ਅਮਰੀਕੀ ਬਾਜ਼ਾਰ ਸਪਾਟ ਹੋ ਕੇ ਬੰਦ

06/23/2017 9:45:34 AM

ਮੁੰਬਈ—ਅਮਰੀਕੀ ਬਾਜ਼ਾਰਾਂ 'ਚ ਸੁਸਤੀ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ, ਹਾਲਾਂਕਿ ਹੈਲਥ ਕੇਅਰ ਸ਼ੇਅਰਾਂ 'ਚ ਤੇਜ਼ੀ ਨਾਲ ਨੈਸਡੈਕ ਮਾਮੂਲੀ ਵਾਧੇ 'ਤੇ ਬੰਦ ਹੋਣ 'ਚ ਕਾਮਯਾਬ ਹੋਇਆ ਹੈ। ਓਬਾਮਾ ਕੇਅਰ ਦੀ ਥਾਂ ਆਉਣ ਵਾਲੇ ਨਵੇਂ ਹੈਲਥ ਕੇਅਰ ਬਿੱਲ ਨੂੰ ਲੈ ਕੇ ਹੈਲਥ ਕੇਅਰ ਸ਼ੇਅਰਾਂ 'ਚ ਉਤਸ਼ਾਹ ਦਿੱਸਿਆ ਹੈ। ਹੈਲਥ ਕੇਅਰ ਸ਼ੇਅਰਾਂ 'ਚ 1 ਫੀਸਦੀ ਉਛਾਲ ਨਾਲ ਅਮਰੀਕੀ ਬਾਜ਼ਾਰਾਂ ਨੂੰ ਸਹਾਰਾ ਮਿਲਿਆ ਹੈ। ਹੈਲਥ ਕੇਅਰ ਬਿੱਲ ਨਾਲ ਨਿਵੇਸ਼ਕਾਂ ਦੀ ਉਮੀਦ ਵੱਧ ਗਈ ਹੈ। ਓਬਾਮਾ ਕੇਅਰ ਬਿੱਲ ਬਦਲਣ 'ਤੇ 4 ਸਾਲ 'ਚ 5000 ਕਰੋੜ ਡਾਲਰ ਖਰਚ ਹੋਣਗੇ ਉਧਰ ਅਮਰੀਕਾ 'ਚ ਬੇਰੁਜ਼ਗਾਰੀ ਦਾਵਿਆਂ ਦੇ ਅੰਕੜੇ ਉਮੀਦ ਤੋਂ ਥੋੜ੍ਹੇ ਵਧੀਆ ਰਹੇ ਹਨ।  
ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 12.75 ਅੰਕ ਯਾਨੀ ਕਰੀਬ 1 ਫੀਸਦੀ ਦੀ ਗਿਰਾਵਟ ਦੇ ਨਾਲ 21,397.3 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਐਸ ਐਂਡ ਪੀ-500 ਇੰਡੈਕਸ 1 ਅੰਕ ਡਿੱਗ ਕੇ 2,434.5 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਨੈਸਡੈਕ 2.7 ਅੰਕ ਵੱਧ ਕੇ 6,236.7 ਦੇ ਪੱਧਰ 'ਤੇ ਬੰਦ ਹੋਇਆ ਹੈ।


Related News