ਟਾਟਾ ਸਟੀਲ ਨੂੰ ਓਡਿਸ਼ਾ ’ਚ ਇਕਾਈ ਸਥਾਪਤ ਕਰਨ ਦੀ ਮਿਲੀ ਮਨਜ਼ੂਰੀ
Thursday, Sep 27, 2018 - 04:41 AM (IST)

ਚੇਨਈ-ਟਾਟਾ ਸਟੀਲ ਪ੍ਰੋਸੈਸਿੰਗ ਐਂਡ ਡਿਸਟ੍ਰੀਬਿਊਸ਼ਨ ਲਿਮਟਿਡ ਨੂੰ 92 ਕਰੋਡ਼ ਰੁਪਏ ਦੇ ਨਿਵੇਸ਼ ’ਤੇ ਵਿਨਿਰਮਾਣ ਇਕਾਈ ਸਥਾਪਤ ਕਰਨ ਲਈ ਓਡਿਸ਼ਾ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਬ੍ਰਾਹਿਮ ਸਟੀਫਾਨੋਸ ਨੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੋਂ ਰੋਡ ਸ਼ੋਅ ਦੌਰਾਨ ਰਸਮੀ ਰੂਪ ਨਾਲ ਇਹ ਮਨਜ਼ੂਰੀ ਪ੍ਰਾਪਤ ਕੀਤੀ। ਉਹ ਉਥੇ ਓਡਿਸ਼ਾ ਦੇ ਨਿਵੇਸ਼ਕਾਂ ਨਾਲ ਵੀ ਮਿਲੇ।