ਜੋ ਕਦੇ ਪਲੇਨ ਵਿਚ ਬੈਠੇ ਵੀ ਨਹੀਂ ਉਨ੍ਹਾਂ ਨੂੰ ਸੇਵਾਵਾਂ ਦੇਵੇਗੀ ਆਕਾਸਾ ਏਅਰਲਾਈਨਸ

01/23/2022 12:47:09 PM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) - ਦੇਸ਼ ਦੀ ਸਭ ਤੋਂ ਨਵੀਂ ਏਅਰਲਾਈਨ ਆਕਾਸਾ ਨੂੰ ਅਪ੍ਰੈਲ 2022 ਵਿਚ ਪਹਿਲਾ ਏਅਰਕ੍ਰਾਫਟ ਮਿਲਣ ਦੀ ਉਮੀਦ ਹੈ ਅਤੇ ਕੰਪਨੀ ‘ਕੋਵਿਡ-19’ ਦੀ ਤੀਜੀ ਲਹਿਰ ਦੇ ਬਾਵਜੂਦ ਮਈ-ਜੂਨ ਵਿਚ ਉਡਾਣਾਂ ਦਾ ਸੰਚਾਲਨ ਲਾਂਚ ਕਰ ਦੇਵੇਗੀ। ਆਕਾਸਾ ਏਅਰ ਦੇ ਫਾਊਂਡਰ, ਐੱਮ. ਡੀ. ਅਤੇ ਸੀ. ਈ. ਓ. ਵਿਨੈ ਦੁਬੇ ਨੇ ਕਿਹਾ ਕਿ ਆਕਾਸਾ ਏਅਰ ਅਲਟਰਾ ਲੋ ਕਾਸਟ ਕੈਰੀਅਰ (ਯੂ. ਐੱਲ. ਸੀ. ਸੀ.) ਨਹੀਂ ਹੋਵੇਗੀ, ਸਗੋਂ ਇਹ ਉਨ੍ਹਾਂ ਲੋਕਾਂ ਲਈ ਅਫੋਰਡੇਬਿਲ ਹੋਵੇਗੀ, ਜਿਨ੍ਹਾਂ ਨੇ ਕਦੇ ਪਲੇਨ ਦੀ ਸਵਾਰੀ ਨਹੀਂ ਕੀਤੀ ਹੈ। ਆਕਾਸਾ ਏਅਰ ਦੇ ਐੱਮ. ਡੀ. ਨੇ ਕਿਹਾ ਕਿ ਭਾਰਤ ਵਿਚ ਅਜਿਹੇ ਲੋਕਾਂ ਦੀ ਕਾਫੀ ਗਿਣਤੀ ਹੈ, ਜੋ ਕਦੇ ਫਲਾਈਟ ਵਿਚ ਨਹੀਂ ਬੈਠੇ ਹਨ ਅਤੇ ਅਸੀਂ ਅਜਿਹੇ ਲੋਕਾਂ ਨੂੰ ਸੇਵਾਵਾਂ ਦੇਣਾ ਚਾਹੁੰਦੇ ਹਾਂ, ਨਾਲ ਹੀ ਫਰੀਕੁਐਂਟ ਪਲਾਇਰਸ ਉੱਤੇ ਵੀ ਕੰਪਨੀ ਦਾ ਜ਼ੋਰ ਰਹੇਗਾ। ਅਸੀਂ ਹਰ ਭਾਰਤੀ ਲਈ ਹਵਾਈ ਸਫਰ ਨੂੰ ਅਫੋਰਡੇਬਲ ਬਣਾਉਣਾ ਚਾਹੁੰਦੇ ਹਾਂ ਅਤੇ ਇਸ ਤੋਂ ਸਾਨੂੰ ਆਕਾਸਾ ਏਅਰ ਨੂੰ ਸ਼ੁਰੂ ਕਰਨ ਦੀ ਪ੍ਰੇਰਣਾ ਮਿਲੀ।

