760 ਕਰੋੜ ਰੁਪਏ ਦੇ ਇਸ ਆਈ. ਪੀ. ਓ. ਨੂੰ ਸੇਬੀ ਦੀ ਹਰੀ ਝੰਡੀ ਮਿਲੀ

03/02/2021 2:13:38 PM

ਨਵੀਂ ਦਿੱਲੀ- ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਨੇ ਖ਼ਾਸ ਤਰ੍ਹਾਂ ਦੇ ਰਸਾਇਣਾਂ ਦਾ ਉਤਪਾਦਨ ਕਰਨ ਵਾਲੀ ਅਨੁਪਮ ਰਸਾਇਣ ਨੂੰ ਉਸ ਦੇ 760 ਕਰੋੜ ਰੁਪਏ ਦੇ ਆਈ. ਪੀ. ਓ. ਲਈ ਮਨਜ਼ੂਰੀ ਦੇ ਦਿੱਤੀ ਹੈ।

ਕੰਪਨੀ ਨੇ ਆਈ. ਪੀ. ਓ. ਲਈ ਦਸੰਬਰ ਵਿਚ ਦਸਤਾਵੇਜ਼ ਜਮ੍ਹਾ ਕਰਾਏ ਸਨ। ਉਸ ਤੋਂ ਬਾਅਦ ਕੰਪਨੀ ਨੂੰ ਸੇਬੀ ਵੱਲੋਂ 26 ਫਰਵਰੀ ਨੂੰ ਜ਼ਰੂਰੀ ਸੰਖੇਪ ਜਾਣਕਾਰੀ ਮਿਲ ਗਈ ਸੀ।

ਸੇਬੀ ਦੀ ਵੈੱਬਸਾਈਟ 'ਤੇ ਤਾਜ਼ਾ ਜਾਣਕਾਰੀ ਵਿਚ ਇਹ ਦੱਸਿਆ ਗਿਆ ਹੈ। ਕੋਈ ਵੀ ਕੰਪਨੀ ਆਈ. ਪੀ. ਓ., ਐੱਫ. ਪੀ. ਓ. ਅਤੇ ਰਾਇਟ ਇਸ਼ੂ ਦੀ ਯੋਜਨਾ ਬਣਾਉਂਦੀ ਹੈ ਤਾਂ ਉਸ ਨੂੰ ਸੇਬੀ ਵੱਲੋਂ ਜ਼ਰੂਰੀ ਜਾਂਚ ਕਰਾਉਣੀ ਹੁੰਦੀ ਹੈ। ਅਨੁਪਮ ਰਸਾਇਣ ਦੇ ਇਸ਼ੂ ਨੂੰ ਲੈ ਕੇ ਤਿਆਰ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਆਈ. ਪੀ. ਓ. ਤੋਂ ਮਿਲਣ ਵਾਲੀ ਰਾਸ਼ੀ ਦਾ ਇਸਤੇਮਾਲ ਮੁੱਖ ਤੌਰ 'ਤੇ ਕਰਜ਼ ਭੁਗਤਾਨ ਵਿਚ ਕੀਤਾ ਜਾਵੇਗਾ। ਸੂਰਤ ਸਥਿਤ ਇਸ ਕੰਪਨੀ ਨੇ ਆਪਣੇ ਆਈ. ਪੀ. ਓ. ਦਾ ਇਕ ਹਿੱਸਾ ਆਪਣੇ ਕਰਮਚਾਰੀਆਂ ਲਈ ਰਾਖਵਾਂ ਰੱਖਣ ਦਾ ਫ਼ੈਸਲਾ ਕੀਤਾ ਹੈ। ਉਹ ਕਰਮਚਾਰੀਆਂ ਲਈ ਇਸ਼ੂ ਮੁੱਲ ਵਿਚ ਕੁਝ ਛੋਟ 'ਤੇ ਵੀ ਵਿਚਾਰ ਕਰ ਸਕਦੀ ਹੈ।


Sanjeev

Content Editor

Related News