ਸਭ ਤੋਂ ਵੱਡੀ ਸਟੀਲ ਕੰਪਨੀ ਆਰਸੇਲਰ ਮਿੱਤਲ ਨੂੰ ਇੰਨੇ ਕਰੋੜ ਡਾਲਰ ਦਾ ਮੁਨਾਫਾ
Thursday, May 06, 2021 - 02:04 PM (IST)
ਨਵੀਂ ਦਿੱਲੀ- ਇਸਪਾਤ ਯਾਨੀ ਸਟੀਲ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਆਰਸੇਲਰ ਮਿੱਤਲ ਨੂੰ 31 ਮਾਰਚ ਨੂੰ ਸਮਾਪਤ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ 228.50 ਕਰੋੜ ਡਾਲਰ ਦਾ ਸ਼ੁੱਧ ਮੁਨਾਫਾ ਹੋਇਆ ਹੈ। ਵੀਰਵਾਰ ਨੂੰ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।
ਦੁਨੀਆ ਦੀ ਸਭ ਤੋਂ ਵੱਡੀ ਸਟੀਲ ਨਿਰਮਾਤਾ ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਉਸ ਨੂੰ 112 ਕਰੋੜ ਡਾਲਰ ਦਾ ਸ਼ੁੱਧ ਘਾਟਾ ਹੋਇਆ ਸੀ।
ਉੱਥੇ ਹੀ, ਇਸ ਦੌਰਾਨ ਆਰਸੇਲਰ ਮਿੱਤਲ ਦੀ ਕੁੱਲ ਵਿਕਰੀ 1,619.30 ਕਰੋੜ ਡਾਲਰ ਦੀ ਰਹੀ, ਜੋ ਇਕ ਸਾਲ ਪਹਿਲਾਂ ਦੀ ਇਸ ਮਿਆਦ ਵਿਚ 1,484.40 ਕਰੋੜ ਡਾਲਰ ਰਹੀ ਸੀ। ਦੁਨੀਆ ਦੀ ਇਹ ਸਭ ਤੋਂ ਵੱਡੀ ਸਟੀਲ ਨਿਰਮਾਤਾ ਅਤੇ ਮਾਈਨਿੰਗ ਕੰਪਨੀ ਜਨਵਰੀ ਤੋਂ ਦਸੰਬਰ ਸਾਲ ਅਨੁਸਾਰਾ ਰਿਪੋਰਟ ਜਾਰੀ ਕਰਦੀ ਹੈ। ਇਸ ਦਾ ਮੁੱਖ ਦਫ਼ਤਰ ਲਗਜ਼ਮਬਰਗ ਵਿਚ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੱਦਿਤਿਆ ਮਿੱਤਲ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਸਾਡੇ ਲਈ ਇਕ ਦਹਾਕੇ ਵਿਚ ਸਭ ਤੋਂ ਮਜਬੂਤ ਰਹੀ। ਉਨ੍ਹਾਂ ਕਿਹਾ ਕਿ ਕੋਵਿਡ ਦੀ ਚੌਣਤੀ ਵੀ ਹੈ। ਖਾਸ ਤੌਰ 'ਤੇ ਭਾਰਤ ਵਿਚ ਇਸ ਨੂੰ ਲੈ ਕੇ ਉਭਾਰ ਦੇਖਿਆ ਜਾ ਸਕਦਾ ਹੈ। ਕੰਪਨੀ ਦਾ ਭਾਰਤ ਵਿਚ ਏ. ਐੱਮ. ਐੱਨ.-ਐੱਸ ਇੰਡੀਆ ਨਿਪੋਨ ਸਟੀਲ ਸਾਂਝਾ ਉਦਮ ਹੈ। ਇਹ ਹਸਪਤਾਲਾਂ ਵਿਚ ਇਸ ਸੰਕਟ ਸਮੇਂ ਆਕਸੀਜਨ ਦੀ ਸਪਲਾਈ ਵੀ ਕਰ ਰਿਹਾ ਹੈ।