ਏਅਰਟੈੱਲ, ਵੋਡਾ ਨੇ ਨੈੱਟਵਰਕ ਟੈਸਟਟਿੰਗ ਨੂੰ ਲੈ ਕੇ trai''ਤੇ ਸਵਾਲ ਖੜੇ ਕੀਤੇ

Wednesday, Jun 21, 2017 - 01:57 PM (IST)

ਏਅਰਟੈੱਲ, ਵੋਡਾ ਨੇ ਨੈੱਟਵਰਕ ਟੈਸਟਟਿੰਗ ਨੂੰ ਲੈ ਕੇ trai''ਤੇ ਸਵਾਲ ਖੜੇ ਕੀਤੇ

ਨਵੀਂ ਦਿੱਲੀ— ਦੂਰਸੰਚਾਰ ਕੰਪਨੀਆਂ ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਆਈਡੀਆਂ ਨੇ ਮੋਬਾਇਲ ਨੈੱਟਵਰਕ ਟੈਸਟਟਿੰਗ ਨਿਯਮਾਂ 'ਚ ਸੁਧਾਰ 'ਤੇ ਟ੍ਰਾਈ ਦੇ ਹਾਲ ਦੇ ਦਸਤਾਵੇਜ ਦੇ ਸਮੇਂ  ਇਹ ਸਵਾਲ ਖੜਾ ਕੀਤਾ ਹੈ ਅਤੇ ਕਿਹਾ ਕਿ ਇਹ ਕਦਮ ਰਿਲਾਇੰਸ ਜੀਓ ਦੁਆਰਾ ਕੀਤੇ ਗਈ ਨੁਕਸਾਨ ਦੇ ਬਾਅਦ ਦੀ ਲੀਪਾ ਪੋਤੀ ਹੈ। ਵੈਸੇ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਇਨ੍ਹਾਂ ਅਰੋਪਾਂ ਦਾ ਖੰਡਨ ਕੀਤਾ। ਉਸ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਵਰਤਮਾਨ ਨਿਯਮਾਂ 'ਚ ਸਪੱਸ਼ਟਤਾ ਦੇ ਬਾਵਜੂਦ ਨੈੱਟਵਰਕ ਟੈਸਟਟਿੰਗ 'ਤੇ ਇੱਕ ਅਜਿਹਾ ਮੁੱਦਾ ਖੜਾ ਕੀਤਾ ਜਿਸਦਾ ਕੋਈ ਅਰਥ ਨਹੀਂ ਹੈ। ਉਸਨੇ ਕਿਹ ਕਿ ਵਰਤਮਾਨ ਵਿਵਸਥਾ ਦੀਆਂ ਸਾਰੀਆਂ ਅਸਪਸ਼ਟਤਾ ਨੂੰ ਦੂਰ ਕਰਨਾ ਜ਼ਰੂਰੀ ਹੈ।
ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਨੇ ਜੀ.ਐੱਸ.ਐੱਮ ਸੇਵਾ ਕੰਪਨੀਆਂ ਦੇ ਮੰਚ ਸੀ ਓ ਆਈ ਦੇ ਬੈਨਰ ਤਲੇ ਅਗਸਤ 2016 'ਚ ਆਰੋਪ ਲਗਾਇਆ ਸੀ ਕਿ ਰਿਲਾਇੰਸ ਜੀਓ ਟੈਸਟਟਿੰਗ ਕਨੈਕਸ਼ਨ ਦੀ ਆੜ 'ਚ ਸਾਰੀਆਂ ਸੇਵਾਵਾਂ ਪ੍ਰਦਾਨ ਕਰਕੇ ਨਿਯਮਾਂ ਦਾ ਉਲੰਘਣਾ ਕਰ ਰਹੀ ਹੈ ਅਤੇ ਉਸ ਨੇ ਰਿਲਾਇੰਸ ਵਿਭਾਗ ਨਾਲ ਰਿਲਾਇੰਸ ਜੀਓ ਦੁਆਰਾ 15 ਲੱਖ ਗਾਹਕਾਂ ਨੂੰ ਦਿੱਤੇ ਗਏ ਸਾਰੇ ਕਨੈਕਸ਼ਨਾਂ ਨੂੰ ਤਤਕਾਲ ਬੰਦ ਕਰਨ ਦਾ ਅਨੁਰੋਧ ਕੀਤਾ ਸੀ। ਉਸ ਸਮੇਂ ਜੀਓ ਪਰੀਸ਼ਣ ਦੇ ਤੌਰ 'ਤੇ ਮੁਕਤ ਅਸੀਮਿਤ 4 ਜੀ ਡਾਟਾ ਸੇਵਾਵਾਂ ਅਤੇ ਵਾਈਸ ਕਾਲ ਦੇ ਰਹੀ ਸੀ।
