ਇਸ ਸਾਲ ਗਰਮੀ ਕੱਢੇਗੀ ਵੱਟ, ਇਸ ਕਾਰਨ ਵਧ ਸਕਦੀਆਂ ਹਨ Fridge-AC ਦੀਆਂ ਕੀਮਤਾਂ
Thursday, Feb 11, 2021 - 05:58 PM (IST)
ਨਵੀਂ ਦਿੱਲੀ - ਇਲੈਕਟ੍ਰਿਕ ਉਤਪਾਦਾਂ ਵਿਚ ਬਹੁਤਾਤ ਮਾਤਰਾ ਵਿਚ ਇਸਤੇਮਾਲ ਹੋਣ ਵਾਲੀ ਧਾਤ ਤਾਂਬੇ ਦੀਆਂ ਕੀਮਤਾਂ ਬੁੱਧਵਾਰ ਨੂੰ ਆਪਣੇ ਐਮ.ਸੀ.ਐਕਸ. 'ਤੇ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਤਾਂਬੇ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਿੱਧਾ ਫਰਿੱਜ ਏ.ਸੀ. ਕੂਲਰ ਅਤੇ ਪੱਖਿਆਂ ਸਮੇਤ ਬਹੁਤ ਸਾਰੀਆਂ ਇਲੈਕਟ੍ਰਿਕ ਵਸਤੂਆਂ ਦੀਆਂ ਕੀਮਤਾਂ 'ਤੇ ਪੈਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਂਬੇ 'ਤੇ ਆਯਾਤ ਡਿਊਟੀ 5 ਫ਼ੀਸਦੀ ਤੋਂ ਘਟਾ ਕੇ 2.5 ਫ਼ੀਸਦ ਕਰ ਦਿੱਤੀ ਸੀ। ਵਿੱਤ ਮੰਤਰੀ ਵਲੋਂ ਕੀਤਾ ਗਿਆ ਇਹ ਐਲਾਨ ਬਾਜ਼ਾਰ ਕੀਮਤਾਂ 'ਤੇ ਬੇਅਸਰ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ : ਜਿਸ ਕੰਪਨੀ ਨੂੰ ਵੇਚਣ ਵਾਲੀ ਹੈ ਮੋਦੀ ਸਰਕਾਰ, ਉਸ ਨੂੰ ਹੋਇਆ 2,777.6 ਕਰੋੜ ਰੁਪਏ ਦਾ ਮੁਨਾਫਾ
ਤਾਂਬੇ ਦੀ ਕੀਮਤ
ਐਮ.ਸੀ.ਐਕਸ. 'ਤੇ ਬੁੱਧਵਾਰ ਨੂੰ ਕਾਪਰ ਦੀਆਂ ਕੀਮਤਾਂ ਇਤਿਹਾਸਕ ਪੱਧਰ 638.50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ। ਇਸ ਸਾਲ ਪਹਿਲਾਂ ਇਸੇ ਸਮਾਂ ਮਿਆਦ ਵਿਚ ਕਾਪਰ ਦੀ ਕੀਮਤ 420 ਰਪੁਏ ਪ੍ਰਤੀ ਕਿਲੋ ਸੀ। ਇਸ ਤੋਂ ਇਲਾਵਾ ਮੈਟਲ ਐਕਸਚੇਂਜ 'ਤੇ ਵੀ ਬੁੱਧਵਾਰ ਨੂੰ ਤਾਂਬਾ ਸਾਲ 2012 ਦੇ ਬਾਅਦ ਸਭ ਤੋਂ ਉੱਚ ਪੱਧਰ 8302 ਡਾਲਰ ਪ੍ਰਤੀ ਟਨ 'ਤੇ ਪਹੁੰਚ ਗਿਆ। ਏ.ਸੀ. ਅਤੇ ਫਰਿੱਜ ਦੋਵਾਂ ਵਿਚ ਤਾਂਬੇ ਦੀ ਟਿਊਬਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਟਿਊਬ ਜ਼ਰੀਏ ਫਰਿੱਜ ਵਿਚ ਗੈਸ ਦਾ ਸੰਚਾਲਨ ਹੁੰਦਾ ਹੈ। ਪੱਖੇ ਦੇ ਮੋਟਰ ਦੀ ਕੁਆਇਲ ਵਿਚ ਤਾਂਬਾ ਵਰਤਿਆ ਜਾਂਦਾ ਹੈ। ਇਥੋਂ ਤੱਕ ਕਿ ਕੂਲਰ ਦੇ ਪੱਖੇ ਅਤੇ ਨੈੱਟ 'ਤੇ ਵੀ ਤਾਂਬੇ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਬਿਜਲੀ ਦੀਆਂ ਤਾਰਾਂ ਵਿਚ ਵੀ ਤਾਂਬੇ ਦੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ
ਹੁਣ ਤਾਂਬੇ ਦੀਆਂ ਕੀਮਤਾਂ ਵਧਣ ਕਾਰਨ ਸਿੱਧਾ ਗਰਮੀ ਵਿਚ ਇਸਤੇਮਾਲ ਹੋਣ ਵਾਲੇ ਇਨ੍ਹਾਂ ਇਲਕਟ੍ਰਿਕ ਉਤਪਾਦਾਂ ਦੀ ਕੀਮਤ ਵਧਣ ਵਾਲੀ ਹੈ। ਆਉਣ ਵਾਲੇ ਸਮੇਂ ਵਿਚ ਤਾਂਬੇ ਦੇ ਭਾਅ 700 ਰੁਪਏ ਤੋਂ 750 ਰੁਪਏ ਦੇ ਪੱਧਰ 'ਤੇ ਪਹੁੰਚ ਸਕਦੀ ਹੈ। ਇਸ ਨਾਲ ਇਲੈਕਟ੍ਰਿਕ ਉਤਪਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।