ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ

Thursday, Oct 08, 2020 - 06:37 PM (IST)

ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ

ਨਵੀਂ ਦਿੱਲੀ — ਇਸ ਦੀਵਾਲੀ ਸੁੱਕੇ ਮੇਵਿਆਂ ਦਾ ਬਾਜ਼ਾਰ ਉਨ੍ਹਾਂ ਲੋਕਾਂ ਲਈ ਕਾਫ਼ੀ ਹੈਰਾਨ ਕਰਨ ਵਾਲਾ ਹੈ ਜੋ ਗਿਰੀ ਦਾ ਵਪਾਰ ਕਰਦੇ ਹਨ। ਆਮ ਤੌਰ 'ਤੇ ਸਰਦੀਆਂ ਦੀ ਆਮਦ ਅਤੇ ਦੀਵਾਲੀ ਦੇ ਤੋਹਫ਼ੇ ਕਾਰਨ ਅਕਤੂਬਰ ਮਹੀਨੇ ਵਿਚ ਮੇਵਾ ਬਾਜ਼ਾਰ ਗਾਹਕਾਂ ਦੀ ਆਵਾਜਾਈ ਕਾਰਨ ਗਰਮ ਹੋ ਜਾਂਦਾ ਹੈ। ਜਾਮਾ ਮਸਜਿਦ ਅਤੇ ਖਾਰੀ ਬਾਉਲੀ ਵਿਚ ਬੈਠੇ ਥੋਕ ਵਪਾਰੀਆਂ ਨੂੰ ਕੁਇੰਟਲ ਦੇ ਹਿਸਾਬ ਨਾਲ  ਆਰਡਰ ਮਿਲਣ ਲੱਗ ਜਾਂਦੇ ਸਨ। ਵਾਪਰੀਆਂ ਦਾ ਹਾਲ ਅਜਿਹਾ ਹੋ ਜਾਂਦਾ ਸੀ ਕਿ ਆਰਡਰ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਬਚਦਾ ਸੀ। ਪਰ ਬਹੁਤ ਸਾਲਾਂ ਬਾਅਦ ਸੁੱਕੇ ਫਲਾਂ ਦੀ ਕੀਮਤ ਇਸ ਸਾਲ ਘੱਟ ਹੋਣ ਦੇ ਬਾਵਜੂਦ ਬਾਜ਼ਾਰ ਵਿਚ ਗਾਹਕ ਦੀ ਕਮੀ ਹੈ। ਜੇ ਮਠਿਆਈਆਂ ਦੇ ਵਪਾਰੀਆਂ ਦੀ ਮੰਨੀਏ ਤਾਂ ਬਾਜ਼ਾਰ ਵਿਚ ਆਸ ਮੁਤਾਬਕ ਗਾਹਕ ਨਹੀਂ ਹੈ।  ਇਸ ਤਰ੍ਹਾਂ ਵੀ ਨਹੀਂ ਹੈ ਕਿ ਦੀਵਾਲੀ ਦੇ ਮੌਕੇ 'ਤੇ ਸੁੱਕੇ ਮੇਵਿਆਂ ਦਾ ਤੌਹਫਾ ਦੇਣ ਵਾਲੇ ਲੋਕ ਮਠਿਆਈਆਂ ਵੱਲ ਰੁਖ਼ ਕਰ ਰਹੇ ਹੋਣ। ਇਸ ਸਾਲ ਗਾਹਕ ਮਿਠਾਈਆਂ ਦੀ ਖਰੀਦਦਾਰੀ ਵੱਲ ਵੀ ਧਿਆਨ ਨਹੀਂ ਦੇ ਰਹੇ।

