ਅੰਬਾਨੀ ਬਣਾ ਰਹੇ ਹਨ 76 ਅਰਬ ਰੁਪਏ ਦਾ ਮੈਗਾ ਮਾਲ, ਵੇਚੇ ਜਾਣਗੇ ਦੁਨੀਆ ਭਰ ਦੇ ਲਗਜ਼ਰੀ ਬ੍ਰਾਂਡ
Friday, Apr 29, 2022 - 10:35 AM (IST)
ਮੁੰਬਈ (ਬਿਜ਼ਨੈੱਸ ਡੈਸਕ) – ਭਾਰਤੀ ਉਦਯੋਗਪਤੀ ਅਤੇ ਸਭ ਤੋਂ ਅਮੀਰ ਏਸ਼ੀਆਈ ਮੁਕੇਸ਼ ਅੰਬਾਨੀ ਹੁਣ ਇਕ ਵਿਸ਼ੇਸ਼ ਸ਼ਾਪਿੰਗ ਮਾਲ ਬਣਾ ਰਹੇ ਹਨ, ਜਿੱਥੇ ਦੁਨੀਆ ਭਰ ਦੇ ਲਗਜ਼ਰੀ ਬ੍ਰਾਂਡ ਵੇਚੇ ਜਾਣਗੇ।
ਭਾਰਤ ’ਚ ਲਗਜ਼ਰੀ ਗੁਡਸ ਦਾ ਬਾਜ਼ਾਰ ਆਪਣੇ ਆਕਾਰ ਅਤੇ ਆਬਾਦੀ ਮੁਤਾਬਕ ਬਹੁਤ ਛੋਟਾ ਮੰਨਿਆ ਜਾਂਦਾ ਹੈ ਪਰ ਯੂਰੋਮੀਟਰ ਨਾਂ ਦੀ ਸੰਸਥਾ ਦਾ ਅਨੁਮਾਨ ਹੈ ਕਿ ਆਉਣ ਵਾਲੇ ਪੰਜ ਸਾਲਾਂ ’ਚ ਇਹ ਬਾਜ਼ਾਰ ਦੁੱਗਣਾ ਹੋ ਕੇ 5 ਅਰਬ ਡਾਲਰ ਤੱਕ ਪਹੁੰਚ ਜਾਏਗਾ।
ਇਸ ਵਾਧੇ ਨੂੰ ਸਾਧਣ ਦੀ ਕੋਸ਼ਿਸ਼ ’ਚ ਰਿਲਾਇੰਸ ਇਕ ਮਾਲ ਬਣਾ ਰਹੀ ਹੈ, ਜਿੱਥੇ ਲੁਈ ਵੁਟੋਨ ਤੋਂ ਲੈ ਕੇ ਗੁਚੀ ਤੱਕ ਦੇ ਉਹ ਕਈ ਬ੍ਰਾਂਡ ਵਿਕਣਗੇ ਜੋ ਦੁਨੀਆ ਭਰ ’ਚ ਆਪਣੀ ਲਗਜ਼ਰੀ ਅਤੇ ਸ਼ਾਨ ਦਿਖਾਉਣ ਦੇ ਉਤਪਾਦਾਂ ਵਜੋਂ ਜਾਣੇ ਜਾਂਦੇ ਹਨ। ਜੀਓ ਵਰਲਡ ਸੈਂਟਰ ਇਕ ਵਿਸ਼ਾਲ ਸ਼ਾਪਿੰਗ ਮਾਲ ਹੈ ਜੋ ਮੁੰਬਈ ਦੇ ਪਾਸ਼ ਇਲਾਕੇ ਬਾਂਦ੍ਰਾ ਕੁਰਲਾ ’ਚ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਪਹਿਲਾਂ ਹੀ ਕਈ ਲਗਜ਼ਰੀ ਮਾਲਜ਼ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਜੀਓ ਵਰਲਡ ਸੈਂਟਰ ਬਣਾਉਣ ਦੀ ਕੁੱਲ ਕੀਮਤ ਇਕ ਅਰਬ ਯਾਨੀ 76 ਅਰਬ ਰੁਪਏ ਤੋਂ ਵੱਧ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ
