2021 ਦੀ ਤੀਜੀ ਤਿਮਾਹੀ ’ਚ ਐਪਲ ਨੇ ਵੇਚੇ ਸਭ ਤੋਂ ਜ਼ਿਆਦਾ 5ਜੀ ਫੋਨ, ਦੂਜੇ ਨੰਬਰ ’ਤੇ ਰਹੀ ਇਹ ਕੰਪਨੀ
Friday, Dec 24, 2021 - 04:38 PM (IST)
ਗੈਜੇਟ ਡੈਸਕ– ਸਾਲ 2021 ਦੀ ਤੀਜੀ ਤਿਮਾਹੀ ’ਚ ਐਪਲ ਨੇ ਸਭ ਤੋਂ ਜ਼ਿਆਦਾ 5ਜੀ ਫੋਨ ਵੇਚੇ ਹਨ। ਇਸਦੀ ਜਾਣਕਾਰੀ ਸਟ੍ਰੈਟੇਜੀ ਐਨਾਲਿਟਿਕਸ ਦੀ ਇਕ ਰਿਪੋਰਟ ਤੋਂ ਮਿਲੀ ਹੈ। ਰਿਪੋਰਟ ਮੁਤਾਬਕ, ਸਾਲ 2021 ਦੀ ਤੀਜੀ ਤਿਮਾਹੀ ’ਚ ਸਭ ਤੋਂ ਜ਼ਿਆਦਾ 5ਜੀ ਫੋਨ ਵੇਚਣ ਦੇ ਮਾਮਲੇ ’ਚ ਐਪਲ ਨੰਬਰ-1 ਹੈ। ਇਸ ਸਮਾਂ ਮਿਆਦ ’ਚ ਐਪਲ ਨੇ ਆਈਫੋਨ 13 ਸੀਰੀਜ਼ ਤੋਂ ਇਲਾਵਾ ਆਈਫੋਨ 12 ਸੀਰੀਜ਼ ਦੀ ਵਿਕਰੀ ਵੀ ਜ਼ਬਰਦਸਤ ਤਰੀਕੇ ਨਾਲ ਕੀਤੀ ਹੈ।
ਇਹ ਵੀ ਪੜ੍ਹੋ– ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!
5ਜੀ ਸਮਾਰਟਫੋਨ ਵੇਚਣ ਦੀ ਦੌੜ ’ਚ ਦੂਜੇ ਨੰਬਰ ’ਤੇ ਸ਼ਾਓਮੀ ਅਤੇ ਤੀਜੇ ਨੰਬਰ ’ਤੇ ਸੈਮਸੰਗ ਰਹੀ ਹੈ। ਸਭ ਤੋਂ ਜ਼ਿਆਦਾ 5ਜੀ ਫੋਨ ਵੇਚਣ ਦੇ ਮਾਮਲੇ ’ਚ ਓਪੋ ਚੌਥੇ ਨੰਬਰ ’ਤੇ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਸ਼ਾਓਮੀ ਦਾ ਪ੍ਰਦਰਸ਼ਨ ਸਭ ਤੋਂ ਜ਼ਿਆਦਾ ਵਧੀਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਰਪ ਦੇ ਬਾਜ਼ਾਰ ’ਚ ਸੈਮਸੰਗ ਨੰਬਰ-1 ਹੈ, ਜਦਕਿ ਗਲੋਬਲ ਪੱਧਰ ’ਤੇ ਐਪਲ ਨੇ ਬਾਜ਼ੀ ਮਾਰੀ ਹੈ। ਓਪੋ ਨੇ ਚੀਨੀ ਬਾਜ਼ਾਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੈਸਮੰਗ ਨੇ ਤੀਜੀ ਤਿਮਾਹੀ ’ਚ ਸਭ ਤੋਂ ਜ਼ਿਆਦਾ Samsung Galaxy Z Flip 3, Galaxy S21 Ultra ਅਤੇ ਗਲੈਕਸੀ A ਸੀਰੀਜ਼ ਦੇ ਫੋਨ ਵੇਚੇ ਹਨ।
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
ਇਹ ਵੀ ਪੜ੍ਹੋ– ਗੂਗਲ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ
ਉਥੇ ਹੀ ਇਸ ਸਮਾਂ ਮਿਆਦ ’ਚ Honor 5ਜੀ ਦੇ ਮਾਮਲੇ ’ਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਬ੍ਰਾਂਡ ਬਣ ਕੇ ਉਭਰਿਆ ਹੈ। ਇਸ ਦੌਰਾਨ Honor 50 5G, Honor 50 SE ਅਤੇ Honor 50 Pro 5G ਸਭ ਤੋਂ ਲੋਕਪ੍ਰਸਿੱਧ ਸਮਾਰਟਫੋਨ ਦੇ ਰੂਪ ’ਚ ਸਾਹਮਣੇ ਆਏ ਹਨ।
ਦੱਸ ਦੇਈਏ ਕਿ ਇਸੇ ਸਾਲ ਸਤੰਬਰ ’ਚ ਐਪਲ ਨੇ ਆਈਫੋਨ 13 ਸੀਰੀਜ਼ ਲਾਂਚ ਕੀਤੀ ਹੈ ਜਿਸ ਤਹਿਤ iPhone 13, iPhone 13 Pro, iPhone 13 Pro Max ਅਤੇ iPhone 13 mini ਵਰਗੇ ਸਮਾਰਟਫੋਨ ਲਾਂਚ ਕੀਤੇ ਗਏ ਹਨ। ਆਈਫੋਨ 13 ਮਿੰਨੀ ਇਸ ਸੀਰੀਜ਼ ਦਾ ਸਭ ਤੋਂ ਛੋਟਾ ਅਤੇ ਸਭ ਤੋਂ ਸਸਤਾ ਮਾਡਲ ਹੈ।
ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