ਅਸ਼ੋਕ ਲੇਲੈਂਡ ਬੰਗਲਾਦੇਸ਼ ਨੂੰ 200 ਟਰੱਕ ਕੀਤੇ ਸਪਲਾਈ
Monday, Feb 07, 2022 - 07:31 PM (IST)
ਨਵੀਂ ਦਿੱਲੀ : ਵਪਾਰਕ ਵਾਹਨ ਨਿਰਮਾਤਾ ਅਸ਼ੋਕ ਲੇਲੈਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ 2 ਬਿਲੀਅਨ ਡਾਲਰ ਦੇ ਕਰਜ਼ੇ ਦੇ ਤਹਿਤ ਬੰਗਲਾਦੇਸ਼ ਸਰਕਾਰ ਨੂੰ 200 ਟਰੱਕਾਂ ਦੀ ਸਪਲਾਈ ਕਰੇਗੀ।
ਅਸ਼ੋਕ ਲੇਲੈਂਡ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਆਰਡਰ ਤਹਿਤ 135 ਟਰੱਕ ਪਹਿਲਾਂ ਹੀ ਬੰਗਲਾਦੇਸ਼ ਨੂੰ ਭੇਜੇ ਜਾ ਚੁੱਕੇ ਹਨ।
ਕੰਪਨੀ ਨੇ ਕਿਹਾ ਕਿ ਉਸ ਨੇ ਬੰਗਲਾਦੇਸ਼ ਸਰਕਾਰ ਦੁਆਰਾ 135 ਪੂਰੀ ਤਰ੍ਹਾਂ ਤਿਆਰ ਟਰੱਕਾਂ ਦੀ ਬੋਲੀ ਜਿੱਤ ਲਈ ਹੈ। ਇਸ ਵਿੱਚ 3T ਟਰੱਕ, ਹਾਈਡ੍ਰੌਲਿਕ ਬੀਮ ਲਿਫਟਰ ਅਤੇ ਸੀਵਰੇਜ ਸੌਕਰ ਸ਼ਾਮਲ ਹਨ। ਵਪਾਰਕ ਵਾਹਨ ਨਿਰਮਾਤਾ ਨੇ ਕਿਹਾ ਕਿ ਇਹ ਟਰੱਕ ਬੰਗਲਾਦੇਸ਼ ਦੇ ਸੜਕ ਅਤੇ ਰਾਜਮਾਰਗ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।