ਇਹ ਵੀ ਪੜ੍ਹੋ : ਖਪਤਕਾਰਾਂ ਨੂੰ ਮੁੜ ਲੱਗੇਗਾ ਝਟਕਾ, ਇਸ ਕਾਰਨ ਵਧ ਸਕਦੇ ਹਨ ਰਿਫਾਇੰਡ ਆਇਲ ਦੇ ਰੇਟ

ਦਹਾਕਿਆਂ ਤੱਕ ਗ੍ਰੋਥ ਦੀ ਉਮੀਦ

ਦੁਬੇ ਨੇ ਕਿਹਾ ਕਿ 18 ਮਹੀਨਿਆਂ ਦੇ ਸ਼ੁਰੂਆਤੀ ਆਪ੍ਰੇਸ਼ਨ ਵਿਚ ਆਕਾਸਾ ਏਅਰ ਮੈਟਰੋ ਤੋਂ ਟੀਅਰ-2 ਸ਼ਹਿਰਾਂ ਉੱਤੇ ਜ਼ੋਰ ਦੇ ਨਾਲ ਘਰੇਲੂ ਰੂਟਾਂ ਉੱਤੇ ਸੇਵਾਵਾਂ ਦੇਣਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ ਕੌਮਾਂਤਰੀ ਡੈਸਟੀਨੇਸ਼ਨ ਤੱਕ ਪਹੁੰਚ ਵਧਾਉਣਾ ਚਾਹੁੰਦੀ ਹੈ।

ਭਾਰਤ ਵਿਚ ਨਵੀਂ ਏਅਰਲਾਈਨ ਦੀ ਸ਼ੁਰੂਆਤ ਦੇ ਸਬੰਧ ਵਿਚ ਦੁਬੇ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਵੱਧਦੀ ਇਕਾਨਮੀ ਹੈ ਅਤੇ ਦੇਸ਼ ਵਿਚ ਸਾਡਾ ਭਵਿੱਖ ਚੰਗਾ ਹੈ। ਉਨ੍ਹਾਂ ਕਿਹਾ ਕਿ ਮਿਡਿਲ ਕਲਾਸ ਵਿਚ ਵਾਧੇ ਨਾਲ ਡਿਸਪੋਜ਼ੇਬਲ ਇਨਕਮ ਵੱਧਦੀ ਰਹੇਗੀ ਅਤੇ ਕੰਪਨੀ ਇਸ ਗ੍ਰੋਥ ਪ੍ਰਾਸੈੱਸ ਵਿਚ ਹਿੱਸੇਦਾਰ ਬਣੇਗੀ।

ਆਕਾਸਾ ਏਅਰ ਦੀਆਂ ਯੋਜਨਾਵਾਂ ਉੱਤੇ ਉਨ੍ਹਾਂ ਕਿਹਾ ਕਿ ਭਾਵੇਂ ਹੀ ‘ਕੋਵਿਡ-19’ ਨੇ ਏਅਰ ਟਰੈਵਲ ਨੂੰ ਖਾਸਾ ਪ੍ਰਭਾਵਿਤ ਕੀਤਾ ਹੈ ਪਰ ਸਾਨੂੰ ਭਰੋਸਾ ਹੈ ਕਿ ਇਹ ਸ਼ਾਰਟ ਟਰਮ ਅਸਰ ਹੈ।

ਭਾਰਤ ਭਾਰੀ ਸੰਭਾਵਨਾਵਾਂ ਦੇ ਨਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਭਰਦੇ ਐਵੀਏਸ਼ਨ ਮਾਰਕੀਟਸ ਵਿਚੋਂ ਇਕ ਹੈ। ਅਸੀਂ ਬਾਜ਼ਾਰ ਦੇ ਸਾਰੇ ਸੈਗਮੈਂਟਸ ਵਿਚ ਦਹਾਕਿਆਂ ਤੱਕ ਗ੍ਰੋਥ ਦੀ ਉਮੀਦ ਕਰਦੇ ਹਾਂ।

ਇਹ ਵੀ ਪੜ੍ਹੋ : 12 ਮਹੀਨਿਆਂ ’ਚ 1.50 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News