ਅਸਮਾਨੀ ਪੁੱਜੇ ਅਰਹਰ ਦੀ ਦਾਲ ਦੇ ਭਾਅ, ਕੀਮਤਾਂ ਨੂੰ ਕੰਟਰੋਲ ਕਰੇਗੀ ਸਰਕਾਰ
Friday, Oct 13, 2023 - 03:38 PM (IST)
ਨਵੀਂ ਦਿੱਲੀ - ਪ੍ਰਚੂਨ ਬਾਜ਼ਾਰ 'ਚ ਅਰਹਰ ਦੀ ਦਾਲ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਦੇ ਕਰੀਬ ਪਹੁੰਚ ਗਈ ਹੈ। ਸਰਕਾਰ ਨੇ ਅਰਹਰ ਦਾਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਟੋਰੇਜ ਲਿਮਿਟ ਲਗਾਉਣ ਅਤੇ ਸਮੇਂ ਸਿਰ ਸੂਚਨਾ ਮੁਹੱਈਆ ਕਰਵਾਉਣ ਵਰਗੇ ਉਪਾਅ ਕੀਤੇ ਹਨ। ਇਸ ਦੇ ਨਾਲ ਹੀ ਆਯਾਤ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਉਪਰਾਲਿਆਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਬਾਜ਼ਾਰਾਂ 'ਚ ਅਰਹਰ ਦਾਲ ਦੀਆਂ ਕੀਮਤਾਂ ਕੁਝ ਘਟ ਹੋ ਸਕਣ।
ਇਹ ਵੀ ਪੜ੍ਹੋ - ਭਲਕੇ ਲੱਗੇਗਾ ਸਾਲ ਦਾ ਦੂਜਾ ਅਤੇ ਆਖਰੀ 'ਸੂਰਜ ਗ੍ਰਹਿਣ', ਜਾਣੋ ਸਮਾਂ ਅਤੇ ਸਥਾਨ
ਇਸ ਸਾਲ ਸਾਰੀਆਂ ਦਾਲਾਂ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ। ਇਸ ਦੌਰਾਨ ਅਰਹਰ ਦੀ ਦਾਲ ਦੀ ਕੀਮਤ 'ਚ ਸਭ ਤੋਂ ਵੱਧ ਵਾਧਾ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੇਸ਼ ਭਰ 'ਚ ਅਰਹਰ ਦੀ ਦਾਲ ਦੀ ਔਸਤ ਪ੍ਰਚੂਨ ਕੀਮਤ 110.45 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਅੱਜ ਵਧ ਕੇ 151.01 ਰੁਪਏ ਹੋ ਗਈ ਹੈ। ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ 'ਚ ਇਸ ਸਮੇਂ ਅਰਹਰ ਦੀ ਦਾਲ 75 ਤੋਂ 196 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਅਰਹਰ ਦੀ ਦਾਲ ਦੀ ਔਸਤ ਪ੍ਰਚੂਨ ਕੀਮਤ ਦਿੱਲੀ ਵਿੱਚ ਇੱਕ ਮਹੀਨੇ ਵਿੱਚ 167 ਰੁਪਏ ਤੋਂ ਵਧ ਕੇ 177 ਰੁਪਏ, ਮੱਧ ਪ੍ਰਦੇਸ਼ ਵਿੱਚ 147.2 ਰੁਪਏ ਤੋਂ 153.79 ਰੁਪਏ, ਮਹਾਰਾਸ਼ਟਰ ਵਿੱਚ 163.58 ਰੁਪਏ ਤੋਂ 171.05 ਰੁਪਏ ਅਤੇ ਉੱਤਰ ਪ੍ਰਦੇਸ਼ ਵਿੱਚ 140.89 ਰੁਪਏ ਤੋਂ ਵੱਧ ਕੇ 146.56 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ
ਅਰਹਰ ਦੇ ਨਾਲ-ਨਾਲ ਬਾਕੀ ਦਾਲਾਂ ਦੀਆਂ ਕੀਮਤਾਂ ਵਿੱਚ ਵੀ ਕੁਝ ਵਾਧਾ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿੱਚ ਪਿਛਲੇ ਇਕ ਮਹੀਨੇ 'ਚ ਉੜਦ ਦਾਲ ਦੀ ਔਸਤ ਕੀਮਤ 117.12 ਰੁਪਏ ਤੋਂ ਵਧ ਕੇ 118.47 ਰੁਪਏ, ਮੂੰਗੀ ਦੀ ਕੀਮਤ 113.64 ਰੁਪਏ ਤੋਂ ਵਧ ਕੇ 115.53 ਰੁਪਏ, ਛੋਲੇ ਦਾਲ ਦੀ ਕੀਮਤ 80.65 ਰੁਪਏ ਤੋਂ ਵਧ ਕੇ 118.47 ਰੁਪਏ ਹੋ ਗਈ ਹੈ। ਇਕ ਸਾਲ ਉੜਦ ਦੀ ਦਾਲ ਦੀਆਂ ਪ੍ਰਚੂਨ ਕੀਮਤਾਂ 'ਚ ਕਰੀਬ 13 ਰੁਪਏ ਪ੍ਰਤੀ ਕਿਲੋ, ਮੂੰਗੀ ਦੀ ਦਾਲ 'ਚ 14 ਰੁਪਏ ਅਤੇ ਚਨੇ ਦੀ ਦਾਲ 'ਚ 12 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8