19 ਕਰਮਚਾਰੀਆਂ ਵਾਲੀ ਅਨਜਾਨ ਕੰਪਨੀ ਦੀ ਭਾਰਤ ’ਚ 500 ਬਿਲਿਅਨ ਡਾਲਰ ਦੇ ਨਿਵੇਸ਼ ਦੀ ਪੇਸ਼ਕਸ਼

Monday, May 24, 2021 - 07:25 PM (IST)

ਨਵੀਂ ਦਿੱਲੀ (ਭਾਸ਼ਾ) – ਅਮਰੀਕਾ ਦੀ ਇਕ ਅਨਜਾਨ ਕੰਪਨੀ ਨੇ ਭਾਰਤ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨ. ਆਈ. ਪੀ.) ਵਿਚ ਇਕਵਿਟੀ ਦੇ ਰੂਪ ’ਚ 500 ਬਿਲਿਅਨ ਡਾਲਰ ਦਾ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਅਮਰੀਕੀ ਕੰਪਨੀ ਲੈਂਡੋਮਸ ਰਿਅਲਟੀ ਵੈਂਚਰਸ ਦੇ ਕਰਮਚਾਰੀਆਂ ਦੀ ਗਿਣਤੀ ਸਿਰਫ 19 ਹੈ ਅਤੇ ਇਸ ਦਾ ਮਾਲੀਆ 1.5 ਕਰੋੜ ਡਾਲਰ ਹੈ। ਕੰਪਨੀ ਦੀ ਵੈੱਬਸਾਈਟ ਸਿਰਫ ਇਕ ਪੇਜ਼ ਦੀ ਹੈ।

PunjabKesari

ਲੈਂਡੋਮਸ ਰੀਅਲਟੀ ਨੇ ਵਿਗਿਆਪਨਾਂ ਰਾਹੀਂ ਅਤੇ ਆਪਣੀ ਵੈੱਬਸਾਈਟ ’ਤੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਭਾਰਤ ਨਿਰਮਾਣ ਤਹਿਤ ਐੱਨ. ਆਈ. ਪੀ. ਅਤੇ ਭਾਰਤ ਸਰਕਾਰ ਦੀਆਂ ਸੂਚੀਬੱਧ ਅਤੇ ਗੈਰ-ਐੱਨ. ਆਈ. ਪੀ. ਯੋਜਨਾਵਾਂ ’ਚ 2,000 ਅਰਬ ਡਾਲਰ ਦੇ ਨਿਵੇਸ਼ ਦੇ ਪਹਿਲੇ ਪੜਾਅ ’ਚ ਇਕਵਿਟੀ ਦੇ ਰੂਪ ’ਚ 500 ਅਰਬ ਡਾਲਰ ਦਾ ਨਿਵੇਸ਼ ਕਰਨਾ ਚਾਹੁੰਦੀ ਹੈ। ਦੇਸ਼ ਦੇ ਪ੍ਰਮੁੱਖ ਸਮਾਚਾਰ ਪੱਤਰਾਂ ’ਚ ਪ੍ਰਕਾਸ਼ਿਤ ਵਿਗਿਆਪਨ ’ਚ ਲੈਂਡੋਮਸ ਸਮੂਹ ਦੇ ਚੇਅਰਮੈਨ ਪ੍ਰਦੀਪ ਕੁਮਾਰ ਸੱਤਯਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਭਾਰਤ ਦੇ ਪੁਨਰ-ਨਿਰਮਾਣ ਅਤੇ 5,000 ਅਰਬ ਡਾਲਰ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਟੀਚੇ ਲਈ ਸਰਕਾਰ ਦੀ ਮਦਦ ਕਰਨਾ ਚਾਹੁੰਦਾ ਹੈ। ਵਿਗਿਆਪਨ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੋਂ ਜਾਰੀ ਅਪੀਲ ’ਚ ਕਿਹਾ ਕਿ ਲੈਂਡੋਮਸ ਸਮੂਹ ਨਵ ਭਾਰਤ ਦੇ ਆਪਣੇ ਨਜ਼ਰੀਏ ’ਚ ਯੋਗਦਾਨ ਕਰਨ ਦਾ ਮੌਕਾ ਚਾਹੁੰਦਾ ਹੈ। ਸਾਡੀ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਇਹ ਮੌਕਾ ਦਿੱਤਾ ਜਾਵੇ।


Harinder Kaur

Content Editor

Related News