ਏਅਰਟੈੱਲ ਪੇਮੈਂਟਸ ਬੈਂਕ ਦੇ 2.50 ਲੱਖ ਬੈਂਕਿੰਗ ਕੇਂਦਰਾਂ ''ਤੇ AEPS ਭੁਗਤਾਨ ਸ਼ੁਰੂ

02/27/2020 5:18:52 PM

ਨਵੀਂ ਦਿੱਲੀ—ਏਅਰਟੈੱਲ ਪੇਮੈਂਟਸ ਬੈਂਕ ਨੇ ਦੇਸ਼ ਭਰ 'ਚ ਆਪਣੇ 2.50 ਲੱਖ ਤੋਂ ਜ਼ਿਆਦਾ ਬੈਂਕਿੰਗ ਕੇਂਦਰਾਂ 'ਚ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏ.ਈ.ਪੀ.ਐੱਸ.) ਸ਼ੁਰੂ ਕੀਤੀ ਹੈ। ਬੈਂਕ ਨੇ ਦੇਸ਼ ਭਰ 'ਚ ਆਪਣੇ 2.50 ਲੱਖ ਤੋਂ ਜ਼ਿਆਦਾ ਬੈਂਕਿੰਗ ਕੇਂਦਰਾਂ 'ਚ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏ.ਈ. ਪੀ.ਐੱਸ.) ਦੇ ਰਾਹੀਂ ਦੂਜੇ ਬੈਂਕ ਦੇ ਗਾਹਕ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹਨ ਉਹ ਵੀ ਏਅਰਟੈੱਲ ਪੇਮੈਂਟਸ ਬੈਂਕ ਦੇ ਨਿਸ਼ਚਿਤ ਬੈਂਕਿੰਗ ਕੇਂਦਰਾਂ 'ਤੇ ਵਿੱਤੀ ਟਰਾਂਸਫਰ ਕਰ ਸਕਦੇ ਹਨ ਅਤੇ ਉਸ ਦੇ ਗਾਹਕ ਵੀ ਕਿਸੇ ਏ.ਈ.ਪੀ.ਐੱਸ. ਸਮਰਥਿਤ ਬੈਂਕ 'ਤੇ ਵਿੱਤੀ ਟਰਾਂਸਫਰ ਕਰ ਸਕਦੇ ਹਨ। ਏ.ਈ.ਪੀ.ਐੱਸ. ਗਾਹਕਾਂ ਨੂੰ ਮਾਈਕ੍ਰੋ-ਏ.ਟੀ.ਐੱਮ. 'ਤੇ ਆਪਣੇ ਆਧਾਰ ਨੰਬਰ ਜਾਂ ਵਰਚੁਅਲ ਆਈ.ਡੀ. ਦੇ ਰਾਹੀਂ ਆਪਣੇ ਆਧਾਰ ਨਾਲ ਜੁੜੇ ਬੈਂਕ ਖਾਤੇ ਨਾਲ ਵਿੱਤੀ ਟਰਾਂਸਫਰ ਕਰਨ ਦੀ ਸੁਵਿਧਾ ਪ੍ਰਧਾਨ ਕਰਦਾ ਹੈ। ਟਰਾਂਸਫਰ ਦੀ ਪੁਸ਼ਟੀ ਤਦ ਕੀਤੀ ਜਾਵੇਗੀ ਜਦੋਂ ਗਾਹਕ ਦਾ ਆਧਾਰ ਨੰਬਰ 'ਤੇ ਉਂਗਲੀ ਦਾ ਨਿਸ਼ਾਨ ਰਿਕਾਰਡ ਦੇ ਮੁਤਾਬਕ ਹੋਵੇਗਾ। ਏ.ਈ.ਪੀ.ਐੱਸ. ਦੇ ਰਾਹੀਂ ਏਅਰਟੈੱਲ ਪੇਮੈਂਟਸ ਬੈਂਕ ਆਪਣੇ ਖਾਤਾਧਾਰਕਾਂ ਦੇ ਨਾਲ ਹੋਰ ਬੈਂਕਾਂ ਦੇ ਗਾਹਕਾਂ ਨੂੰ ਵੱਖ-ਵੱਖ ਕਿਸਮ ਦੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕਰ ਸਕੇਗਾ।  


Aarti dhillon

Content Editor

Related News