੰਗੀ ਰਿਕਵਰੀ ਦਿਸੀ ਸੀ। ਐਪਲ ਦੇ ਚੰਗੇ ਨਤੀਜਿਆਂ ਨਾਲ ਖਰੀਦਾਰੀ ਵਾਪਸ ਆਈ ਸੀ।
ਏਸ਼ੀਆਈ ਬਾਜ਼ਾਰਾਂ 'ਚ ਖਰੀਦਾਰੀ ਨਜ਼ਰ ਆ ਰਹੀ ਹੈ। ਐੱਸ.ਜੀ.ਐਕਸ ਨਿਫਟੀ 42 ਅੰਕ ਭਾਵ 0.35 ਫੀਸਦੀ ਦੇ ਵਾਧੇ ਨਾਲ 12,110 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 115.98 ਅੰਕ ਭਾਵ 0.50 ਫੀਸਦੀ ਦੀ ਮਜ਼ਬੂਤੀ ਦੇ ਨਾਲ 23,325.52 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟ ਟਾਈਮਜ਼ 'ਚ ਵੀ 0.22 ਫੀਸਦੀ ਦੀ ਮਜ਼ਬੂਤੀ ਨਜ਼ਰ ਆ ਰਹੀ ਹੈ। ਉੱਧਰ ਹੈਂਗਸੇਂਗ 2.47 ਫੀਸਦੀ ਦੀ ਕਮਜ਼ੋਰੀ ਦੇ ਨਾਲ 27,258.98 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ ਜਦੋਂਕਿ ਕੋਸਪੀ 'ਚ 0.50 ਫੀਸਦੀ ਦਾ ਵਾਧਾ ਦਿਸ ਰਿਹਾ ਹੈ।
ਉੱਧਰ ਕੱਲ ਅਮਰੀਕੀ ਬਾਜ਼ਾਰਾਂ 'ਚ ਚੰਗੀ ਰਿਕਵਰੀ ਦਿਸੀ ਸੀ। ਡਾਓ 187 ਅੰਕ ਚੜ੍ਹਿਆ ਸੀ, ਨੈਸਡੈਕ ਵੀ ਕਰੀਬ 1.5 ਫੀਸਦੀ ਭੱਜਿਆ ਸੀ। ਐਪਲ ਅਤੇ ਗੋਲਡਮੈਨ ਸੈਕਸ 'ਚ ਤੇਜ਼ੀ ਨਾਲ ਡਾਓ ਨੂੰ ਸਪੋਰਟ ਮਿਲੀ ਹੈ। ਐਪਲ ਦੇ ਨਤੀਜੇ ਉਮੀਦ ਤੋਂ ਚੰਗੇ ਰਹੇ ਹਨ ਜਿਸ ਨਾਲ ਇਸ ਸ਼ੇਅਰ 'ਚ ਉਛਾਲ ਦੇਖਣ ਨੂੰ ਮਿਲਿਆ। ਆਈਫੋਨ 11 ਦੀ ਵਿਕਰੀ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਹੈ। ਟੈੱਕ, ਫਾਈਨਾਂਸ਼ੀਅਲ ਸ਼ੇਅਰਾਂ 'ਚ ਤੇਜ਼ੀ ਨਾਲ ਐੱਸ ਐਂਡ ਪੀ 500 ਨੂੰ ਫੀਸਦੀ ਚੜ੍ਹਿਆ ਹੈ।


Aarti dhillon

Content Editor

Related News