ਕਾਜੂ, ਬਦਾਮ ਪਿਸਤਾ ਦੇ ਭਾਅ 300 ਰੁਪਏ ਪ੍ਰਤੀ ਕਿੱਲੋ ਘੱਟ ਹੋਏ

ਜਾਮਾ ਮਸਜਿਦ ਦੇ ਚਿੱਤਰੀ ਕਬਰ ਨੇੜੇ ਮਸਾਲੇ ਅਤੇ ਸੁੱਕੇ ਫਲਾਂ ਦਾ ਥੋਕ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਦੱਸਦੇ ਹਨ ਕਿ ਪਿਛਲੇ 90 ਸਾਲਾਂ ਤੋਂ ਇਸ ਕਾਰੋਬਾਰ ਅਜਿਹਾ ਦੌਰ ਕਦੇ ਨਹੀਂ ਆਇਆ। ਅੱਜ ਤੱਕ ਮਾਰਕੀਟ ਦੀ ਅਜਿਹੀ ਸਥਿਤੀ ਨਹੀਂ ਵੇਖੀ। ਅਕਤੂਬਰ ਅਤੇ ਦੀਵਾਲੀ ਦੀ ਸਰਦੀਆਂ ਨੂੰ ਵੇਖਦੇ ਹੋਏ ਮੇਵਾ ਬਾਜ਼ਾਰ 'ਚ ਖਰੀਦ-ਵਿਕਰੀ ਜ਼ੋਰਾਂ-ਸ਼ੋਰਾਂ 'ਤੇ ਹੁੰਦੀ ਹੈ। ਦੂਜੇ ਪਾਸੇ ਵਿਆਹ ਦੇ ਆਰਡਰ ਵੀ ਆਉਣ ਲੱਗ ਜਾਂਦੇ ਸਨ। ਪਰ ਅਫਸੋਸ ਦੀ ਗੱਲ ਹੈ ਕਿ ਇਸ ਸਾਲ ਇਸ ਮੌਸਮ ਵਿਚ ਵੀ ਗਿਰੀਆਂ ਦੀਆਂ ਕੀਮਤਾਂ ਘਟ ਰਹੀਆਂ ਹਨ। ਮੇਵਿਆਂ ਦਾ ਇੰਨਾ ਫਰਕ ਤਾਂ ਗਰਮੀਆਂ ਵਿਚ ਵੀ ਦੇਖਣ ਨੂੰ ਨਹੀਂ ਮਿਲਦਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੈੱਪਸੀਕੋ ਹਾਰੀ Mountain Dew ਦੇ ਸਿਰਲੇਖ ਸਬੰਧੀ ਕਾਨੂੰਨੀ ਲੜਾਈ

(1) ਅਮਰੀਕਨ ਬਦਾਮ 900 ਤੋਂ 660 'ਤੇ ਆ ਗਿਆ ਹੈ।
(2) ਕਾਜੂ 1100 ਤੋਂ 950 ਰੁਪਏ ਪ੍ਰਤੀ ਕਿੱਲੋ ਆਇਆ ਹੈ।
(3) ਪਿਸਤਾ 1400 ਤੋਂ 1100 ਰੁਪਏ ਕਿੱਲੋ ਪਹੁੰਚ ਗਿਆ ਹੈ।
(4) ਸੌਗੀ 400 ਰੁਪਏ ਪ੍ਰਤੀ ਕਿੱਲੋ ਤੋਂ 350 ਰੁਪਏ ਵਿਚ ਵਿਕ ਰਹੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸਰਕਾਰ ਨੇ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਵੱਡੀ ਰਾਹਤ

ਮਠਿਆਈਆਂ ਦੇ ਆਰਡਰ ਵੀ ਘਟੇ

ਦੀਵਾਲੀ ਤੋਂ ਇਕ ਮਹੀਨੇ ਪਹਿਲਾਂ ਹੀ ਖੋਇਆ, ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਆਰਡਰ ਵਧ ਜਾਂਦੇ ਹਨ। ਇਸ ਦੇ ਨਾਲ ਦੁਕਾਨਦਾਰਾਂ ਨੂੰ ਕਾਰੀਗਰਾਂ ਦੀ ਗਿਣਤੀ ਵੀ ਵਧਾਣੀ ਪੈਂਦੀ ਹੈ। ਪਰ ਇਹ ਪਹਿਲਾ ਮੌਕਾ ਹੈ ਜਦੋਂ ਦੀਵਾਲੀ ਨੇੜੇ ਹੋਣ ਦੇ ਬਾਵਜੂਦ ਮਿਠਾਈਆਂ ਵਾਲੀਆਂ ਦੁਕਾਨਾਂ 'ਤੇ ਰੌਣਕ ਆਸ ਮੁਤਾਬਕ ਨਹੀਂ ਹੈ। ਦੀਵਾਲੀ 'ਤੇ ਸੁੱਕੇ ਫਲਾਂ ਦੇ ਗਿਫਟ ਪੈਕ ਤਿਆਰ ਕਰਨ ਦੇ ਆਰਡਰ ਵੀ ਅਜੇ ਤੱਕ ਆਸ ਮੁਤਾਬਕ ਨਹੀਂ ਮਿਲ ਰਹੇ।

ਇਹ ਵੀ ਪੜ੍ਹੋ : 5 ਰੁਪਏ ਦੇ ਕੈਪਸੂਲ ਨਾਲ ਖ਼ਤਮ ਹੋਵੇਗਾ ਪਰਾਲੀ ਸਾੜਨ ਦਾ ਝੰਜਟ! ਜ਼ਮੀਨ ਬਣੇਗੀ ਉਪਜਾਊ


author

Harinder Kaur

Content Editor

Related News