Alert! ਦੇਸ਼ ਵਿਚ ਨਵੇਂ ਤਰੀਕੇ ਨਾਲ ਹੋ ਰਹੀ ਸਾਈਬਰ ਧੋਖਾਧੜੀ, ਹੋ ਜਾਓ ਸਾਵਧਾਨ

Sunday, May 03, 2020 - 02:34 PM (IST)

Alert! ਦੇਸ਼ ਵਿਚ ਨਵੇਂ ਤਰੀਕੇ ਨਾਲ ਹੋ ਰਹੀ ਸਾਈਬਰ ਧੋਖਾਧੜੀ, ਹੋ ਜਾਓ ਸਾਵਧਾਨ

ਨਵੀਂ ਦਿੱਲੀ - ਦੇਸ਼ ਦੀ ਸਾਈਬਰ ਸਿਕਿਓਰਿਟੀ ਏਜੰਸੀ ਨੇ ਇੰਟਰਨੈੱਟ ਉਪਭੋਗਤਾਵਾਂ ਨੂੰ ਇਕ 'ਫਰਜ਼ੀ' ਈ-ਮੇਲ ਸਕੈਮ ਨੂੰ ਲੈ ਕੇ ਸੁਚੇਤ ਕੀਤਾ ਹੈ, ਜਿਸ ਵਿਚ ਉਪਭੋਗਤਾ ਦਾ ਨਿੱਜੀ ਵੀਡੀਓ ਰਿਕਾਰਡ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਜਬਰਨ ਵਸੂਲੀ ਦੀ ਰਾਸ਼ੀ ਕ੍ਰਿਪਟੋ ਮੁਦਰਾ(Crytpo Currency) ਵਿਚ  ਜਮ੍ਹਾ ਨਾ ਕਰਵਾਉਣ 'ਤੇ ਵੀਡੀਓ ਜਾਰੀ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।

ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ.ਈ.ਆਰ.ਟੀ.-ਇਨ) ਨੇ ਆਪਣੇ ਇਕ ਤਾਜ਼ਾ ਸਲਾਹ-ਮਸ਼ਵਰੇ ਵਿਚ ਕਿਹਾ ਹੈ ਕਿ ਹਾਲਾਂਕਿ ਅਜਿਹੀਆਂ ਈ-ਮੇਲਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਪਰ ਜੇ ਉਪਭੋਗਤਾ ਆਪਣੇ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਆਨਲਾਈਨ ਪਲੇਟਫਾਰਮ ਵਿਚ ਕੋਈ ਛੇੜਛਾੜ ਕਰਦਾ ਨਜ਼ਰ ਆਉਂਦਾ ਹੈ ਤਾਂ ਅਜਿਹੇ ਉਪਭੋਗਤਾਵਾਂ ਨੂੰ ਆਪਣਾ ਪਾਸਵਰਡ ਬਦਲ ਲੈਣਾ ਚਾਹੀਦਾ ਹੈ।

ਫਰਜ਼ੀ ਈ-ਮੇਲ ਤੋਂ ਡਰਨ ਦੀ ਲੋੜ ਨਹੀਂ

ਇਸ ਵਿਚ ਕਿਹਾ ਗਿਆ ਹੈ, ਈ-ਮੇਲ ਜਬਰਨ ਵਸੂਲੀ-ਧੋਖਾਧੜੀ ਦੀ ਮੁਹਿੰਮ ਵਿਚ, ਧੋਖਾਧੜੀ ਕਰਨ ਵਾਲਿਆਂ ਨੇ ਇਹ ਕਹਿੰਦੇ ਹੋਏ ਲੋਕਾਂ ਨੂੰ ਕਈ ਈ-ਮੇਲ ਭੇਜੇ ਹਨ ਕਿ ਉਨ੍ਹਾਂ ਦੇ ਕੰਪਿਊਟਰ ਨੂੰ ਹੈਕ ਕਰ ਲਿਆ ਗਿਆ ਹੈ ਅਤੇ ਵੈਬਕੈਮ ਦੀ ਮਦਦ ਨਾਲ ਇਕ ਵੀਡੀਓ ਵੀ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਹਾਡਾ ਪਾਸਵਰਡ ਪਤਾ ਲੱਗ ਗਿਆ ਹੈ।
ਸੀਈਆਰਟੀ-ਇਨ ਨੇ ਕਿਹਾ ਕਿ ਇਹ ਈਮੇਲ ਫਰਜ਼ੀ ਹਨ ਅਤੇ ਇਸ ਤੋਂ ਡਰਨ ਦੀ ਕੋਈ ਗੱਲ ਨਹੀਂ ਹੈ। ਸੀਈਆਰਟੀ-ਇਨ ਸਾਈਬਰ ਹਮਲੇ ਦਾ ਮੁਕਾਬਲਾ ਕਰਨ ਅਤੇ ਭਾਰਤੀ ਸਾਈਬਰ ਸਪੇਸ ਦੀ ਰੱਖਿਆ ਲਈ ਰਾਸ਼ਟਰੀ ਤਕਨਾਲੋਜੀ ਇਕਾਈ ਹੈ।

