ਚੀਨ ’ਚ ਕੋਰੋਨਾ ਪਾਬੰਦੀਆਂ ਕਾਰਨ ਮੁਸ਼ਕਿਲ ’ਚ ਐਪਲ, iPhone 14 ਦੀ ਸਪਲਾਈ ’ਤੇ ਹੋਵੇਗਾ ਅਸਰ

11/07/2022 2:40:58 PM

ਗੈਜੇਟ ਡੈਸਕ– ਚੀਨ ’ਚ ਕੋਰੋਨਾ ਦਾ ਕਹਿਰ ਐਪਲ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਚੀਨ ’ਚ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਕਾਰਨ ਐਪਲ ਦੇ ਹਾਈ-ਐਂਡ ਆਈਫੋਨ 14 ਮਾਡਲਾਂ ਦੇ ਸ਼ਿਪਮੈਂਟਸ ’ਚ ਕਮੀ ਆ ਸਕਦੀ ਹੈ। ਇਸ ਨਾਲ ਕੰਪਨੀ ਦੇ ਈਅਰ-ਐਂਡ ਸੇਲਸ ਪਲਾਨ ਨੂੰ ਜ਼ਬਰਦਸਤ ਝਟਕਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ– WhatsApp ’ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਜਾਣੋ ਕਿਵੇਂ ਕਰੇਗਾ ਕੰਮ

ਚੀਨ ਦੀ ਜ਼ੀਰੋ-ਕੋਵਿਡ-19 ਪਾਲਿਸੀ ਕਾਰਨ ਕੰਪਨੀ ਨੂੰ ਖਾਮਿਆਜ਼ਾ ਭੁਗਤਨਾ ਪੈ ਸਕਦਾ ਹੈ। ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੰਪਨੀ ਨੇ ਕਿਹਾ ਹੈ ਕਿ ਮੈਨਿਊਫੈਕਚਰਿੰਗ ਪਲਾਂਟ ਅਜੇ ਘੱਟ ਕਪੈਸਿਟੀ ਨਾਲ ਕੰਮ ਕਰ ਰਿਹਾ ਹੈ ਪਰ ਕੰਪਨੀ ਨੇ ਪ੍ਰੋਡਕਸ਼ਨ ਪ੍ਰਭਾਵਿਤ ਹੋਣ ਨੂੰ ਲੈ ਕੇ ਜ਼ਿਆਦਾ ਡਿਟੇਲਸ ’ਚ ਜਾਣਕਾਰੀ ਨਹੀਂ ਦਿੱਤੀ। ਕੰਪਨੀ ਨੇ ਕਿਹਾ ਹੈ ਕਿ ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਦੀ ਮੰਗ ਕਾਫੀ ਜ਼ਿਆਦਾ ਹੈ ਪਰ ਇਸ ਦੇ ਸ਼ਿਪਮੈਂਟਸ ’ਚ ਕਮੀ ਆ ਸਕਦੀ ਹੈ।

ਇਹ ਵੀ ਪੜ੍ਹੋ– ਮਸਕ ਦੇ ਨਾਂ ’ਤੇ ਮਜ਼ਾਕ ਪਿਆ ਮਹਿੰਗਾ, ਹਿੰਦੀ ’ਚ ਟਵੀਟ ਕਰਨ ਵਾਲੇ ਇਯਾਨ ਵੂਲਫੋਰਡ ਦਾ ਅਕਾਊਂਟ ਸਸਪੈਂਡ

30 ਫੀਸਦੀ ਤਕ ਘੱਟ ਹੋ ਸਕਦਾ ਹੈ ਪ੍ਰੋਡਕਸ਼ਨ

ਰਿਪੋਰਟ ’ਚ ਪਹਿਲਾਂ ਦੱਸਿਆ ਗਿਆ ਸੀ ਕਿ ਐਪਲ ਦਾ ਆਈਫੋਨ ਪ੍ਰੋਡਕਸ਼ਨ 30 ਫੀਸਦੀ ਤਕ ਘੱਟ ਹੋ ਸਕਦਾ ਹੈ। ਇਸਦੇ ਪਿੱਛੇ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ’ਚ ਲੱਗੀਆਂ ਕੋਵਿਡ ਪਾਬੰਦੀਆਂ ਦੀ ਗੱਲ ਕਹੀ ਗਈ ਹੈ। ਮੱਧ ਚੀਨ ’ਚ ਕੰਪਨੀ ਦਾ ਮੇਨ ਪਲਾਂਟ Zhengzhou ਹੈ। 

ਇਸ ਵਿਚ ਲਗਭਗ 200,000 ਲੋਕ ਕੰਮ ਕਰਦੇ ਹਨ। ਕੋਰੋਨਾ ਰੋਕਣ ਕਾਰਨ ਲੱਗੀਆਂ ਪਾਬੰਦੀਆਂ ਨਾਲ ਕਈ ਲੋਕ ਫੈਕਟਰੀ ਛੱਡ ਕੇ ਦੌੜਨ ਲੱਗੇ ਹਨ। ਜਿਸਦੀ ਵੀਡੀਓ ਕੁਝ ਸਮਾਂ ਪਹਿਲਾਂ ਵਾਇਰਲ ਵੀ ਹੋਈ ਸੀ। ਮਾਰਕੀਟ ਰਿਸਰਚ ਫਰਮ TrendForce ਨੇ ਪਿਛਲੇ ਹਫਤੇ ਦੱਸਿਆ ਕਿ ਆਈਫੋਨ ਦਾ ਦਸੰਬਰ ਸ਼ਿਪਮੈਂਟ 80 ਫੀਸਦੀ ਤੋਂ 2-3 ਮਿਲੀਅਨ ਤਕ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ

ਇਸਦਾ ਕਾਰਨ Zhengzhou ’ਚ ਹੋ ਰਹੀ ਪਰੇਸ਼ਾਨੀ ਨੂੰ ਹੀ ਦੱਸਿਆ ਗਿਆ ਹੈ। ਦੱਸਿਆ ਗਿਆ ਹੈ ਕਿ ਐਪਲ ਸ਼ਿਪਮੈਂਟ ਪ੍ਰਭਾਵਿਤ ਹੋਣ ਕਾਰਨ ਕੰਪਨੀ ਦੇ ਸ਼ੇਅਰ ਦੀ ਵੈਲਿਊ ਵੀ ਘੱਟ ਹੋ ਸਕਦੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਚੀਨ ’ਚ ਪਿਛਲੇ 6 ਮਹੀਨਿਆਂ ’ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਮਿਲੇ।

ਇਹ ਵੀ ਪੜ੍ਹੋ– ਸਮਾਰਟਫੋਨ ਰਾਹੀਂ ਚੈੱਕ ਕਰੋ ਆਪਣੇ ਇਲਾਕੇ ਦੀ ਏਅਰ ਕੁਆਲਿਟੀ, ਇਹ ਹੈ ਤਰੀਕਾ


Rakesh

Content Editor

Related News