ਟਾਟਾ ਟਿਸਕਾਨ ਵਲੋਂ ਆਰਕੀਟੈਕਟ ਤੇ ਇੰਜੀਨੀਅਰ ਮੀਟ ਦਾ ਆਯੋਜਨ

06/15/2023 6:41:01 PM

ਲੁਧਿਆਣਾ - ਬੀਤੇ ਦਿਨ ਟਾਟਾ ਸਟੀਲ ਵਲੋਂ ਆਪਣੇ ਵਿਸ਼ਵ ਪੱਧਰ ਦੇ ਬ੍ਰਾਂਡ ਦੇ ਡਿਸਟ੍ਰਿਬਿਊਟਰ ਐੱਮ. ਆਰ. ਐੱਚ. ਦੇ ਸਹਿਯੋਗ ਨਾਲ ਇਕ ਆਰਕੀਟੈਕਟ ਅਤੇ ਇੰਜੀਨੀਅਰ ਮੀਟ ਪ੍ਰੋਗਰਾਮ ਕੀਤਾ ਗਿਆ।

ਬੈਠਕ ਦਾ ਮੁੱਖ ਏਜੰਡਾ ਮਾਈਂਡਫੁਲ ਸਿਸਮਿਕ ਡਿਜ਼ਾਈਨ ਅਤੇ ਗ੍ਰੀਨ ਐਂਡ ਸਸਟੇਨੇਬਲ ਬਿਲਡਿੰਗ ਪ੍ਰੈਕਟਿਸਿਜ਼ ਸੀ। ਆਰਕੀਟੈਕਟਸ ਅਤੇ ਇੰਜੀਨੀਅਰ ਭਾਈਚਾਰੇ ਲਈ ਟਾਟਾ ਸਟੀਲ ਦੀ ਅਨੋਖੀ ਪਹਿਲ ਟਿਸਕਾਨ ਗ੍ਰੈਂਡ ਮਾਸਟਰਸ ’ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ।

ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਸਚਿਨ ਕੁਮਾਰ ਸੇਲਜ਼ ਮੈਨੇਜਰ ਟਾਟਾ ਸਟੀਲ ਅਤੇ ਸਿਧਾਰਥ ਵਿਗ ਸਨ, ਜੋ ਇਕ ਆਰਕੀਟੈਕਟ, ਸਿਵਲ ਇੰਜੀਨੀਅਰ ਅਤੇ ਗ੍ਰੀਨ ਬਿਲਡਿੰਗ ਰਾਸ਼ਟਰੀ ਪੁਰਸਕਾਰ ਜੇਤੂ ਦਾ ਇਕ ਅਨੋਖਾ ਸੰਯੋਜਨ ਹੈ। ਐੱਮ. ਆਰ. ਐੱਚ. ਐਸੋਸੀਏਟਸ ਵਲੋਂ ਪ੍ਰਦੀਪ ਮਲਹੋਤਰਾ ਨੇ ਮੁੱਖ ਮਹਿਮਾਨਾਂ ਅਤੇ ਜਲੰਧਰ ਅਤੇ ਆਸ-ਪਾਸ ਦੇ ਖੇਤਰਾਂ ਦੇ ਆਰਕੀਟੈਕਟਾਂ ਅਤੇ ਇੰਜੀਨੀਅਰ ਭਾਈਚਾਰੇ ਦੇ ਲਗਭਗ 80 ਮੈਂਬਰਾਂ ਦਾ ਸਵਾਗਤ ਕੀਤਾ।

ਇਸ ਤੱਥ ਦੇ ਕਾਰਨ ਕਿ ਟਾਟਾ ਟਿਸਕਾਨ ਖੁਦ ਦੇਸ਼ ਦਾ ਪਹਿਲਾ ਗ੍ਰੀਨਪੋ ਪ੍ਰਮਾਣਿਤ ਬ੍ਰਾਂਡ ਹੈ, ਇਸ ਪ੍ਰੋਗਰਾਮ ਦੀ ਮੁੱਖ ਪੇਸ਼ਕਾਰੀ ਹਰਿਤ ਅਤੇ ਟਿਕਾਊ ਨਿਰਮਾਣ ਪ੍ਰਥਾਵਾਂ ਦੇ ਇਰਦ-ਗਿਰਦ ਘੁੰਮਦੀ ਹੈ। ਸ਼੍ਰੀ ਵਿਗ ਨੇ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਾਡੇ ਘਰਾਂ ਦੇ ਨਿਰਮਾਣ ਦੀ ਧਾਰਨਾ ’ਤੇ ਜ਼ੋਰ ਦਿੱਤਾ, ਜਿਸ ਨੂੰ ਦਰਸ਼ਕਾਂ ਨੇ ਕਾਫੀ ਸਲਾਹਿਆ।


Harinder Kaur

Content Editor

Related News