ਐਪਲ ਨੇ ਭਾਰਤੀ ਮੂਲ ਦੇ ਕਰਮਚਾਰੀ 'ਤੇ ਲਗਾਇਆ 155 ਕਰੋੜ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ
Tuesday, May 02, 2023 - 04:16 PM (IST)
ਗੈਜੇਟ ਡੈਸਕ- ਐਪਲ ਨੇ ਆਪਣੇ ਹੀ ਇਕ ਸਾਬਕਾ ਕਰਮਚਾਰੀ 'ਤੇ ਕਰੀਬ 155 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਪਲ ਨੇ ਭਾਰਤੀ ਮੂਲ ਦੇ ਆਪਣੇ ਇਕ ਕਰਮਚਾਰੀ 'ਤੇ 19 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਪ੍ਰਸਾਦ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਵੀ ਹੋਈ ਹੈ। ਭਾਰਤੀ ਮੂਲ ਦਾ ਕਰਮਚਾਰੀ ਧੀਰੇਂਦਰ ਪ੍ਰਸਾਦ 10 ਸਾਲਾਂ ਤੋਂ ਐਪਲ ਕੰਪਨੀ 'ਚ ਕੰਮ ਕਰ ਰਿਹਾ ਸੀ। ਪ੍ਰਸਾਦ ਨੇ ਐਪਲ ਕੰਪਨੀ ਨਾਲ 17 ਮਿਲੀਅਨ ਡਾਲਰ (ਕਰੀਬ 138 ਕਰੋੜ ਰੁਪਏ) ਦੀ ਧੋਖਾਧੜੀ ਕੀਤੀ ਹੈ। ਧੀਰੇਂਦਰ ਪ੍ਰਸਾਦ 'ਤੇ ਮਾਰਚ 2022 'ਚ ਦੋਸ਼ ਲਗਾਇਆ ਗਿਆ ਸੀ ਅਤੇ ਪਿਛਲੇ ਸਾਲ ਨਵੰਬਰ 'ਚ ਐਪਲ ਅਤੇ ਟੈਕਸ 'ਚ ਧੋਖਾ ਦੇਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ। ਹੁਣ ਇਸ ਮਾਮਲੇ 'ਚ ਸਜ਼ਾ ਦਾ ਐਲਾਨ ਹੋਇਆ ਹੈ ਅਤੇ ਉਸਨੂੰ 155 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ
ਧੀਰੇਂਦਰ ਪ੍ਰਸਾਦ ਨੇ ਐਪਲ ਦੀ ਸਪਲਾਈ ਚੇਨ ਵਿਭਾਗ 'ਚ 2008 ਤੋਂ 2018 ਤਕ ਕੰਮ ਕੀਤਾ ਹੈ ਅਤੇ ਇਸ ਦੌਰਾਨ ਹੀ ਉਸਨੇ ਕੰਪਨੀ ਨੂੰ ਵੱਖ-ਵੱਖ ਤਰੀਕਿਆਂ ਨਾਲ 138 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਰਿਪੋਰਟ ਮੁਤਾਬਕ, ਪ੍ਰਸਾਦ ਨੇ ਐਪਲ ਤੋਂ ਕਈ ਪ੍ਰੋਡਕਟ ਅਤੇ ਪਾਰਟਸ ਨੂੰ ਲੈ ਕੇ ਪੇਮੈਂਟ ਲਈ ਹੈ ਜੋ ਕਦੇ ਕੰਪਨੀ ਕੋਲ ਪਹੁੰਚੇ ਹੀ ਨਹੀਂ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਪ੍ਰਸਾਦ ਨੇ ਐਪਲ ਦੇ ਪੁਰਾਣੇ ਪ੍ਰੋਡਕਟਸ ਨੂੰ ਕੁਝ ਥਰਡ ਪਾਰਟੀ ਕੰਪਨੀਆਂ ਨੂੰ ਵੇਚਿਆ ਹੈ। ਇਸਤੋਂ ਇਲਾਵਾ ਪਾਰਟਸ ਦੀ ਵੀ ਚੋਰੀ ਕੀਤੀ ਹੈ। ਪ੍ਰਸਾਦ ਨੇ ਬਿੱਲ 'ਚ ਵੀ ਹੇਰਾਫੇਰੀ ਕੀਤੀ ਹੈ। ਪ੍ਰਸਾਦ ਨੇ ਆਪਣੀ ਗਲਤੀ ਮੰਨ ਲਈ ਹੈ। ਐਪਲ 'ਚ ਨੌਕਰੀ ਦੌਰਾਨ ਪ੍ਰਸਾਦਨ ਦਾ ਮੁੱਖ ਕੰਮ ਵਾਰੰਟੀ ਵਾਲੇ ਪੁਰਾਣੇ ਡਿਵਾਈਸ ਲਈ ਪਾਰਟਸ ਖ਼ਰੀਦਣਾ ਸੀ। ਪ੍ਰਸਾਦ ਨੇ ਦੋ ਅਜਿਹੀਆਂ ਕੰਪਨੀਆਂ ਦੇ ਨਾਲ ਵੀ ਡੀਲ ਕੀਤੀ ਸੀ ਜੋ ਐਪਲ ਨੂੰ ਪਾਰਟਸ ਸਪਲਾਈ ਕਰਦੀਆਂ ਹਨ।
ਪ੍ਰਸਾਦਨ ਨੇ ਖ਼ੁਦ ਨੂੰ ਬਚਾਉਣ ਲਈ ਐਪਲ ਦੀ ਫਰਾਡ ਡਿਟੈਕਸ਼ਨ ਤਕਨਾਲੋਜੀ ਦਾ ਇਸਤੇਮਾਲ ਕੀਤਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਐਪਲ ਨੇ ਫਰਾਡ ਦੀ ਪਛਾਣ ਕਰਨ ਲਈ ਜੋ ਪਾਲਿਸੀ ਬਣਾਈ ਸੀ, ਪ੍ਰਸਾਦਨ ਨੇ ਉਸ ਦਾ ਹੀ ਇਸਤੇਮਾਲ ਕੰਪਨੀ ਦੇ ਖਿਲਾਫ ਖ਼ੁਦ ਨੂੰ ਬਚਾਉਣ ਲਈ ਕਰ ਲਿਆ।
ਇਹ ਵੀ ਪੜ੍ਹੋ– WhatsApp 'ਚ ਆ ਰਹੀ ਵੱਡੀ ਅਪਡੇਟ, ਇਕ ਹੀ ਸਕਰੀਨ 'ਤੇ ਕਈ ਲੋਕਾਂ ਨਾਲ ਕਰ ਸਕੋਗੇ ਚੈਟਿੰਗ