Amul ਦੇ MD ਆਰ.ਐੱਸ. ਸੋਢੀ ਨੇ ਦਿੱਤਾ ਅਸਤੀਫ਼ਾ, ਜਯੇਨ ਮਹਿਤਾ ਨੂੰ ਮਿਲਿਆ ਚਾਰਜ
Monday, Jan 09, 2023 - 06:10 PM (IST)
ਨਵੀਂ ਦਿੱਲੀ : ਮਸ਼ਹੂਰ ਡੇਅਰੀ ਬ੍ਰਾਂਡ ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ ਐੱਸ ਸੋਢੀ ਨੇ ਅਸਤੀਫਾ ਦੇ ਦਿੱਤਾ ਹੈ। ਉਹ ਪਿਛਲੇ 4 ਸਾਲਾਂ ਤੋਂ ਐਕਸਟੈਂਸ਼ਨ 'ਤੇ ਸਨ। ਜਯੇਨ ਮਹਿਤਾ ਨੂੰ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ ਹੈ। ਅਮੂਲ ਨੂੰ ਕੁਝ ਮਹੀਨਿਆਂ ਬਾਅਦ ਨਵੇਂ ਐਮ.ਡੀ. ਮਿਲਣਗੇ। ਗਾਂਧੀਨਗਰ ਮਧੁਰ ਡੇਅਰੀ ਦੇ ਚੇਅਰਮੈਨ ਸ਼ੰਕਰਸਿੰਘ ਰਾਣਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਘੱਟ ਆਮਦਨੀ ਵਾਲੇ ਲੋਕ ਕਰ ਸਕਦੇ ਹਨ ਪੁਰਾਣੀ ਟੈਕਸ ਪ੍ਰਣਾਲੀ 'ਚ 7-10 ਤਰੀਕਿਆਂ ਨਾਲ ਟੈਕਸ ਛੋਟ ਦਾ ਦਾਅਵਾ
GCMMF ਦੀ ਬੋਰਡ ਮੀਟਿੰਗ ਵਿੱਚ ਫੈਸਲਾ
ਸੋਢੀ ਨੂੰ ਬਦਲਣ ਦਾ ਫੈਸਲਾ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ) ਦੀ ਬੋਰਡ ਮੀਟਿੰਗ ਵਿੱਚ ਲਿਆ ਗਿਆ, ਜੋ ਅਮੂਲ ਬ੍ਰਾਂਡ ਦਾ ਸੰਚਾਲਨ ਕਰਨ ਵਾਲੀ ਕਿਸਾਨਾਂ ਦੀ ਸਹਿਕਾਰੀ ਸੰਸਥਾ ਹੈ। GCMMF ਮੁੱਖ ਤੌਰ 'ਤੇ ਗੁਜਰਾਤ, ਦਿੱਲੀ-ਐਨਸੀਆਰ, ਪੱਛਮੀ ਬੰਗਾਲ ਅਤੇ ਮੁੰਬਈ ਦੇ ਬਾਜ਼ਾਰਾਂ ਵਿੱਚ ਦੁੱਧ ਵੇਚਦਾ ਹੈ। ਇਹ ਸਹਿਕਾਰੀ ਸੰਸਥਾ ਰੋਜ਼ਾਨਾ 150 ਲੱਖ ਲੀਟਰ ਤੋਂ ਵੱਧ ਦੁੱਧ ਵੇਚਦੀ ਹੈ, ਜਿਸ ਵਿੱਚੋਂ ਕਰੀਬ 40 ਲੱਖ ਲੀਟਰ ਦੁੱਧ ਦਿੱਲੀ-ਐਨਸੀਆਰ ਵਿੱਚ ਵਿਕਦਾ ਹੈ।
ਪਿਛਲੇ 13 ਸਾਲਾਂ ਤੋਂ ਅਮੂਲ ਦੇ ਐਮਡੀ ਸਨ ਆਰਐਸ ਸੋਢੀ
2010 ਵਿੱਚ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਮੁਖੀ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ, ਆਰ ਐਸ ਸੋਢੀ ਲਗਭਗ 13 ਸਾਲਾਂ ਤੋਂ ਕੰਪਨੀ ਦੀ ਅਗਵਾਈ ਕਰ ਰਹੇ ਸਨ।
ਇਹ ਵੀ ਪੜ੍ਹੋ : PM ਮੋਦੀ ਕਰਨਗੇ ਅਰਥਸ਼ਾਸਤਰੀਆਂ ਤੇ ਮਾਹਿਰਾਂ ਨਾਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।