ਏਅਰਟੈੱਲ ਅਫਰੀਕਾ IPO ਰਾਹੀਂ 75 ਕਰੋੜ ਡਾਲਰ ਜੁਟਾਏਗੀ, ਲੰਡਨ ਹੋਵੇਗੀ ਸ਼ੇਅਰ ਬਾਜ਼ਾਰ ਸੂਚੀਬੱਧ

06/04/2019 12:30:00 PM

ਨਵੀਂ ਦਿੱਲੀ—ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਭਾਰਤ ਏਅਰਟੈੱਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਸਬਸਿਡੀਰੀ ਏਅਰਟੈੱਲ ਅਫਰੀਕਾ ਵਲੋਂ ਜਨਤਕ ਪੇਸ਼ਕਸ਼ ਦੇ ਰਾਹੀਂ ਪੂੰਜੀ ਬਾਜ਼ਾਰ ਤੋਂ 75 ਕਰੋੜ ਡਾਲਰ (5,190 ਕਰੋੜ ਰੁਪਏ) ਜੁਟਾਉਣ ਦੀ ਉਮੀਦ ਹੈ। ਕੰਪਨੀ ਦੇ ਸ਼ੇਅਰ ਨੂੰ ਲੰਡਨ ਸਟਾਕ ਐਕਸਚੇਂਜ 'ਚ ਸੂਚੀਬੱਧ ਕਰਵਾਇਆ ਜਾਵੇਗਾ। ਭਾਰਤੀ ਏਅਰਟੈੱਲ ਨੇ ਰੈਗੂਲੇਟਰ ਸੂਚਨਾ 'ਚ ਕਿਹਾ ਕਿ ਇਸ ਪੇਸ਼ਕਸ਼ ਦਾ ਮਕਸਦ 75 ਕਰੋੜ ਡਾਲਰ ਜੁਟਾਉਣਾ ਹੈ। ਇਸ 'ਚ 15 ਫੀਸਦੀ ਤੱਕ ਦਾ ਗ੍ਰੀਨਸ਼ੂਅ ਆਪਸ਼ਨ ਵੀ ਸ਼ਾਮਲ ਹੋਵੇਗੀ। ਰਾਸ਼ੀ ਦੀ ਵਰਤੋਂ ਕਰਜ਼ੇ ਨੂੰ ਘਟ ਕਰਨ 'ਚ ਕੀਤੀ ਜਾਵੇਗਾ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਏਅਰਟੈੱਲ ਅਫਰੀਕਾ ਆਪਣੇ ਸ਼ੇਅਰਾਂ ਨੂੰ ਲੰਡਨ ਸਟਾਕ ਐਕਸਚੇਂਜ (ਪ੍ਰੀਮੀਅਮ ਵਰਗ) 'ਚ ਸੂਚੀਬੱਧ ਕਰਵਾਉਣ ਲਈ ਇਕ ਸ਼ੁਰੂਆਤੀ ਜਨਤਕ ਪੇਸ਼ਕਸ਼ ਦੇ ਨਾਲ ਪੂੰਜੀ ਬਾਜ਼ਾਰ 'ਚ ਉਤਰਣਾ ਚਾਹੁੰਦੀ ਹੈ। ਇਸ ਦੇ ਇਲਾਵਾ ਏਅਰਟੈੱਲ ਅਫਰੀਕਾ ਆਪਣੇ ਸ਼ੇਅਰਾਂ ਨੂੰ ਨਾਈਜ਼ੀਰੀਅਨ ਸਟਾਕ ਐਕਸਚੇਂਜ 'ਚ ਵੀ ਸੂਚੀਬੱਧ ਕਰਨ 'ਤੇ ਵਿਚਾਰ ਕਰ ਰਹੀ ਹੈ।


Aarti dhillon

Content Editor

Related News