ਅਮਰੀਕਾ 'ਤੇ ਵਧ ਰਿਹੈ ਕਰਜ਼ੇ ਦਾ ਬੋਝ, 34000 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪੁੱਜਾ ਕੁੱਲ ਰਾਸ਼ਟਰੀ ਕਰਜ਼ਾ

Wednesday, Jan 03, 2024 - 04:54 PM (IST)

ਅਮਰੀਕਾ 'ਤੇ ਵਧ ਰਿਹੈ ਕਰਜ਼ੇ ਦਾ ਬੋਝ, 34000 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪੁੱਜਾ ਕੁੱਲ ਰਾਸ਼ਟਰੀ ਕਰਜ਼ਾ

ਨਵੀਂ ਦਿੱਲੀ - ਅਮਰੀਕਾ 'ਚ ਸੰਘੀ ਸਰਕਾਰ ਦਾ ਕੁੱਲ ਰਾਸ਼ਟਰੀ ਕਰਜ਼ਾ 34,000 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਕਰਜ਼ੇ ਦਾ ਇਸ ਪੱਧਰ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ 'ਚ ਸਰਕਾਰ ਨੂੰ ਦੇਸ਼ ਦੀ ਬੈਲੇਂਸ ਸ਼ੀਟ ਨੂੰ ਸੁਧਾਰਨ ਲਈ ਸਿਆਸੀ ਅਤੇ ਆਰਥਿਕ ਮੋਰਚੇ 'ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿੱਤ ਵਿਭਾਗ ਨੇ ਮੰਗਲਵਾਰ ਨੂੰ ਦੇਸ਼ ਦੀ ਵਿੱਤੀ ਸਥਿਤੀ 'ਤੇ ਇਕ ਰਿਪੋਰਟ ਜਾਰੀ ਕੀਤੀ ਹੈ। ਇਹ ਸਿਆਸੀ ਤੌਰ 'ਤੇ ਵੰਡੇ ਦੇਸ਼ ਲਈ ਤਣਾਅ ਪੈਦਾ ਕਰਨ ਵਾਲਾ ਹੈ।

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਰਿਪੋਰਟ ਮੁਤਾਬਕ ਬਿਨਾ ਸਾਲਾਨਾ ਬਜਟ ਦੇ ਸਰਕਾਰ ਦੇ ਕੰਮ ਦਾ ਕੁਝ ਹਿੱਸਾ ਠੱਪ ਹੋ ਸਕਦਾ ਹੈ। ਰਿਪਬਲਿਕਨ ਸੰਸਦ ਮੈਂਬਰਾਂ ਅਤੇ ਵ੍ਹਾਈਟ ਹਾਊਸ ਨੇ ਪਿਛਲੇ ਸਾਲ ਜੂਨ 'ਚ ਦੇਸ਼ ਦੇ ਕਰਜ਼ੇ ਦੀ ਸੀਮਾ ਨੂੰ ਅਸਥਾਈ ਤੌਰ 'ਤੇ ਚੁੱਕਣ ਲਈ ਸਹਿਮਤੀ ਦਿੱਤੀ ਸੀ, ਜਿਸ ਨਾਲ ਇਤਿਹਾਸਕ ਚੂਕ ਜਾਂ ਡਿਫਾਲਟ ਦਾ ਜੋਖਮ ਟਲ ਗਿਆ ਸੀ। ਇਹ ਸਮਝੌਤਾ ਜਨਵਰੀ 2025 ਤੱਕ ਚੱਲੇਗਾ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਅਮਰੀਕਾ ਦਾ ਰਾਸ਼ਟਰੀ ਕਰਜ਼ਾ ਬਹੁਤ ਤੇਜ਼ੀ ਨਾਲ ਵਧਿਆ ਹੈ। ਕਾਂਗਰਸ ਦੇ ਬਜਟ ਦਫ਼ਤਰ ਨੇ ਜਨਵਰੀ 2020 ਵਿੱਚ ਵਿੱਤੀ ਸਾਲ 2028-29 ਵਿੱਚ ਕੁੱਲ ਸੰਘੀ ਕਰਜ਼ਾ 34,000 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ ਪਰ 2020 ਵਿੱਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੇ ਕਾਰਨ ਕਰਜ਼ਾ ਉਮੀਦ ਨਾਲੋਂ ਕਈ ਸਾਲ ਪਹਿਲਾਂ ਇਸ ਪੱਧਰ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਰਾਸ਼ਟਰੀ ਕਰਜ਼ਾ ਵਰਤਮਾਨ ਵਿੱਚ ਅਮਰੀਕੀ ਅਰਥਚਾਰੇ 'ਤੇ ਬੋਝ ਨਹੀਂ ਜਾਪਦਾ, ਕਿਉਂਕਿ ਨਿਵੇਸ਼ਕ ਫੈਡਰਲ ਸਰਕਾਰ ਨੂੰ ਉਧਾਰ ਦੇਣ ਲਈ ਤਿਆਰ ਹਨ। ਇਹ ਕਰਜ਼ਾ ਸਰਕਾਰ ਨੂੰ ਟੈਕਸ ਵਧਾਏ ਬਿਨਾਂ ਪ੍ਰੋਗਰਾਮਾਂ 'ਤੇ ਖ਼ਰਚ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਰਜ਼ਾ ਮਾਰਗ ਆਉਣ ਵਾਲੇ ਦਹਾਕਿਆਂ ਵਿੱਚ ਰਾਸ਼ਟਰੀ ਸੁਰੱਖਿਆ, ਸਮਾਜਿਕ ਸੁਰੱਖਿਆ ਅਤੇ ਸਿਹਤ ਵਰਗੇ ਕਈ ਵੱਡੇ ਪ੍ਰੋਗਰਾਮਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


author

rajwinder kaur

Content Editor

Related News