ਰਿਲਾਇੰਸ ਸਮੂਹ ਦੀ ਕੰਪਨੀ ਨੇ 5 ਦਸੰਬਰ,2016 ਨੂੰ ਆਪਣੀ ਵਪਾਰਕ ਸੇਵਾ ਸੁਰੂ ਕੀਤੀ ਸੀ। ਰਿਲਾਇੰਸ ਜੀਓ ਨੇ ਇਨ੍ਹਾਂ ਅਰੋਪਾਂ ਨੂੰ ਬੇਬੁਨਿਆਦ, ਗਲਤਫਹਿਮੀ ਕਰਾਰ ਦਿੱਤੀ ਸੀ। ਏਅਰਟੈੱਲ, ਵੋਡਾਫੋਨ , ਆਈਡੀਆ ਅਤੇ ਰਿਲਾਇੰਸ ਜੀਓ ਦੇ ਵਿੱਚ ਟਕਰਾਅ ਦੇ ਬਾਅਦ ਦੂਸਸੰਚਾਰ ਵਿਭਾਗ ਅਤੇ ਟ੍ਰਾਈ 'ਚ ਪਤਾਚਾਰ ਹੋਇਆ ਹੈ। ਰੈਗੂਲੈਟਰ ਨੇ ਨੈੱਟਵਰਕ ਟੈਸਟਟਿੰਗ ਨਿਯਮਾਂ 'ਚ ਸੁਧਾਰ ਦੇ ਲਈ ਇਸ ਸਾਲ ਇੱਕ ਮਈ ਨੂੰ ਪਰਾਮਸ਼ ਪੱਤਰ ਜਾਰੀ ਕੀਤਾ।
ਏਅਰਟੈੱਲ ਨੇ ਟ੍ਰਾਈ ਨਾਲ ਕਿਹਾ ਕਿ ਵਰਤਮਾਨ ਦਿਸ਼ਾਨਿਰਦੇਸ਼ਕ 'ਚ ਕੋਈ ਅਸਪਸ਼ਟਤਾ ਨਹੀਂ ਹੈ ਅਤੇ ਇਸ ਸਲਾਹ ਮਸ਼ਵਰਾ ਪੱਤਰ ਦੀ ਕੋਈ ਪ੍ਰਸੰਗਿਕਤਾ ਨਹੀਂ ਹੈ ਕਿਉਂਕਿ ਨੁਕਸਾਨ ਤਾਂ ਪਹਿਲਾਂ ਹੀ ਹੋ ਚੁਕਿਆ ਹੈ। ਉਸ ਨੇ ਕਿਹਾ ਕਿ ਵਰਤਮਾਨ ਨਿਯਮ ਸਪੱਸ਼ਟ ਤੌਰ 'ਤੇ ਕਹਿੰਦੇ ਹਨ ਕਿ ਗਾਹਕਾਂ ਦੇ ਪੰਜੀਕਰਣ ਨੂੰ ਸੇਵਾਵਾਂ ਦੀ ਵਪਾਰਕ ਸ਼ੁਰੂਆਤ ਤੋਂ ਪਹਿਲਾਂ ਆਗਿਆ ਨਹੀਂ ਮਿਲਣੀ ਚਾਹੀਦੀ ਅਤੇ ਰੈਗੂਲੈਟਰ ਇਨ੍ਹਾਂ ਨਿਯਮਾਂ ਦੇ ਉਲੰਗਣ ਦੇ ਆਧਾਰ 'ਤੇ ਸਵਤ. ਸਵੇ ਸੇਧ ਲੈ ਕੇ ਕਾਰਵਾਈ ਨਹੀਂ ਕੀਤੀ। ਉਸ ਨੇ ਕਿਹਾ ਕਿ ਨਵੀਂ ਕੰਪਨੀ ਨੇ ਇੰਨ੍ਹਾਂ ਦਿਸ਼ਾ ਨਿਰਦੇਸ਼ਕਾਂ ਦਾ ਸ਼ਰੇਆਮ ਉਲੰਘਣ ਕੀਤਾ। ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਨਵੀਂ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਦੀ ਵਜਾਏ ਟ੍ਰਾਈ ਨੇ ਇਸ ਮੁੱਦੇ 'ਤੇ ਸਲਾਹ ਮਸ਼ਵਰਾ ਪੱਤਰ ਜਾਰੀ ਕਰ ਦਿੱਤਾ।


Related News