ਬੁਰੇ ਦੌਰ 'ਚ ਅਨਿਲ ਅੰਬਾਨੀ, ਵੇਚਣੇ ਪਏ ਗਹਿਣੇ, ਬੋਲੇ- 'ਮੇਰੇ ਕੋਲ ਹੁਣ ਕੁਝ ਨਹੀਂ'

09/26/2020 4:24:31 PM

ਨਵੀਂ ਦਿੱਲੀ— ਦਿੱਗਜਾਂ 'ਚ ਸ਼ਾਮਲ ਰਹੇ ਅਨਿਲ ਅੰਬਾਨੀ ਇਸ ਸਮੇਂ ਬੁਰੇ ਦੌਰ 'ਚੋਂ ਲੰਘ ਰਹੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਯੂ. ਕੇ. ਦੀ ਇਕ ਅਦਾਲਤ 'ਚ ਕਿਹਾ ਕਿ ਉਹ ਸਾਦਾ ਜੀਵਨ ਬਤੀਤ ਕਰ ਰਹੇ ਹਨ, ਸਿਰਫ ਇਕ ਕਾਰ ਚਲਾਉਂਦੇ ਹਨ ਅਤੇ ਵਕੀਲਾਂ ਦੀ ਫੀਸ ਚੁਕਾਉਣ ਲਈ ਗਹਿਣੇ ਵੇਚਣੇ ਪਏ ਹਨ।

ਰਿਪੋਰਟਾਂ ਮੁਤਾਬਕ, 61 ਸਾਲਾ ਅਨਿਲ ਅੰਬਾਨੀ ਨੇ ਕਿਹਾ ਕਿ ਜਨਵਰੀ ਤੋਂ ਜੂਨ 2020 ਦਰਮਿਆਨ ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਵੇਚ ਕੇ 9.9 ਕਰੋੜ ਰੁਪਏ ਪ੍ਰਾਪਤ ਕੀਤੇ ਹਨ ਅਤੇ ਹੁਣ ਉਨ੍ਹਾਂ ਕੋਲ ਕੁਝ ਵੀ ਕੀਮਤੀ ਨਹੀਂ ਹੈ।

ਸ਼ੁੱਕਰਵਾਰ ਨੂੰ ਉਹ ਵੀਡੀਓਲਿੰਕ ਜ਼ਰੀਓ ਮੁੰਬਈ ਤੋਂ ਲੰਡਨ ਹਾਈਕੋਰਟ ਸਾਹਮਣੇ ਪੇਸ਼ ਹੋਏ ਸਨ। ਚੀਨੀ ਬੈਂਕਾਂ ਵੱਲੋਂ ਉਨ੍ਹਾਂ ਖ਼ਿਲਾਫ ਦਾਇਰ ਮਾਮਲੇ ਦਾ ਉਹ ਸਮਾਹਮਣਾ ਕਰ ਰਹੇ ਹਨ। ਕਾਰਾਂ ਦੇ ਕਾਫ਼ਲੇ ਦੇ ਸਵਾਲ 'ਤੇ ਅਨਿਲ ਅੰਬਾਨੀ ਨੇ ਅਦਾਲਤ ਨੂੰ ਕਿਹਾ ਕਿ ਇਹ ਮੀਡੀਆ ਦੀਆਂ ਆਧਾਰਹੀਣ ਖ਼ਬਰਾਂ ਹਨ, ਉਨ੍ਹਾਂ ਕੋਲ ਕਦੇ ਵੀ ਰੌਲਸ ਰਾਇਸ ਕਾਰ ਨਹੀਂ ਰਹੀ ਹੈ। ਮੌਜੂਦਾ ਸਮੇਂ ਉਹ ਸਿਰਫ ਇਕ ਕਾਰ ਹੀ ਵਰਤ ਰਹੇ ਹਨ।

ਇਹ ਵੀ ਪੜ੍ਹੋ- ਝੋਨੇ ਦੀ MSP 'ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ►ਬਿਜਲੀ ਬਿੱਲਾਂ 'ਚ ਹੋਵੇਗੀ ਵੱਡੀ ਕਮੀ, ਸਰਕਾਰ ਲੈਣ ਜਾ ਰਹੀ ਹੈ ਇਹ ਫ਼ੈਸਲਾ!

