ਆਖਿਰੀ ''ਮਜ਼ਬੂਤ'' ਕੰਪਨੀ ਨੂੰ ਬਚਾਉਣ ਲਈ ਦੋ ਅਰਬ ਡਾਲਰ ਚਾਹੀਦੈ : ਅਨਿਲ ਅੰਬਾਨੀ

05/03/2019 3:53:01 PM


ਨਵੀਂ ਦਿੱਲੀ—ਆਰਥਿਕ ਸੰਕਟ ਦੇ ਦੌਰ 'ਚੋਂ ਲੰਘ ਰਹੇ ਬਿਜ਼ਨੈੱਸ ਟਾਇਕੂਨ ਅਨਿਲ ਅੰਬਾਨੀ ਦੀ ਆਖਿਰੀ 'ਮਜ਼ਬੂਤ' ਕੰਪਨੀ ਦੀ ਹਾਲਤ 'ਚ ਵੀ ਦਰਾਰ ਪੈਂਦੀ ਦਿਖਾਈ ਦੇਣ ਲੱਗੀ ਹੈ। ਪੰਜ ਸਾਲ 'ਚ ਮੁਨਾਫੇ ਨੂੰ ਦੁਗਣਾ ਕਰਨ ਵਾਲੇ ਫਾਈਨਾਂਸ਼ੀਅਲ ਸਰਵਿਸ ਵਪਾਰ, ਭਾਵ ਰਿਲਾਇੰਸ ਕੈਪੀਟਲ ਲਿਮਟਿਡ 'ਤੇ ਹੁਣ ਤੱਕ ਪੂਰੇ ਗਰੁੱਪ 'ਤੇ ਛਾਏ ਸੰਕਟ ਦਾ ਅਸਰ ਨਹੀਂ ਪਿਆ ਸੀ ਪਰ ਦੇਸ਼ ਦੇ ਪੰਜਵੇਂ ਸਭ ਤੋਂ ਵੱਡੇ ਮਿਊਚੁਅਲ ਫੰਡ ਨੂੰ ਕੰਟਰੋਲ ਕਰਨ ਵਾਲੀ ਕੰਪਨੀ ਆਪਣੇ 2 ਅਰਬ ਡਾਲਰ ਦੀ ਐਸੇਟ ਵਿਕਰੀ ਨੂੰ ਪੂਰਾ ਕਰਨ ਜਾ ਰਹੀ ਹੈ ਤਾਂ ਜੋ ਵਿੱਤੀ ਹਾਲਤ ਨੂੰ ਸੁਧਾਰਿਆ ਜਾ ਸਕੇ। ਕਿਉਂਕਿ ਸੀ.ਏ.ਆਰ.ਈ. ਰੇਟਿੰਗ ਦੇ ਮੁਤਾਬਕ ਮਾਰਚ ਮਹੀਨੇ ਤੱਕ ਉਸ ਦੇ ਕੋਲ ਮੌਜ਼ੂਦ ਨਕਦੀ ਸਿਰਫ 11 ਕਰੋੜ ਰੁਪਏ ਰਹਿ ਗਈ ਹੈ। 
ਰਿਪੋਰਟ ਮੁਤਾਬਕ ਰਿਲਾਇੰਸ ਕੈਪੀਟਲ ਨੂੰ ਮਈ ਅਤੇ ਜੂਨ 'ਚ 252 ਮਿਲੀਅਨ ਡਾਲਰ ਦਾ ਕਰਜ਼ ਚੁਕਾਉਣਾ ਹੈ, ਸੋ ਮੂਡੀਜ਼ ਇੰਵੈਸਟਰਸ ਸਰਵਿਸ ਅਤੇ ਦੋ ਹੋਰ ਸਥਾਨਕ ਫਰਮਾਂ ਨੇ ਉਸ ਦੀ ਰੇਟਿੰਗ ਨੂੰ ਘਟਾ ਦਿੱਤਾ ਹੈ ਅਤੇ ਐਸੇਟ ਵਿਕਰੀ 'ਚ ਆ ਰਹੀਆਂ ਅੜਚਨਾਂ, ਵਿਗੜੀ ਲਿਕਿਵਡਿਟੀ ਨੂੰ ਵਜ੍ਹਾ ਕਰਾਰ ਦਿੱਤਾ ਹੈ। ਮੁੰਬਈ ਸਥਿਤ ਕ੍ਰੈਡਿਟ ਐਡਵਾਈਜ਼ਰੀ ਕੰਪਨੀ ਆਦਿੱਤਯ ਕੰਸਲਟਿੰਗ ਦੇ ਮੈਨੇਜਿੰਗ ਪਾਰਟਨਰ ਮੈਥਿਊ ਐਂਟਨੀ ਦਾ ਕਹਿਣਾ ਹੈ ਕਿ ਹੁਣ ਰਿਲਾਇੰਸ ਕੈਪੀਟਲ ਦੇ ਸੰਕਟ ਟਲਣ ਲਈ ਐਸੇਟਸ ਦੇ ਵਿਕਣਾ ਬਹੁਤ ਮੁੱਖ ਹੈ। ਜੇਕਰ ਕੰਪਨੀ 'ਚ ਲੰਬੇ ਸਮੇਂ ਲਈ ਇਕਵਟੀ ਦੇ ਰਾਹੀਂ ਕੁੱਝ ਨਿਵੇਸ਼ ਨਹੀਂ ਆਉਂਦਾ ਹੈ ਤਾਂ ਉਹ ਦਿਨ ਦੁਰ ਨਹੀਂ, ਜਦੋਂ ਰਿਲਾਇੰਸ ਕੈਪੀਟਲ ਲਿਕਿਵਡਿਟੀ ਸੰਕਟ 'ਚ ਫਸ ਜਾਵੇਗੀ। 
ਰਿਲਾਇੰਸ ਕੈਪੀਟਲ ਦੇ ਬੁਲਾਰੇ ਨੇ ਅਗਲੇ ਭੁਗਤਾਨਾਂ ਜਾਂ ਲਿਕਿਵਡਿਟੀ ਦੀ ਸਥਿਤੀ ਨੂੰ ਵਧੀਆ ਬਣਾਉਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੇ ਬਾਰੇ 'ਚ ਮਨ੍ਹਾ ਕਰ ਦਿੱਤਾ ਹੈ। ਕੰਪਨੀ ਨੇ ਐਕਸਚੇਂਜ ਨੂੰ 27 ਅਪ੍ਰੈਲ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਉੱਪਰ ਸਿਰਫ 950 ਕਰੋੜ ਦਾ ਸ਼ਾਰਟ-ਟਰਮ ਕਰਜ਼ ਹੈ ਜਿਸ ਨੂੰ ਸਤੰਬਰ ਦੇ ਅੰਤ ਤੱਕ ਪੂਰੀ ਤਰ੍ਹਾਂ ਚੁਕਤਾ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਲਈ ਐਸੇਟ ਮੈਨੇਜਮੈਂਟ ਬਿਜ਼ਨੈੱਸ 'ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਵੇਚਣ ਨੂੰ ਹੱਥ ਆਈ ਰਕਮ ਦੀ ਵਰਤੋਂ ਕੀਤੀ ਜਾਵੇਗੀ। ਕੰਪਨੀ ਮੁਤਾਬਕ 73 ਫੀਸਦੀ ਹਿੱਸੇਦਾਰੀ ਦਾ ਮੁੱਲਾਂਕਣ 5,300 ਕਰੋੜ ਰੁਪਏ ਕੀਤਾ ਗਿਆ ਹੈ। 


Aarti dhillon

Content Editor

Related News