ਅਮੇਜ਼ਨ ਦੀ ਤਿਉਹਾਰੀ ਸੇਲ ਨਾਲ ਜੁੜਨਗੀਆਂ ਇਕ ਲੱਖ ਤੋਂ ਵੱਧ ਸਥਾਨਕ ਦੁਕਾਨਾਂ
Sunday, Oct 04, 2020 - 11:11 PM (IST)
ਨਵੀਂ ਦਿੱਲੀ- ਈ-ਕਾਮਰਸ ਖੇਤਰ ਦੀ ਮੁੱਖ ਕੰਪਨੀ ਅਮੇਜ਼ਨ ਇੰਡੀਆ ਨੇ ਇਸ ਸਾਲ ਦੀ ਤਿਉਹਾਰੀ ਸੇਲ ਨਾਲ ਇਕ ਲੱਖ ਤੋਂ ਵੱਧ ਸਥਾਨਕ ਦੁਕਾਨਾਂ, ਕਰਿਆਨਾ ਸਟੋਰ ਅਤੇ ਗਲੀ-ਮੁਹੱਲੇ ਦੇ ਸਟੋਰ ਜੋੜਨ ਦੀ ਤਿਆਰੀ ਕੀਤੀ ਹੈ। ਕੰਪਨੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ਨੂੰ ਵੱਖ-ਵੱਖ ਮੁਹਿੰਮਾਂ ਰਾਹੀਂ ਜੋੜਿਆ ਜਾਵੇਗਾ। ਕੰਪਨੀ ਨੇ ਕਿਹਾ ਕਿ 20 ਹਜ਼ਾਰ ਤੋਂ ਵੱਧ ਆਫਲਾਈਨ ਰਿਟੇਲਰ, ਕਰਿਆਨਾ ਅਤੇ ਸਥਾਨਕ ਦੁਕਾਨਦਾਰ ਪਹਿਲੀ ਵਾਰ 'ਗ੍ਰੇਟ ਇੰਡੀਅਨ ਫੈਸਟੀਵਲ' ਵਿਚ ਹਿੱਸਾ ਲੈਣਗੇ।
ਇਹ ਰੋਜ਼ਾਨਾ ਦੇ ਸਾਮਾਨ, ਵੱਡੇ ਉਪਕਰਣ ਅਤੇ ਘਰ ਦੀ ਸਜਾਵਟ ਦੇ ਸਮਾਨ ਦੀ ਵਿਕਰੀ ਕਰਨਗੇ। ਕੰਪਨੀ ਨੇ ਕਿਹਾ ਕਿ ਇਸ ਫਾਰਮਟ ਜ਼ਰੀਏ ਦੁਕਾਨ ਮਾਲਕ ਡਿਜੀਟਲ ਮੌਜੂਦਗੀ ਦਰਜ ਕਰ ਸਕਣਗੇ ਤੇ ਆਪਣੀ ਪਹੁੰਚ ਦੀ ਵਿਕਰੀ ਕਰਨਗੇ।
ਹੁਣ ਤੱਕ ਇਸ ਪ੍ਰੋਗਰਾਮ ਨਾਲ 400 ਸ਼ਹਿਰਾਂ ਦੇ 20 ਹਜ਼ਾਰ ਤੋਂ ਵੱਧ ਰਿਟੇਲਰ ਜੁੜ ਚੁੱਕੇ ਹਨ। ਇਨ੍ਹਾਂ ਵਿਚ ਮੇਰਠ, ਲੁਧਿਆਣਾ, ਸਹਾਰਨਪੁਰ, ਸੂਰਤ, ਇੰਦੌਰ, ਇਰਨਾਕੁਲਮ ਅਤੇ ਕਾਂਚੀਪੁਰਮ ਆਦਿ ਸ਼ਹਿਰ ਸ਼ਾਮਲ ਹਨ। ਇਸ ਵਿਚ 40 ਫੀਸਦੀ ਤੋਂ ਵੱਧ ਵਿਕਰੇਤਾ ਬਾਕੀ 10 ਸ਼ਹਿਰਾਂ ਦੇ ਬਾਹਰ ਦੇ ਹਨ। ਅਮੇਜ਼ਨ ਇੰਡੀਆ ਨੇ ਅਮੇਜ਼ਨ ਈਜ਼ੀ ਸਟੋਰਸ, ਆਈ ਹੈਵ ਸਪੇਸ ਤੇ ਅਮੇਜ਼ਨ ਪੇਅ ਸਮਾਰਟ ਸਟੋਰ ਨਾਂ ਤੋਂ ਹੋਰ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ। ਅਮੇਜ਼ਨ ਇੰਡੀਆ ਦੇ ਪ੍ਰਧਾਨ ਮਨੀਸ਼ ਤਿਵਾਰੀ ਨੇ ਕਿਹਾ ਕਿ ਇਸ ਤਿਉਹਾਰੀ ਸੀਜ਼ਨ ਵਿਚ ਅਸੀਂ ਆਪਣੇ ਵਿਕਰੇਤਾਵਾਂ ਤੇ ਹੋਰ ਹਿੱਸੇਦਾਰਾਂ ਨੂੰ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਹਾਲ ਦੀਆਂ ਚੁਣੌਤੀਆਂ ਤੋਂ ਉੱਭਰਨ ਵਿਚ ਮਦਦ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਅਗਲੇ ਤਿਉਹਾਰੀ ਸੈਸ਼ਨ ਤੋਂ ਪਹਿਲਾਂ ਆਪਣੀ ਸਪਲਾਈ ਤੇ ਡਲਿਵਰੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ 50 ਹਜ਼ਾਰ ਕਰਿਆਨਾ ਦੁਕਾਨਾਂ ਨੂੰ ਆਪਣੇ ਨਾਲ ਜੋੜਿਆ ਹੈ। ਇਸ ਨਵੇਂ ਕਦਮ ਨਾਲ ਉਹ 850 ਤੋਂ ਵੱਧ ਸ਼ਹਿਰਾਂ ਵਿਚ ਗਾਹਕਾਂ ਨੂੰ ਡਲਿਵਰੀ ਕਰਨ ਵਿਚ ਸਮਰੱਥ ਹੋ ਗਏ ਹਨ।