ਇਹ ਵੀ ਪੜ੍ਹੋ: ਇਸ ਬੈਂਕ 'ਚ ਹੈ ਤੁਹਾਡਾ ਖਾਤਾ ਤਾਂ ਮਿਲਣਗੇ 5 ਲੱਖ ਰੁਪਏ! RBI ਨੇ ਲਿਆ ਵੱਡਾ ਫੈਸਲਾ

ਇਸ ਤਰ੍ਹਾਂ ਹੋ ਰਹੀ ਧੋਖਾਧੜੀ

ਏਜੰਸੀ ਨੇ ਆਪਣੇ ਸਲਾਹ-ਮਸ਼ਵਰੇ ਵਿਚ ਇਕ ਇਸੇ ਤਰ੍ਹਾਂ ਦੇ 'ਜਬਰਨ ਵਸੂਲੀ' ਈ-ਮੇਲ ਦਾ ਜ਼ਿਕਰ ਕੀਤਾ ਹੈ। ਪਹਿਲਾਂ ਧੋਖਾਧੜੀ ਕਰਨ ਵਾਲਾ ਮੇਲ ਭੇਜ ਕੇ ਪੁਰਾਣਾ ਪਾਸਵਰਡ ਲਿਖਦਾ ਹੈ ਅਤੇ ਉਸਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਉਪਭੋਗਤਾ ਨੂੰ ਯਕੀਨ ਦਿਵਾਉਣ ਲਈ ਕੰਪਿਊਟਰ ਦੇ ਸ਼ਬਦਜਾਲ ਵਿਚ ਫਸਾਉਂਦਾ ਹੋਇਆ ਕਹਾਣੀ ਤਿਆਰ ਕਰਦਾ ਹੈ ਕਿ ਉਹ ਇਕ ਕੁਸ਼ਲ ਹੈਕਰ ਹੈ। ਫਿਰ ਇਹ ਦੱਸਿਆ ਜਾਂਦਾ ਹੈ ਕਿ ਹੈਕਰ ਨੇ ਅਸ਼ਲੀਲ ਵੈਬਸਾਈਟ ਤੇ ਇੱਕ ਮਾਲਵੇਅਰ ਲਗਾਇਆ ਹੈ ਅਤੇ ਜਦੋਂ ਉਪਭੋਗਤਾ ਵੀਡੀਓ ਦੇਖ ਰਿਹਾ ਸੀ ਤਾਂ ਉਸਦਾ ਵੈਬਕੈਮ ਅਤੇ ਡਿਸਪਲੇ ਸਕ੍ਰੀਨ ਹੈਕ ਕਰ ਲਿਆ ਗਿਆ ਸੀ ਅਤੇ ਇਸ ਦੇ ਨਾਲ ਮੈਸੇਂਜਰ, ਫੇਸਬੁੱਕ ਅਤੇ ਈਮੇਲ ਦੇ ਸਾਰੇ ਸੰਪਰਕਾਂ ਨਾਲ ਛੇੜਛਾੜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਇਸ ਦਿਨ ਆਵੇਗੀ ਜਨਧਨ ਖਾਤੇ 'ਚ 500 ਰੁਪਏ ਦੀ ਦੂਜੀ ਕਿਸ਼ਤ , ਜਾਣੋ ਕਦੋਂ ਅਤੇ ਕਿਵੇਂ ਕਢਵਾ ਸਕਦੇ ਹੋ

ਸਲਾਹ ਮਸ਼ਵਰੇ ਅਨੁਸਾਰ, ਜਬਰਨ ਵਸੂਲੀ ਦੀ ਮੰਗ ਕਰਨ ਤੋਂ ਪਹਿਲਾਂ ਇਹ ਆਖਰੀ ਕਦਮ ਹੋ ਸਕਦਾ ਹੈ। ਧੋਖਾਧੜੀ ਕਰਨ ਵਾਲਾ ਫਿਰ ਕ੍ਰਿਪਟੋ ਕਰੰਸੀ) ਵਿਚ ਜ਼ਬਰਦਸਤੀ ਵਸੂਲੀ ਲਈ ਮੰਗ ਕਰਦੇ ਹਨ।

 


author

Harinder Kaur

Content Editor

Related News