AIRTEL ਨੇ ਲਾਂਚ ਕੀਤੇ ਨਵੇਂ ਪਲਾਨ, ਡਾਟਾ ਤੇ ਕਾਲਾਂ ਮੁਕਣ ਦਾ ਝੰਜਟ ਖ਼ਤਮ

Sunday, Sep 06, 2020 - 05:21 PM (IST)

AIRTEL ਨੇ ਲਾਂਚ ਕੀਤੇ ਨਵੇਂ ਪਲਾਨ, ਡਾਟਾ ਤੇ ਕਾਲਾਂ ਮੁਕਣ ਦਾ ਝੰਜਟ ਖ਼ਤਮ

ਨਵੀਂ ਦਿੱਲੀ— ਦੂਰਸੰਚਾਰ ਬਾਜ਼ਾਰ 'ਚ ਰਿਲਾਇੰਸ ਜਿਓ ਤੋਂ ਮਿਲ ਰਹੀ ਸਖ਼ਤ ਟੱਕਰ ਵਿਚਕਾਰ ਏਅਰਟੈੱਲ ਨੇ ਐਤਵਾਰ ਨੂੰ ਬ੍ਰਾਡਬੈਂਡ ਸ਼੍ਰੇਣੀ 'ਚ ਨਵੇਂ ਅਨਲਿਮਟਿਡ ਪਾਲਨ ਲਾਂਚ ਕੀਤੇ ਹਨ। ਇਸ 'ਚ ਸਭ ਤੋਂ ਸਸਤਾ ਪਲਾਨ 499 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੈ।

499 ਰੁਪਏ ਵਾਲੇ ਬ੍ਰਾਡਬੈਂਡ ਪਲਾਨ 'ਚ 40 Mbps ਦੀ ਸਪੀਡ ਮਿਲੇਗੀ। ਉੱਥੇ ਹੀ, 799 ਰੁਪਏ ਪ੍ਰਤੀ ਮਹੀਨਾ ਵਾਲੇ ਪਲਾਨ 'ਚ 100 Mbps ਦੀ ਸਪੀਡ ਅਤੇ 999 ਰੁਪਏ ਪ੍ਰਤੀ ਮਹੀਨਾ ਵਾਲੇ ਪਲਾਨ 'ਚ 200 Mbps ਦੀ ਸਪੀਡ ਦਿੱਤੀ ਜਾਵੇਗੀ। ਇਨ੍ਹਾਂ ਦੋਹਾਂ ਪਲਾਨ 'ਚ ਕੰਪਨੀ ਵੱਲੋਂ ਸੋਧ ਕੀਤੀ ਗਈ ਹੈ।

ਇਸ ਤੋਂ ਇਲਾਵਾ 1,499 ਰੁਪਏ ਵਾਲੇ ਬ੍ਰਾਡਬੈਂਡ ਪਲਾਨ 'ਚ 300 Mbps ਅਤੇ 3,999 ਰੁਪਏ ਪ੍ਰਤੀ ਮਹੀਨਾ ਵਾਲੇ ਵੀ. ਆਈ. ਪੀ. ਬ੍ਰਾਡਬੈਂਡ ਪਲਾਨ 'ਚ 1 Gbps ਦੀ ਸਪੀਡ ਦੇ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਪਲਾਨ 'ਚ ਅਨਲਿਮਟਿਡ ਡਾਟਾ, ਅਨਲਿਮਟਿਡ ਕਾਲ ਪੇਸ਼ ਕੀਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਪਲਾਨਸ ਨਾਲ 1,500 ਰੁਪਏ ਦੀ ਰਿਫੰਡੇਬਲ ਸਕਿਓਰਿਟੀ ਦੇ ਨਾਲ ਏਅਰਟੈੱਲ ਐਕਸਸਟ੍ਰੀਮ 4K ਟੀ. ਵੀ. ਬਾਕਸ ਵੀ ਲਿਆ ਜਾ ਸਕਦਾ ਹੈ।

PunjabKesari

ਕੰਪਨੀ ਨੇ ਕਿਹਾ ਕਿ ਗਾਹਕ ਏਅਰਟੈੱਲ ਐਕਸਸਟ੍ਰੀਮ ਐਪਸ 'ਤੇ 550 ਟੀ. ਵੀ. ਚੈਨਲਾਂ ਦੇ ਨਾਲ-ਨਾਲ 10,000 ਤੋਂ ਵੀ ਵੱਧ ਫਿਲਮਾਂ ਅਤੇ ਮਨੋਰੰਜਨ ਦਾ ਆਨੰਦ ਲੈ ਸਕਣਗੇ। 999 ਤੋਂ 3,999 ਰੁਪਏ ਵਿਚਕਾਰ ਦੇ ਪਲਾਨਸ ਨਾਲ ਡਿਜ਼ਨੀ+ਹੌਟਸਟਾਰ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਜ਼ੀ5 ਦੀ ਪਹੁੰਚ ਮੁਫ਼ਤ ਦਿੱਤੀ ਜਾ ਰਹੀ ਹੈ। ਹੁਣ 799 ਰੁਪਏ, 999 ਰੁਪਏ ਅਤੇ 1,499 ਰੁਪਏ ਦੇ ਪਲਾਨ 'ਚ 3,500 ਜੀਬੀ ਤੱਕ ਦਾ ਡਾਟਾ ਦਿੱਤਾ ਜਾਵੇਗਾ।

 


author

Sanjeev

Content Editor

Related News