ਲੰਡਨ ਦੀ ਆਦਾਲਤ ਨੂੰ ਉਨ੍ਹਾਂ ਕਿਹਾ, ''ਮੇਰੀਆਂ ਜ਼ਰੂਰਤਾਂ ਬਹੁਤ ਵੱਡੀਆਂ ਨਹੀਂ ਹਨ ਅਤੇ ਮੈਂ ਬਹੁਤ ਸਾਦਾ ਰਹਿ ਰਿਹਾ ਹਾਂ।'' ਅਨਿਲ ਅੰਬਾਨੀ ਨੇ ਕਿਹਾ ਕਿ ਉਹ ਕਦੇ ਭਾਰਤ ਦੇ ਸਭ ਤੋਂ ਧਨੀ ਲੋਕਾਂ 'ਚ ਸ਼ੁਮਾਰ ਹੁੰਦੇ ਸਨ ਪਰ ਹੁਣ ਉਨ੍ਹਾਂ ਕੋਲ 1,10,000 ਡਾਲਰ ਦੀ ਸਿਰਫ ਇਕ ਪੇਂਟਿੰਗ ਹੈ।

ਕੀ ਹੈ ਮਾਮਲਾ?
ਰਿਪੋਰਟਾਂ ਮੁਤਾਬਕ, ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਨੇ ਚੀਨ ਦੇ ਤਿੰਨ ਸਰਕਾਰੀ ਬੈਂਕਾਂ ਤੋਂ ਕਾਰਪੋਰੇਟ ਕਰਜ਼ ਲਿਆ ਸੀ ਪਰ ਆਰਕਾਮ ਇਸ ਦਾ ਭੁਗਤਾਨ ਕਰਨ 'ਚ ਅਸਫ਼ਲ ਹੋ ਗਈ ਸੀ। ਚੀਨੀ ਬੈਂਕਾਂ ਦਾ ਕਹਿਣਾ ਸੀ ਕਿ ਇਸ ਕਰਜ਼ ਲਈ ਅਨਿਲ ਅੰਬਾਨੀ ਨੇ ਨਿੱਜੀ ਗਰੰਟੀ ਦਿੱਤੀ ਸੀ। ਅਨਿਲ ਅੰਬਾਨੀ ਤੋਂ ਕਰਜ਼ ਵਸੂਲਣ ਲਈ ਚੀਨੀ ਬੈਂਕਾਂ ਨੇ ਲੰਡਨ ਦੀ ਹਾਈਕੋਰਟ 'ਚ ਮੁਕੱਦਮਾ ਦਾਇਰ ਕੀਤਾ ਹੈ। ਇਸ ਮਾਮਲੇ 'ਚ ਲੰਡਨ ਹਾਈਕੋਰਟ ਨੇ 22 ਮਈ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਚੀਨੀ ਬੈਂਕਾਂ ਨੂੰ 5,281 ਕਰੋੜ ਰੁਪਏ ਦਾ ਭੁਗਤਾਨ ਕਰਨ, ਨਾਲ ਹੀ ਕਾਨੂੰਨੀ ਖਰਚ ਦੇ ਤੌਰ 'ਤੇ 7 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇ। ਇਹ ਭੁਗਤਾਨ 12 ਜੂਨ 2020 ਤੱਕ ਕੀਤਾ ਜਾਣਾ ਸੀ ਪਰ ਨਹੀਂ ਕੀਤਾ ਗਿਆ। 15 ਜੂਨ ਨੂੰ ਚੀਨੀ ਬੈਂਕਾਂ ਨੇ ਅਨਿਲ ਅੰਬਾਨੀ ਦੀਆਂ ਜਾਇਦਾਦਾਂ ਦਾ ਖੁਲਾਸਾ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ। ਜਾਇਦਾਦ ਦੇ ਖੁਲਾਸੇ ਦੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਅਦਾਲਤ ਨੂੰ ਵੀਡੀਓਲਿੰਕ ਜ਼ਰੀਏ ਸ਼ੁੱਕਰਵਾਰ ਜਾਣਕਾਰੀ ਦਿੱਤੀ।


Sanjeev

Content Editor

Related News