ਮੁਕੇਸ਼ ਅੰਬਾਨੀ ਦਾ ਹੋ ਜਾਏਗਾ 50 ਸਾਲ ਪੁਰਾਣਾ ਫੈਸ਼ਨ ਹਾਊਸ ਰਿਤੂ ਕੁਮਾਰ!

Saturday, Jun 05, 2021 - 10:31 AM (IST)

ਮੁਕੇਸ਼ ਅੰਬਾਨੀ ਦਾ ਹੋ ਜਾਏਗਾ 50 ਸਾਲ ਪੁਰਾਣਾ ਫੈਸ਼ਨ ਹਾਊਸ ਰਿਤੂ ਕੁਮਾਰ!

ਨਵੀਂ ਦਿੱਲੀ (ਟਾ.) – ਰਿਲਾਇੰਸ ਬ੍ਰਾਂਡਜ਼ 50 ਸਾਲ ਪੁਰਾਣੇ ਫੈਸ਼ਨ ਹਾਊਸ ਰਿਤੂ ਕੁਮਾਰ ਨੂੰ ਐਕਵਾਇਰ ਕਰਨ ਦੀ ਤਿਆਰੀ ’ਚ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਰਿਲਾਇੰਸ ਬ੍ਰਾਂਡਜ਼, ਰਿਲਾਇੰਸ ਰਿਟੇਲ ਦੀ ਇਕਾਈ ਹੈ। ਖਬਰ ਹੈ ਕਿ ਰਿਲਾਇੰਸ ਬ੍ਰਾਂਡਜ਼, ਫੈਸ਼ਨ ਹਾਊਸ ਰਿਤੂ ਕੁਮਾਰ ’ਚ ਪ੍ਰਾਈਵੇਟ ਇਕਵਿਟੀ ਕੰਪਨੀ ਐਵਰਸਟੋਨ ਕੈਪੀਟਲ ਦੀ ਲਗਭਗ 30 ਫੀਸਦੀ ਹਿੱਸੇਦਾਰੀ ਦੀ ਐਕਵਾਇਰਮੈਂਟ ਕਰੇਗੀ। ਨਾਲ ਹੀ ਪ੍ਰਮੋਟਰ ਦੀ ਹੋਲਡਿੰਗਸ ’ਚੋਂ ਇਕ ਵੱਡਾ ਹਿੱਸਾ ਖਰੀਦੇਗੀ।

ਇਕ ਸੂਤਰਾਂ ਮੁਤਾਬਕ ਫੈਸ਼ਨ ਹਾਊਸ ’ਚ ਰਿਲਾਇੰਸ ਇਕ ਉਚਿੱਤ ਕੰਟਰੋਲਿੰਗ ਸਟੇਕ ਲੈ ਲਵੇਗੀ ਅਤੇ ਪ੍ਰਮੋਟਰਜ਼ ਮਾਇਨਾਰਿਟੀ ਸਟੇਕ ਰੱਖਣਗੇ। ਹਾਲਾਂਕਿ ਇਸ ਬਾਰੇ ਹਾਲੇ ਦੋਹਾਂ ਕੰਪਨੀਆਂ ਵਲੋਂ ਕੋਈ ਪ੍ਰਤੀਕਿਰਿਆ ਪ੍ਰਾਪਤ ਨਹੀਂ ਹੋਈ ਹੈ। ਰਿਤੂ ਕੁਮਾਰ ਫੈਸ਼ਨ ਹਾਊਸ 4 ਡਿਜਾਈਨਰ ਬ੍ਰਾਂਡਜ਼ ’ਤੇ ਮਾਲਕੀਅਤ ਰੱਖਦਾ ਹੈ। ਇਨ੍ਹਾਂ ’ਚ ਲੇਬਲ, ਆਰ. ਆਈ., ਆਰਕੇ ਅਤੇ ਰਿਤੁ ਕੁਮਾਰ ਹੋਮ ਸ਼ਾਮਲ ਹਨ।

