ਰਿਲਾਇੰਸ ਇੰਫਰਾ ਤੋਂ ਅਨਿਲ ਦੇ ਬੇਟਿਆਂ ਦਾ ਅਸਤੀਫਾ, ਇਕ ਸਾਲ ''ਚ 90 ਫੀਸਦੀ ਤੋਂ ਵੱਧ ਗਿਰਾਵਟ

Tuesday, Feb 04, 2020 - 12:22 PM (IST)

ਰਿਲਾਇੰਸ ਇੰਫਰਾ ਤੋਂ ਅਨਿਲ ਦੇ ਬੇਟਿਆਂ ਦਾ ਅਸਤੀਫਾ, ਇਕ ਸਾਲ ''ਚ 90 ਫੀਸਦੀ ਤੋਂ ਵੱਧ ਗਿਰਾਵਟ

ਨਵੀਂ ਦਿੱਲੀ—ਕਰਜ਼ 'ਚ ਡੁੱਬੀ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਇੰਫਰਾ ਤੋਂ ਉਨ੍ਹਾਂ ਦੇ ਬੇਟਿਆਂ ਨੇ ਅਸਤੀਫਾ ਦੇ ਦਿੱਤਾ ਹੈ। ਪਿਛਲੇ ਸਾਲ ਅਕਤੂਬਰ 'ਚ ਹੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ ਅਤੇ ਜੈ ਅੰਸ਼ੁਲ ਨੂੰ ਬੋਰਡ ਆਫ ਡਾਇਰੈਕਟਰਸ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ। ਸਿਰਫ 6 ਮਹੀਨਿਆਂ ਦੇ ਅੰਦਰ ਹੀ ਦੋਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਵਲੋਂ 31 ਜਨਵਰੀ ਨੂੰ ਬੰਬਈ ਸਟਾਕ ਐਕਸਚੇਂਜ ਨੂੰ ਲਿਖੀ ਚਿੱਠੀ 'ਚ ਇਹ ਜਾਣਕਾਰੀ ਦਿੱਤੀ। ਦੋਵਾਂ ਦੇ ਅਸਤੀਫੇ ਦੀ ਖਬਰ ਦੇ ਬਾਅਦ ਤੋਂ ਕੰਪਨੀ ਦੇ ਸ਼ੇਅਰਾਂ 'ਚ ਹੋਰ ਗਿਰਾਵਟ ਆਈ ਹੈ। ਕੰਪਨੀ ਦੇ ਸ਼ੇਅਰਾਂ 'ਚ ਸੋਮਵਾਰ ਨੂੰ 5 ਫੀਸਦੀ ਦੀ ਗਿਰਾਵਟ ਆਈ ਹੈ।

PunjabKesari
ਕੰਪਨੀ ਵਲੋਂ ਅਸਤੀਫੇ ਦੇ ਕਾਰਨਾਂ ਜਾਂ ਫਿਰ ਦੋਵਾਂ ਭਰਾਵਾਂ ਦੀ ਭਵਿੱਖ ਦੀ ਭੂਮਿਕਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਿਲਾਇੰਸ਼ ਇੰਫਰਾ ਨਾਲ ਜੁੜਣ ਤੋਂ ਪਹਿਲਾਂ ਵੀ ਅਨਿਲ ਅੰਬਾਨੀ ਦੇ ਵੱਡੇ ਬੇਟੇ ਅੰਸ਼ੁਲ ਗਰੁੱਪ ਦੀ ਫਾਈਨਾਂਸ਼ੀਅਲ ਸਰਵਿਸ ਕੰਪਨੀ ਰਿਲਾਇੰਸ ਕੈਪੀਟਲ 'ਚ ਐਗਜ਼ੀਕਿਊਟਿਵ ਡਾਇਰੈਕਟਰ ਦੇ ਤੌਰ 'ਤੇ ਕੰਮ ਦੇਖ ਰਹੇ ਸਨ।
6,000 ਕਰੋੜ ਦੇ ਕਰਜ਼ ਸੰਕਟ ਨਾਲ ਜੂਝ ਰਹੀ ਕੰਪਨੀ
ਅਗਸਤ 2016 'ਚ ਹੀ ਗਰੁੱਪ ਦਾ ਹਿੱਸਾ ਬਣਨ ਵਾਲੇ ਛੋਟੇ ਬੇਟੇ ਅਨਮੋਲ ਨੂੰ ਰਿਲਾਇੰਸ ਇੰਫਰਾ ਦੇ ਡਿਫੈਂਸ ਪ੍ਰਾਜੈਕਟਸ ਨੂੰ ਦੇਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੱਸ ਦੇਈਏ ਕਿ ਰਿਲਾਇੰਸ ਇੰਫਰਾ ਪਹਿਲਾਂ ਹੀ 6,000 ਕਰੋੜ ਰੁਪਏ ਦੇ ਕਰਜ਼ ਦੇ ਸੰਕਟ ਨਾਲ ਜੂਝ ਰਹੀ ਹੈ। ਇੰਝ ਹੀ ਅਨਿਲ ਅੰਬਾਨੀ ਦੇ ਦੋਵਾਂ ਬੇਟਿਆਂ ਦੇ ਅਚਾਨਕ ਅਸਤੀਫੇ ਦੀ ਖਬਰ ਨਾਲ ਨਿਵੇਸ਼ਕਾਂ ਦਾ ਭਰੋਸਾ ਹੋਰ ਘੱਟ ਹੋਣ ਦਾ ਖਦਸ਼ਾ ਹੈ।

PunjabKesari
4 ਮਹੀਨੇ 'ਚ ਕੰਪਨੀ ਦੇ ਸ਼ੇਅਰਾਂ 'ਚ 91 ਫੀਸਦੀ ਦੀ ਕਮੀ
ਬੀਤੇ 4 ਮਹੀਨਿਆਂ 'ਚ ਰਿਲਾਇੰਸ ਇੰਫਰਾ ਦੇ ਸ਼ੇਅਰਾਂ 'ਚ 28 ਫੀਸਦੀ ਦੀ ਕਮੀ ਹੈ। ਇਹੀਂ ਨਹੀਂ ਪਿਛਲੇ ਇਕ ਸਾਲ ਦੀ ਗੱਲ ਕਰੀਏ ਤਾਂ ਕੰਪਨੀ ਦੇ ਸ਼ੇਅਰਾਂ 'ਚ 91 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ।


author

Aarti dhillon

Content Editor

Related News