ਅੰਬਰ ਇੰਟਰਪ੍ਰਾਈਜੇਜ਼ ਦੀ ਸ਼ਾਨਦਾਰ ਲਿਸਟਿੰਗ

01/30/2018 11:06:36 AM

ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਇਕ ਹੋਰ ਸ਼ੇਅਰ ਦੀ ਲਿਸਟਿੰਗ ਹੋਈ ਹੈ। ਐੱਨ.ਐੱਸ.ਈ. 'ਤੇ ਅੰਬਰ ਇੰਟਰਪ੍ਰਾਈਜੇਜ਼ ਦਾ ਸ਼ੇਅਰ 36.8 ਫੀਸਦੀ ਪ੍ਰੀਮੀਅਮ ਦੇ ਨਾਲ ਲਿਸਟ ਹੋਇਆ ਹੈ। ਐੱਨ.ਐੱਸ.ਈ 'ਤੇ ਅੰਬਰ ਇੰਟਰਪ੍ਰਾਈਜੇਜ਼ ਦਾ ਸ਼ੇਅਰ 1175 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਲਿਸਟ ਹੋਇਆ ਹੈ। ਲਿਸਟਿੰਗ ਲਈ ਅੰਬਰ ਇੰਟਰਪ੍ਰਾਈਜੇਜ਼ ਦਾ ਇਸ਼ੂ ਪ੍ਰਾਈਸ 859 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ। 
ਅੰਬਰ ਇੰਟਰਪ੍ਰਾਈਜੇਜ਼ ਦਾ ਇਸ਼ੂ 17 ਤੋਂ 19 ਜਨਵਰੀ ਦੌਰਾਨ ਖੁੱਲ੍ਹਿਆ ਸੀ। ਇਸ਼ੂ ਤੋਂ ਕੰਪਨੀ ਨੇ 600 ਕਰੋੜ ਰੁਪਏ ਜੁਟਾਏ ਹਨ ਅਤੇ ਇਹ ਇਸ਼ੂ ਕਰੀਬ 165 ਗੁਣਾ ਭਰਿਆ ਸੀ। ਇਸ਼ੂ ਦੀ ਕਿਊ.ਆਈ.ਬੀ ਹਿੱਸਾ 174 ਗੁਣਾ ਭਰਿਆ ਸੀ ਉਧਰ ਰਿਟੇਲ ਕੈਟੇਗਿਰੀ 11 ਗੁਣਾ ਭਰਿਆ ਸੀ। 
ਅੰਬਰ ਇੰਟਰਪ੍ਰਾਈਜੇਜ਼ ਏਸੀ ਅਤੇ ਏਸੀ ਦੇ ਪਾਰਟਸ ਬਣਾਉਂਦੀ ਹੈ। ਰੂਮ ਏਸੀ ਕਾਰੋਬਾਰ 'ਚ ਅੰਬਰ ਇੰਟਰਪ੍ਰਾਈਜੇਜ਼ ਦਾ 55.4 ਫੀਸਦੀ ਮਾਰਕਿਟ ਸ਼ੇਅਰ ਹੈ। ਪੈਨਾਸੋਨਿਕ, ਐੱਲ ਜੀ, ਹਿਤਾਚੀ, ਵੋਲਟਾਸ, ਬਲਿਊ ਸਟਾਰ, ਗੋਦਰੇਜ਼ ਅਤੇ ਵ੍ਹਰਲਪੂਲ ਕੰਪਨੀ ਦੇ ਵੱਡੇ ਗਾਹਕਾਂ 'ਚ ਸ਼ਾਮਲ ਹੈ। 


Related News