ਕਦੋਂ ਸ਼ੁਰੂ ਹੋਇਆ ਸੀ ਫੈਸ਼ਨ ਹਾਊਸ

ਰਿਤੂ ਕੁਮਾਰ ਫੈਸ਼ਨ ਹਾਊਸ 5 ਦਹਾਕੇ ਪੁਰਾਣੀ ਕੰਪਨੀ ਹੈ। ਕੰਪਨੀ ਪਿਛਲੇ ਕਈ ਸਾਲਾਂ ਤੋਂ ਐਕਸਪੈਂਸ਼ਨ ਲਈ ਫੰਡ ਜੁਟਾਉਣਾ ਚਾਹੁੰਦੀ ਹੈ। ਫੈਸ਼ਨ ਡਿਜਾਈਨਰ ਰਿਤੂ ਕੁਮਾਰ ਨੇ ਆਪਣੇ ਫੈਸ਼ਨ ਹਾਊਸ ਨੂੰ 1969 ’ਚ ਨਵੀਂ ਦਿੱਲੀ ’ਚ ਇਕ ਸਟੋਰ ਰਾਹੀਂ ਸ਼ੁਰੂ ਕੀਤਾ ਸੀ। ਸਮਾਂ ਬੀਤਣ ਦੇ ਨਾਲ ਇਹ ਫੈਸ਼ਨ ਹਾਊਸ ਕੰਟੈਂਪਰੇਰੀ ਡਿਜਾਈਨਜ਼ ਜਿਵੇਂ ਸੂਟ, ਟਿਊਨਿਕਸ, ਲਹਿੰਗਾ, ਐਥਨਿਕ ਜੈਕੇਟ ਅਤੇ ਬ੍ਰਾਈਡਲ ਕਲੈਕਸ਼ਨ ਲਈ ਲੋਕਪ੍ਰਿਯ ਹੋ ਗਿਆ।

ਅਗਲੇ ਹਫਤੇ ਹੋ ਸਕਦੈ ਐਲਾਨ

ਇਕ ਹੋਰ ਸੂਤਰਾਂ ਮੁਤਾਬਕ ਰਿਲਾਇੰਸ ਬ੍ਰਾਂਡਸ ਇਸ ਸੌਦੇ ਦਾ ਐਲਾਨ ਅਗਲੇ ਹਫਤੇ ਕਰ ਸਕਦੀ ਹੈ। ਇਸ ਸੌਦੇ ਦੇ ਨਾਲ ਐਵਰਸਟੋਨ, ਰਿਤੂ ਕੁਮਾਰ ਫੈਸ਼ਨ ਹਾਊਸ ਤੋਂ ਬਾਹਰ ਹੋ ਜਾਏਗੀ। ਇਸ ਇੰਡੀਅਨ ਡਿਜਾਈਨਰ ਬ੍ਰਾਂਡ ਦੇ ਲਗਭਗ 7 ਦਰਜਨ ਫਿਜ਼ੀਕਲ ਆਊਟਲੈਟਸ ਹਨ। ਐਵਰਸਟੋਨ ਨੇ 2014 ’ਚ ਰਿਤੁ ਕੁਮਾਰ ਫੈਸ਼ਨ ਹਾਊਸ ’ਚ ਹਿੱਸੇਦਾਰੀ ਖਰੀਦਣ ਲਈ ਲਗਭਗ 100 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਰਿਲਾਇੰਸ ਬ੍ਰਾਂਡਜ਼, ਰਿਲਾਇੰਸ ਰਿਟੇਲ ਦਾ ਪ੍ਰੀਮੀਅਮ ਟੂ ਲਗਜ਼ਰੀ ਬ੍ਰਾਂਡਸ ਆਪ੍ਰੇਟਰ ਹੈ। ਰਿਲਾਇੰਸ ਬ੍ਰਾਂਡਜ਼ ਦੇ ਤਹਿਤ ਲਗਭਗ 4 ਦਰਜਨ ਗਲੋਬਲ ਪ੍ਰੀਮੀਅਮ ਟੂ ਲਗਜ਼ਰੀ ਲੇਬਲਸ ਵਿਕਰੀ ਕਰਦੇ ਹਨ। ਇਨ੍ਹਾਂ ’ਚ ਬਰਬੇਰੀ, ਬੇਲੀ, ਗੈਸ, ਕੇਟ ਸਪੇਡ, ਡੀਜਲ, ਬੁਕਸ ਬ੍ਰਦਰਸ, ਸਟੀਵ ਮੈਡੇਨ ਆਦਿ ਸ਼ਾਮਲ ਹਨ।


author

Harinder Kaur

Content Editor

Related News