ਅਜਿਹੇ ਗਾਹਕਾਂ ਤੋਂ ਪਿੱਛਾ ਛਡਾਉਣ ਦੀ ਤਿਆਰੀ ''ਚ ਏਅਰਟੈੱਲ-ਵੋਡਾਫੋਨ ਆਈਡਿਆ

Thursday, Nov 01, 2018 - 09:58 AM (IST)

ਨਵੀਂ ਦਿੱਲੀ — ਮੋਬਾਇਲ ਫੋਨ ਸੇਵਾਵਾਂ 'ਤੇ ਕਾਫੀ ਘੱਟ ਖਰਚ ਕਰਨ ਵਾਲੇ ਗਾਹਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡਿਆ ਨੇ ਹੁਣੇ ਜਿਹੇ ਮਿਨੀਮਮ ਰਿਚਾਰਜ ਪ੍ਰੀਪੇਡ ਪੈਕ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਇੰਨ੍ਹਾਂ ਕੰਪਨੀਆਂ ਵਲੋਂ ਐਵਰੇਜ ਰੈਵੇਨਿਊ 'ਤੇ ਯੂਜ਼ਰ(ARPU) ਵਧਾਉਣ , ਪ੍ਰਾਫਿਟੇਬਲ ਗਾਹਕ 'ਤੇ ਫੋਕਸ ਕਰਨ ਅਤੇ ਰੈਵੇਨਿਊ ਨਾ ਦੇਣ ਵਾਲੇ ਗਾਹਕਾਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਦਾ ਸੰਕੇਤ ਹੈ। 

ਇਨ੍ਹਾਂ ਪੈਕਸ 'ਤੇ ਘਟਾਈ ਸਮਾਂ ਮਿਆਦ

ਮਾਰਕਿਟ ਲੀਡਰ ਵੋਡਾਫੋਨ ਆਈਡੀਆ ਅਤੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ 100 ਰੁਪਏ ਤੋਂ ਘੱਟ ਦੇ ਬਹੁਤ ਸਾਰੇ ਪ੍ਰੀਪੇਡ ਪੈਕ 'ਤੇ 28 ਦਿਨਾਂ ਦੀ ਵੈਲੀਡਿਟੀ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚ 35, 65 ਅਤੇ 95 ਰੁਪਏ ਦੇ ਪੈਕ ਸ਼ਾਮਲ ਹਨ। ਇਸ ਨਾਲ ਇਨ੍ਹਾਂ ਪਲਾਨ 'ਤੇ ਰਿਚਾਰਜ ਨਾ ਕਰਵਾਉਣ ਵਾਲੇ ਗਾਹਕਾਂ ਦੀ ਆਊਟ ਗੋਇੰਗ ਕਾਲਸ 30 ਦਿਨ ਅਤੇ ਇਨਕਮਿੰਗ ਕਾਲਸ 45 ਦਿਨਾਂ ਵਿਚ ਬੰਦ ਹੋ ਜਾਣਗੀਆਂ।    

 ਕੰਪਨੀ ਦੀ ਰਣਨੀਤੀ

ਮਾਹਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਇਹ ਪਤਾ ਲੱਗਦਾ ਹੈ ਕਿ ਦੋਵੇਂ ਵੱਡੀਆਂ ਟੈਲੀਕਾਮ ਕੰਪਨੀਆਂ ਪਿਛਲੇ 2 ਸਾਲ 'ਚ ਘੱਟ ਪ੍ਰਾਈਸਿੰਗ ਕਾਰਨ ਨੁਕਸਾਨ ਸਹਿਣ ਤੋਂ ਬਾਅਦ ਹੁਣ ਰੈਵੇਨਿਊ ਅਤੇ ਪ੍ਰਾਫਿਟੇਬਿਲਿਟੀ ਵਧਾਉਣ 'ਤੇ ਧਿਆਨ ਦੇ ਰਹੀ ਹੈ। ਟੈਲੀਕਾਮ ਮਾਰਕਿਟ 'ਚ ਰਿਲਾਇੰਸ ਜੀਓ ਇਨਫੋਕਾਮ ਦੇ ਪ੍ਰਵੇਸ਼ ਤੋਂ ਬਾਅਦ ਸ਼ੁਰੂ ਹੋਈ ਪ੍ਰਾਈਸ ਵਾਰ ਕਾਰਨ ਇਨ੍ਹਾਂ ਕੰਪਨੀਆਂ ਦੇ ਰੇਵੈਨਿਊ ਅਤੇ ਲਾਭ 'ਤੇ ਵੱਡਾ ਅਸਰ ਪਿਆ ਹੈ।

ਕੰਪਨੀ ਮਿਡਲ ਅਤੇ ਅੱਪਰ ਕਸਟਮਰ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਹੜੇ ਕਿ ਘੱਟ ਖਰਚ ਕਰਨ ਵਾਲੇ ਗਾਹਕਾਂ ਦੀ ਤਰ੍ਹਾਂ ਮਾਮੂਲੀ ਫਾਇਦਾ ਦੇਖ ਕੇ ਟੈਲੀਕਾਮ ਆਪਰੇਟਰ ਨਹੀਂ ਬਦਲਦੇ।


Related News