ਇਨ੍ਹਾਂ ਉਤਪਾਦਾਂ ਨੂੰ ਨਹੀਂ ਵੇਚ ਸਕੇਗੀ Amazon ਅਤੇ Grofers, fssai ਨੇ ਲਗਾਈ ਰੋਕ
Tuesday, Feb 09, 2021 - 12:48 PM (IST)
ਨਵੀਂ ਦਿੱਲੀ (ਭਾਸ਼ਾ) – ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ.) ਨੇ ਸੰਸਦ ਦੀ ਇਕ ਕਮੇਟੀ ਨੂੰ ਦੱਸਿਆ ਕਿ ਉਸ ਨੇ ਐਮਾਜ਼ੋਨ, ਗ੍ਰੋਫਰਸ ਵਰਗੀਆਂ ਕੰਪਨੀਆਂ ’ਤੇ ਅਜਿਹੇ ਖੁਰਾਕ ਪਦਾਰਥ ਵੇਚਣ ’ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਦੀ ਵਰਤੋਂ ਕਰਨ ਦੀ ਮਿਆਦ 3 ਮਹੀਨੇ ਤੋਂ ਘੱਟ ਹੰਦੀ ਹੈ। ਲੋਕ ਸਭਾ ’ਚ ਪੇਸ਼ ਖੁਰਾਕ ਸੁਰੱਖਿਆ ਅਤੇ ਮਿਆਰੀ ਐਕਟ 2006 ਦੇ ਲਾਂਚਿੰਗ ’ਤੇ ਪਬਲਿਕ ਅਕਾਉਂਟਸ ਕਮੇਟੀ ਦੀ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।
ਈ-ਕਾਮਰਸ ’ਚ ਖੁਰਾਕ ਸੁਰੱਖਿਆ ਦੇ ਨਿਯਮ ਸਬੰਧੀ ਕੀਤੇ ਗਏ ਸਵਾਲ ’ਤੇ ਐੱਫ. ਐੱਸ. ਐੱਸ. ਏ. ਆਈ. ਦੇ ਪ੍ਰਤੀਨਿਧੀ ਨੇ ਦੱਸਿਆ ਕਿ ਐਮਾਜ਼ੋਨ, ਗ੍ਰੋਫਰਸ ਵਰਗੀਆਂ ਕੰਪਨੀਆਂ ਉਨ੍ਹਾਂ ਖੁਰਾਕ ਪਦਾਰਥਾਂ ਨੂੰ ਨਹੀਂ ਵੇਚ ਸਕਦੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਦੀ ਮਿਆਦ 3 ਮਹੀਨੇ ਤੋਂ ਘੱਟ ਹੁੰਦੀ ਹੈ ਨਹੀਂ ਤਾਂ ਉਹ ਅਨੇਕਾਂ ਵਾਰ ਉਨ੍ਹਾਂ ਨੂੰ (ਖੁਰਾਕ ਪਦਾਰਥਾਂ) ਆਖ਼ਰੀ ਦਿਨ ਵੇਚ ਦਿੰਦੇ ਹਨ ਅਤੇ ਜਦੋਂ ਤੁਸੀਂ ਇਨ੍ਹਾਂ ਨੂੰ ਖਰੀਦਦੇ ਹੋ ਤਾਂ ਤੁਹਾਡੇ ਕੋਲ ਕਈ ਵਾਰ ਇਨ੍ਹਾਂ ਦੀ ਵਰਤੋਂ ਲਈ ਇਕ ਦਿਨ ਬਚਿਆ ਹੁੰਦਾ ਹੈ।
ਇਹ ਵੀ ਪੜ੍ਹੋ : ਮਹਿੰਗਾ ਹੋ ਸਕਦਾ ਹੈ ਸਰ੍ਹੋਂ ਅਤੇ ਰਿਫਾਇੰਡ ਤੇਲ,ਜਾਣੋ ਕਿੰਨੀ ਵਧ ਸਕਦੀ ਹੈ ਕੀਮਤ
10,000 ਰੈਸਟਰੈਂਟ ਹਟਾਏ
ਐੱਫ. ਐੱਸ. ਐੱਸ. ਏ. ਆਈ. ਨੇ ਕਮੇਟੀ ਨੂੰ ਦੱਸਿਆ ਕਿ ਈ-ਕਾਮਰਸ ਚਲਾਉਣ ਵਾਲੇ ਜਾਂ ਇਸ ਦੇ ਪਲੇਟਫਾਰਮ ਖੁਦ ਖੁਰਾਕ ਪਦਾਰਥਾਂ ਦਾ ਉਤਪਾਦਨ ਨਹੀਂ ਕਰ ਰਹੇ ਹਨ। ਦਰਅਸਲ ਉਹ ਰਸੋਈ ਘਰ ਅਤੇ ਰੈਸਟੋਰੈਂਟ ਹਨ ਜੋ ਉਨ੍ਹਾਂ ਦੇ ਪਲੇਟਫਾਰਮ ’ਚ ਸੂਚੀਬੱਧ ਹੁੰਦੇ ਹਨ, ਇਸ ਲਈ ਅਥਾਰਿਟੀ ਈ-ਕਾਮਰਸ ਚਲਾਉਣ ਵਾਲੇ ਸਵਿਗੀ ਅਤੇ ਜੋਮੈਟੋ ਦੋਹਾਂ ’ਤੇ ਹੀ ਚੌਕਸੀ ਵਰਤਣ ਦੇ ਨਿਯਮ ਲੈ ਕੇ ਆਇਆ ਹੈ। ਪ੍ਰਤੀਨਿਧੀਆਂ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਅਸੀਂ ਐਮਾਜ਼ੋਨ, ਗ੍ਰੋਫਰਸ ਵਰਗੀਆਂ ਕੰਪਨੀਆਂ ਨਾਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੂੰ ਪੂਰੇ ਦੇਸ਼ ਭਰ ’ਚ ਉਨ੍ਹਾਂ 10,000 ਰੈਸਟੋਰੈਂਟ ਨੂੰ ਗੈਰ-ਸੂਚੀਬੱਧ ਕਰਨ ਨੂੰ ਕਿਹਾ ਸੀ ਜੋ ਐੱਫ. ਐੱਸ. ਐੱਸ. ਏ. ਆਈ. ਤੋਂ ਰਜਿਸਟਰਡ ਨਹੀਂ ਹਨ ਜਾਂ ਉਨ੍ਹਾਂ ਕੋਲ ਐੱਫ. ਐੱਸ. ਐੱਸ. ਏ. ਆਈ. ਦੇ ਲਾਇਸੰਸ ਨਹੀਂ ਹਨ।
ਇਹ ਵੀ ਪੜ੍ਹੋ : ਐਲਨ ਮਸਕ ਨੇ ਬਣਾਇਆ 'ਮਹਾਪਲਾਨ', ਇੰਟਰਨੈਟ ਦੀ ਦੁਨੀਆ ਵਿਚ ਪਾਵੇਗਾ ਧਮਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।