10 ਫੁੱਟਬਾਲ ਮੈਦਾਨਾਂ ਜਿੰਨਾ ਵੱਡਾ ਹੋਵੇਗਾ ਮਾਲ
ਜਾਣਕਾਰ ਦੱਸਦੇ ਹਨ ਕਿ ਰਿਲਾਇੰਸ ਦਾ ਮਾਲ 10 ਫੁੱਟਬਾਲ ਮੈਦਾਨਾਂ ਜਿੰਨਾ ਵੱਡਾ ਹੋਵੇਗਾ। ਪੂਰਾ ਫਰਸ਼ ਮਾਰਬਲ ਦਾ ਹੋਵੇਗਾ ਅਤੇ ਦਸਤਾਵੇਜ਼ ਦਿਖਾਉਂਦੇ ਹਨ ਕਿ ਸੁਨਹਿਰੀ ਉਸ ਦਾ ਮੁੱਖ ਰੰਗ ਹੋਵੇਗਾ। ਸੂਤਰਾਂ ਮੁਤਾਬਕ ਅਗਲੇ ਸਾਲ ਇਹ ਸ਼ੁਰੂ ਕੀਤਾ ਜਾ ਸਕਦਾ ਹੈ। ਦਸਤਾਵੇਜ਼ਾਂ ਮੁਤਾਬਕ ਘੱਟ ਤੋਂ ਘੱਟ 30 ਬ੍ਰਾਂਡਸ ਪਹਿਲੀ ਲੀ ਇਸ ਮਾਲ ’ਚ ਆਪਣੇ ਸ਼ੋਅਰੂਮ ਬਣਾਉਣ ਲਈ ਸਹਿਮਤੀ ਦੇ ਚੁੱਕੇ ਹਨ। ਇਨ੍ਹਾਂ ’ਚ ਲੁਈ ਵੁਟਾਨ, ਟਿਫਨੀ ਅਤੇ ਡਿਓਰ ਵਰਗੇ ਕੌਮਾਂਤਰੀ ਨਾਂ ਸ਼ਾਮਲ ਹਨ। ਕੇਰਿੰਗਸ, ਗੁਚੀ, ਵਰਸਾਚੇ, ਰਿਸ਼ਮੋਂਟਸ, ਕਾਰਟੀਅਰ ਅਤੇ ਹਰਮੀਸ ਵੀ ਸੂਚੀ ’ਚ ਸ਼ਾਮਲ ਹਨ।
ਕਿਸੇ ਵੀ ਬ੍ਰਾਂਡ ਨੇ ਇਸ ਬਾਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਰਿਲਾਇੰਸ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਹੈ। ਹਾਲਾਂਕਿ 238 ਅਰਬ ਡਾਲਰ ਦੀ ਕੰਪਨੀ ਰਿਲਾਇੰਸ ਵਲੋਂ ਇੰਨਾ ਵੱਡਾ ਨਿਵੇਸ਼ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਅੰਬਾਨੀ ਪਰਿਵਾਰ ਲਗਜ਼ਰੀ ਬ੍ਰਾਂਡਸ ਨੂੰ ਲੈ ਕੇ ਕਿੰਨਾ ਉਤਸ਼ਾਹਿਤ ਹੈ। ਇਸ ਮਾਮਲੇ ’ਚ ਮੁਕੇਸ਼ ਅੰਬਾਨੀ ਦੀ 30 ਸਾਲਾਂ ਬੇਟੀ ਈਸ਼ਾ ਖਾਸ ਤੌਰ ’ਤੇ ਦਿਲਚਸਪੀ ਲੈ ਰਹੀ ਹੈ।
ਇਹ ਵੀ ਪੜ੍ਹੋ : Elon Musk ਨੇ ਮੋਟੀ ਕੀਮਤ ਦੇ ਕੇ ਖ਼ਰੀਦੀ Twitter, ਜਾਣੋ ਡੀਲ 'ਚ ਕਿੰਨੀ ਜਾਇਦਾਦ ਕੀਤੀ ਖ਼ਰਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।