Apple ਦੀ ਸਪਲਾਇਰ Foxconn ਨੇ ਤੇਲੰਗਾਨਾ ''ਚ ਆਪਣਾ ਨਿਵੇਸ਼ ਪ੍ਰਸਤਾਵ ਵਧਾਇਆ

Monday, Aug 14, 2023 - 12:19 PM (IST)

ਨਵੀਂ ਦਿੱਲੀ : ਫਿਟ ਹਾਂਗ ਟੇਂਗ ਲਿਮਟਿਡ (ਫਾਕਸਕਨ) ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਤੇਲੰਗਾਨਾ ਵਿੱਚ 400 ਕਰੋੜ ਡਾਲਰ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਾਕਸਕਾਨ ਇੰਡੀਆ ਦੇ ਪ੍ਰਤੀਨਿਧੀ ਵੇਈ ਲੀ ਨੇ ਸੋਸ਼ਲ ਮੀਡੀਆ ਪੋਸਟ 'ਚ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਪਹਿਲਾਂ ਹੀ ਭਾਰਤ ਵਿੱਚ 15 ਕਰੋੜ ਡਾਲਰ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਸ ਤਰ੍ਹਾਂ ਉਸ ਦਾ ਕੁੱਲ ਪ੍ਰਸਤਾਵਿਤ ਨਿਵੇਸ਼ ਵਧ ਕੇ 55 ਕਰੋੜ ਡਾਲਰ ਹੋ ਗਿਆ ਹੈ। ਤਾਈਵਾਨ ਦੀ Foxconn ਐਪਲ ਦਾ ਸਭ ਤੋਂ ਵੱਡਾ ਸਪਲਾਇਰ ਹੈ।

Foxconn ਨੇ ਸ਼ੁੱਕਰਵਾਰ ਨੂੰ ਹਾਂਗਕਾਂਗ ਸ਼ੇਅਰ ਬਾਜ਼ਾਰ ਨੂੰ ਦੱਸਿਆ, "FIT ਸਿੰਗਾਪੁਰ ਨੇ Chang Yee Interconnect Technology (India) Pte Ltd ਵਿੱਚ 40 ਕਰੋੜ ਡਾਲਰ ਦਾ ਪੂੰਜੀ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ।" ਇਸ ਕੰਪਨੀ ਦੀ 99.99 ਫ਼ੀਸਦੀ ਪੂੰਜੀ ਹਿੱਸੇਦਾਰੀ FIT ਸਿੰਗਾਪੁਰ ਦੇ ਕੋਲ ਹੈ। ਵੀ ਲੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ, ''ਅਸੀਂ ਬਹੁਤ ਤੇਜ਼ੀ ਨਾਲ ਵਧ ਰਹੇ ਹਾਂ, ਤੇਲੰਗਾਨਾ! 40 ਕਰੋੜ ਡਾਲਰ ਦੀ ਇਕ ਹੋਰ ਖੇਪ ਆ ਰਹੀ ਹੈ।''

ਵੇਈ ਲੀ ਦੀ ਪੋਸਟ ਦਾ ਜਵਾਬ ਦਿੰਦੇ ਹੋਏ, ਤੇਲੰਗਾਨਾ ਦੇ ਆਈਟੀ ਅਤੇ ਉਦਯੋਗ ਮੰਤਰੀ ਕੇਟੀ ਰਾਮਾ ਰਾਓ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਨਵਾਂ ਨਿਵੇਸ਼ ਪ੍ਰਸਤਾਵ ਪਹਿਲਾਂ ਹੀ ਵਚਨਬੱਧ 15 ਕਰੋੜ ਡਾਲਰ ਤੋਂ ਇਲਾਵਾ ਹੈ। ਰਾਮਾ ਰਾਓ ਨੇ ਐਕਸ 'ਤੇ ਟਵੀਟ ਕੀਤਾ, "ਫਾਕਸਕਨ ਗਰੁੱਪ ਨਾਲ ਸਾਡੀ ਦੋਸਤੀ ਅਡੋਲ ਬਣੀ ਹੋਈ ਹੈ। ਅਸੀਂ ਸਾਰੇ ਆਪਸੀ ਵਾਅਦੇ ਪੂਰੇ ਕਰ ਰਹੇ ਹਾਂ। ਕੁੱਲ 55 ਕਰੋੜ ਡਾਲਰ (ਪਿਛਲੇ 15 ਕਰੋੜ ਡਾਲਰ ਨੂੰ ਜੋੜ ਕੇ) ਦੇ ਨਿਵੇਸ਼ ਨਾਲ FIT ਤੇਲੰਗਾਨਾ ਵਿੱਚ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਤਿਆਰ ਹਾਂ। ਇਹ ਇਕ ਵਾਰ ਫਿਰ ਤੇਲੰਗਾਨਾ ਦੀ ਗਤੀ ਨੂੰ ਸਾਬਿਤ ਕਰਦਾ ਹੈ।


rajwinder kaur

Content Editor

Related News