ਏਅਰਟੈੱਲ ਨੇ ਲੱਦਾਖ ਦੇ ਪੇਂਡੂ ਖੇਤਰਾਂ ਤੱਕ ਕੀਤਾ 4ਜੀ ਨੈੱਟਵਰਕ ਦਾ ਵਿਸਤਾਰ
Wednesday, Aug 05, 2020 - 12:51 PM (IST)
ਲੇਹ,(ਭਾਸ਼ਾ)– ਭਾਰਤੀ ਏਅਰਟੈੱਲ ਨੇ ਕੇਂਦਰ ਸਾਸ਼ਿਤ ਪ੍ਰਦੇਸ਼ ਲੱਦਾਖ ਦੇ ਲੇਹ ਅਤੇ ਕਾਰਗਿਲ ਜ਼ਿਲਿਆਂ ’ਚ ਕਰੀਬ ਦਰਜਨ ਭਰ ਪਿੰਡਾਂ ਤੱਕ ਆਪਣੀ 4ਜੀ ਸੇਵਾ ਦਾ ਵਿਸਤਾਰ ਕੀਤਾ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਅੱਜ ਪਹਿਲੀ ਵਾਰ 4ਜੀ ਕਨੈਕਟੀਵਿਟੀ ਦਾ ਅਨੁਭਵ ਕੀਤਾ।
ਬੁਲਾਰੇ ਨੇ ਕਿਹਾ ਕਿ ਲੱਦਾਖ ’ਚ 4ਜੀ ਸੇਵਾਵਾਂ ਸ਼ੁਰੂ ਕਰਨ ਵਾਲੀ ਏਅਰਟੈੱਲ ਪਹਿਲੀ ਦੂਰਸੰਚਾਰ ਕੰਪਨੀ ਹੈ। ਲੱਦਾਖ ਖੇਤਰ ’ਚ ਕੰਪਨੀ ਦਾ ਸਭ ਤੋਂ ਵੱਡਾ 4ਜੀ ਨੈੱਟਵਰਕ ਹੈ। ਉਨ੍ਹਾਂ ਨੇ ਕਿਹਾ ਕਿ 4ਜੀ ਨੈੱਟਵਰਕ ਨਾਲ ਜੁੜਨ ਵਾਲੇ ਇਨ੍ਹਾਂ ਪਿੰਡਾਂ ’ਚ ਕਾਰਗਿਲ ਦੇ ਸਾਂਕੂਸ ਲੰਕਾਰਚੇ, ਘੁਮਰੀ ਬਾਰਚੇ, ਸੰਜਾਕ, ਗਰਕੋਨ ਅਤੇ ਲੇਹ ਦੇ ਅਚਿਨਾਥਾਂਗ, ਲੇਹਦੋ, ਤੀਆ ਅਤੇ ਸਕੂਰਬੁਚਨ ਸ਼ਾਮਲ ਹਨ।