ਅਮੂਲ ਨੇ ਲੋਕਾਂ ਨੂੰ ਰੋਗਾਂ ਤੋਂ ਬਚਾਉਣ ਲਈ ਲਾਂਚ ਕੀਤਾ ਨਵਾਂ ਉਤਪਾਦ, ਜਾਣੋ ਕੀਮਤ

04/29/2020 2:09:17 PM

ਨਵੀਂ ਦਿੱਲੀ - ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਜੀਸੀਐਮਐਮਐਫ) ਦੇ ਤਹਿਤ ਕੰਮ ਕਰ ਰਹੀ ਅਮੂਲ ਕੰਪਨੀ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਕ ਨਵਾਂ ਉਤਪਾਦ ਲਾਂਚ ਕੀਤਾ ਹੈ।  ਬਿਮਾਰੀਆਂ ਤੋਂ ਬਚਾਅ ਲਈ ਅਮੂਲ ਨੇ ਹਲਦੀ ਵਾਲਾ ਦੁੱਧ ਲਾਂਚ ਕੀਤਾ ਹੈ। ਅਮੂਲ ਨੇ 200 ਮਿਲੀਲੀਟਰ ਦੀ ਬੋਤਲ ਵਿਚ ਇਕ ਦੁੱਧ ਦੀ ਬੋਤਲ ਲਾਂਚ ਕੀਤੀ ਹੈ, ਜਿਸ ਦੀ ਕੀਮਤ 30 ਰੁਪਏ ਰੱਖੀ ਗਈ ਹੈ। ਗੋਲਡਨ ਦੁੱਧ ਰੋਗਾਂ ਨਾਲ ਲੜਨ ਦੀ ਯੋਗਤਾ ਵਧਾਉਣ ਲਈ ਵਧੀਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮੂਲ ਆਉਣ ਵਾਲੇ ਦਿਨਾਂ ਵਿਚ ਅਦਰਕ, ਤੁਲਸੀ ਸਮੇਤ ਕਈ ਹੋਰ ਕਿਸਮਾਂ ਦੇ ਦੁੱਧ ਦੀ ਵੀ ਸ਼ੁਰੂਆਤ ਕਰ ਸਕਦਾ ਹੈ।

ਪਿਛਲੇ ਸਾਲ ਅਮੂਲ ਨੇ ਕੀਤੀ ਸੀ ਊਠ ਦੇ ਦੁੱਧ ਦੀ ਸ਼ੁਰੂਆਤ

ਊਠ ਦਾ ਦੁੱਧ ਨਾ ਸਿਰਫ ਹਜ਼ਮ ਕਰਨਾ ਸੌਖਾ ਹੁੰਦਾ ਹੈ ਸਗੋਂ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਵਿਚ ਇਨਸੁਲਿਨ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਸ਼ੂਗਰ ਤੋਂ ਪੀੜਤ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਊਠ ਦਾ ਦੁੱਧ ਹਜ਼ਾਰਾਂ ਸਾਲਾਂ ਤੋਂ ਵਿਭਿੰਨ ਸਭਿਆਚਾਰਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ। ਸਿਹਤ ਦੇ ਵਿਭਿੰਨ ਲਾਭਾਂ ਦੇ ਮੱਦੇਨਜ਼ਰ ਇਸ ਦੁੱਧ ਕਾਰਨ ਬਾਜ਼ਾਰ ਵਿਚ ਇਕ ਨਵਾਂ ਖੇਤਰ ਖੁੱਲ੍ਹਿਆ ਹੈ।

ਇਹ ਵੀ ਪੜ੍ਹੋ: 00

ਵਿੱਤੀ ਸਾਲ 2020 ਵਿਚ ਅਮੂਲ ਦਾ ਕਾਰੋਬਾਰ 17% ਵਧਿਆ

ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਜੀਸੀਐਮਐਮਐਫ), ਜੋ ਕਿ ਅਮੂਲ ਬ੍ਰਾਂਡ ਦੇ ਤਹਿਤ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ, ਕਾਰੋਬਾਰ ਪਿਛਲੇ ਵਿੱਤੀ ਵਰ੍ਹੇ ਵਿਚ 17 ਪ੍ਰਤੀਸ਼ਤ ਵੱਧ ਕੇ 38,550 ਕਰੋੜ ਰੁਪਏ 'ਤੇ ਪਹੁੰਚ ਗਿਆ। ਜੀਸੀਐਮਐਮਐਫ ਨੇ ਕਿਹਾ ਕਿ ਇਸ ਸਹਿਕਾਰੀ ਕੰਪਨੀ ਨੇ ਵਿੱਤੀ ਸਾਲ 2018-19 ਵਿਚ 32,960 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

ਅਮੂਲ ਫੈਡਰੇਸ਼ਨ ਦੀਆਂ 18 ਮੈਂਬਰੀ ਯੂਨੀਅਨਾਂ ਕੋਲ ਗੁਜਰਾਤ ਦੇ 18,700 ਪਿੰਡਾਂ ਵਿਚ 36 ਲੱਖ ਤੋਂ ਵੱਧ ਕਿਸਾਨ ਮੈਂਬਰ ਹਨ। ਅਮੂਲ ਫੈਡਰੇਸ਼ਨ ਪਿਛਲੇ 10 ਸਾਲਾਂ ਤੋਂ 17 ਪ੍ਰਤੀਸ਼ਤ ਤੋਂ ਵੱਧ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਪ੍ਰਾਪਤ ਕਰਨ ਵਿਚ ਸਫਲ ਰਹੀ ਹੈ। ਸਭ ਤੋਂ ਜ਼ਿਆਦਾ ਇਸ ਦਾ ਦੁੱਧ ਬਾਜ਼ਾਰ ਵਿਚ ਵਿਕ ਰਿਹਾ ਹੈ। ਇਸਦੇ ਨਾਲ ਹੀ ਨਵੀਂ ਮਾਰਕੀਟ ਅਤੇ ਨਵੇਂ ਉਤਪਾਦ ਵੀ ਇਸ ਦੇ ਵਾਧੇ ਦਾ ਹਿੱਸਾ ਹਨ।

ਇਹ ਵੀ ਪੜ੍ਹੋ: - 


Harinder Kaur

Content Editor

Related News