AAI ਦਾ NTPC ਨਾਲ ਕਰਾਰ, ਸੂਰਜੀ ਬਿਜਲੀ ਨਾਲ ਰੌਸ਼ਨ ਹੋਣਗੇ ਹਵਾਈ ਅੱਡੇ

Friday, Nov 06, 2020 - 02:21 PM (IST)

AAI ਦਾ NTPC ਨਾਲ ਕਰਾਰ, ਸੂਰਜੀ ਬਿਜਲੀ ਨਾਲ ਰੌਸ਼ਨ ਹੋਣਗੇ ਹਵਾਈ ਅੱਡੇ

ਨਵੀਂ ਦਿੱਲੀ— ਜਲਦ ਹੀ ਦੇਸ਼ ਦੇ ਕਈ ਹਵਾਈ ਅੱਡੇ ਪੂਰੀ ਤਰ੍ਹਾਂ ਸੂਰਜੀ ਬਿਜਲੀ ਨਾਲ ਜੁੜਨ ਜਾ ਰਹੇ ਹਨ। ਇਸ ਲਈ ਇੰਡੀਅਨ ਏਅਰਪੋਰਟ ਅਥਾਰਟੀ (ਏ. ਏ. ਆਈ.) ਨੇ ਹਵਾਈ ਅੱਡਿਆਂ 'ਤੇ ਸੌਰ ਊਰਜਾ ਪਲਾਂਟ ਲਾਉਣ ਲਈ ਐੱਨ. ਟੀ. ਪੀ. ਸੀ. ਦੀ ਸਹਿਯੋਗੀ ਕੰਪਨੀ ਵਿਦਯੁਤ ਵਪਾਰ ਨਿਗਮ (ਐੱਨ. ਵੀ. ਵੀ. ਐੱਨ.) ਨਾਲ ਕਰਾਰ ਕੀਤਾ ਹੈ। ਐੱਨ. ਵੀ. ਵੀ. ਐੱਨ. ਨੂੰ ਹਵਾਈ ਅੱਡਿਆਂ 'ਚ ਜ਼ਮੀਨ ਅਤੇ ਛੱਤ 'ਤੇ ਸੌਰ ਪਲਾਂਟ ਲਾਉਣ ਲਈ ਬਿਨਾਂ ਕਿਸੇ ਕਿਰਾਏ 'ਤੇ ਜਗ੍ਹਾ ਉਪਲਬਧ ਕਰਾਈ ਜਾਵੇਗੀ।


ਏ. ਏ. ਆਈ. ਦੇ ਦੇਸ਼ ਭਰ 'ਚ 100 ਤੋਂ ਵੱਧ ਹਵਾਈ ਅੱਡੇ ਹਨ, ਜਿਨ੍ਹਾਂ ਦਾ ਪ੍ਰਬੰਧਨ ਉਸ ਦੇ ਹੱਥ ਹੈ। ਹਾਲਾਂਕਿ, ਦਿੱਲੀ, ਮੁੰਬਈ, ਬੇਂਗਲੁਰੂ, ਹੈਦਰਾਬਾਦ, ਮੇਂਗਲੁਰੂ ਅਤੇ ਲਖਨਾਊ ਦੇ ਹਵਾਈ ਅੱਡੇ ਏ. ਏ. ਆਈ. ਕੋਲ ਨਹੀਂ ਹਨ, ਇਹ ਨਿੱਜੀ ਕੰਪਨੀਆਂ ਦੇ ਹੱਥ 'ਚ ਹਨ।


ਸ਼ੁਰੂਆਤੀ ਪੜਾਅ 'ਚ ਐੱਨ. ਵੀ. ਵੀ. ਐੱਨ. ਤਾਮਿਲਨਾਡੂ ਅਤੇ ਰਾਜਸਥਾਨ ਦੇ ਹਵਾਈ ਅੱਡਿਆਂ 'ਤੇ ਪ੍ਰਾਜੈਕਟਾਂ ਨੂੰ ਸ਼ੁਰੂ ਕਰੇਗੀ ਕਿਉਂਕਿ ਇਨ੍ਹਾਂ ਨੂੰ 100 ਫੀਸਦੀ ਸੂਰਜੀ ਬਿਜਲੀ ਨਾਲ ਚੱਲਣ ਲਈ ਕ੍ਰਮਵਾਰ ਸਿਰਫ 55 ਮੈਗਾਵਾਟ ਤੇ 8 ਮੈਗਾਵਾਟ ਹੋਰ ਸੌਰ ਊਰਜਾ ਦੀ ਜ਼ਰੂਰਤ ਹੈ। ਮੌਜੂਦਾ ਸਮੇਂ ਤਾਮਿਲਨਾਡੂ 'ਚ 3.5 ਮੈਗਾਵਾਟ ਦਾ ਸੌਰ ਊਰਜਾ ਪਲਾਂਟ ਹੈ। ਏ. ਏ. ਆਈ. ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਹਵਾਈ ਅੱਡਿਆਂ 'ਤੇ ਐੱਨ. ਵੀ. ਵੀ. ਐੱਨ. ਨਾਲ ਮਿਲ ਕੇ ਈ. ਵੀ. ਚਾਰਜਿੰਗ ਸੁਵਿਧਾ ਵੀ ਲਾਈ ਜਾਵੇਗੀ। ਇਸ ਲਈ ਵੀ ਉਸ ਨੇ ਐੱਨ. ਵੀ. ਵੀ. ਐੱਨ. ਨਾਲ ਕਰਾਰ ਕੀਤਾ ਹੈ। ਇਸ ਨਾਲ ਜਲਦ ਹੀ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਦੀ ਸੁਵਿਧਾ ਹੋਵੇਗੀ। ਗੌਰਤਲਬ ਹੈ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰ ਰਹੀ ਹੈ, ਤਾਂ ਜੋ ਪ੍ਰਦੂਸ਼ਣ ਅਤੇ ਤੇਲ ਦੀ ਦਰਾਮਦ ਨੂੰ ਘੱਟ ਕੀਤਾ ਜਾ ਸਕੇ।


author

Sanjeev

Content Editor

Related News