ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ
Sunday, Oct 08, 2023 - 01:09 PM (IST)
ਨਵੀਂ ਦਿੱਲੀ (ਅਨਸ) – ਟਾਟਾ ਸੰਨਜ਼ ਦੇ ਕੰਟਰੋਲ ਵਾਲੀ ਏਅਰ ਇੰਡੀਆ ਨੇ ਅੱਜ ਲੋਗੋ ਅਤੇ ਲਿਵਰੀ (ਆਊਟਫਿੱਟ) ਬਦਲਣ ਤੋਂ ਬਾਅਦ ਆਪਣੇ ਜਹਾਜ਼ ਦੀ ਪਹਿਲੀ ਝਲਕ ਸਾਂਝੀ ਕੀਤੀ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਇੰਡੀਆ ਨੇ ਫਰਾਂਸ ਦੇ ਟੂਲੂਜ਼ ਵਿਚ ਇਕ ਪੇਂਟ ਦੀ ਦੁਕਾਨ ’ਚ ਖੜ੍ਹੇ ਆਪਣੇ ਏ-350 ਜਹਾਜ਼ ਦੀਆਂ ਤਸਵੀਰਾਂ ਐਕਸ (ਪਹਿਲਾਂ ਟਵਿੱਟਰ) ਉੱਤੇ ਪੋਸਟ ਕੀਤੀਆਂ। ਇਹ ਜਹਾਜ਼ ਆਉਂਦੀਆਂ ਸਰਦੀਆਂ ਦੌਰਾਨ ਭਾਰਤ ਪੁੱਜੇਗਾ।
ਇਹ ਵੀ ਪੜ੍ਹੋ : GST ਕੌਂਸਲ ਦੀ ਬੈਠਕ 'ਚ ਲਏ ਗਏ ਕਈ ਵੱਡੇ ਫੈਸਲੇ ,ਹੁਣ ਬਾਜਰੇ ਤੋਂ ਬਣੇ ਉਤਪਾਦਾਂ 'ਤੇ ਕੋਈ ਟੈਕਸ
ਬੀਤੇ ਅਗਸਤ ’ਚ ਏਅਰ ਇੰਡੀਆ ਨੇ ਆਪਣੇ ਨਵੇਂ ਲੋਗੋ ਦੀ ਘੁੰਡ ਚੁਕਾਈ ਕੀਤੀ ਸੀ। ਨਵੇਂ ਲੋਗੋ ਵਿਚ ਲਾਲ ਅਤੇ ਸਫੈਦ ਰੰਗਾਂ ਨੂੰ ਬਰਕਰਾਰ ਰੱਖਿਆ ਗਿਆ ਸੀ ਅਤੇ ਬੈਂਗਣੀ ਰੰਗ ਨੂੰ ਜੋੜਿਆ ਗਿਆ ਸੀ। ਨਵੇਂ ਲੋਗੋ ਨੂੰ ‘ਦਿ ਵਿਸਟਾ’ ਨਾਂ ਦਿੱਤਾ ਗਿਆ ਸੀ। ਏਅਰਲਾਈਨ ਨੇ ਕਿਹਾ ਸੀ ਕਿ ਜਹਾਜ਼ਾਂ ਦੇ ਨਵੀਨੀਕਰਨ ਲਈ 400 ਮਿਲੀਅਨ ਡਾਲਰ ਯਾਨੀ 40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : Flipkart ਟਰੱਕ ਤੋਂ ਹਵਾ 'ਚ ਉੱਡਣ ਲੱਗੇ 2000 ਦੇ ਨੋਟ... ਸੜਕਾਂ 'ਤੇ ਦਿਖਿਆ ਹੈਰਾਨ ਕਰਨ ਵਾਲਾ ਨਜ਼ਾਰਾ(Video)
ਆਉਂਦੀਆਂ ਸਰਦੀਆਂ ਨੂੰ ਦੇਸ਼ ’ਚ ਪੁੱਜਣਗੇ ਜਹਾਜ਼
ਏਅਰ ਇੰਡੀਆ ਨੇ ਐਕਸ ’ਤੇ ਤਸਵੀਰਾਂ ਸਾਂਝਾ ਕਰਦੇ ਹੋਏ ਕਿਹਾ ਕਿ ਟੂਲੂਜ਼ ਵਿਚ ਪੇਂਟ ਦੀ ਦੁਕਾਨ ’ਤੇ ਸਾਡੀ ਨਵੀਂ ਲਿਵਰੀ ’ਚ ਮੈਜਿਸਟਿਕ ਏ-350 ਦੀ ਪਹਿਲੀ ਲੁੱਕ। ਸਾਡੇ ਏ-350 ਇਨ੍ਹਾਂ ਸਰਦੀਆਂ ’ਚ ਦੇਸ਼ ਵਿਚ ਪੁੱਜਣਗੇ। ਲੋਗੋ ਅਤੇ ਲਿਵਰੀ ਦੇ ਲਾਂਚ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਨੇ ਕਿਹਾ ਸੀ ਕਿ ਲੋਗੋ ਅਨੇਕਾਂ ਸੰਭਾਵਨਾਵਾਂ ਅਤੇ ਆਤਮ-ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮਨੁੱਖੀ ਸਰੋਤ ਦੇ ਸਾਰੇ ਪਹਿਲੂਆਂ ਨੂੰ ਅੱਪਡੇਟ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਅਸੀਂ ਵੱਡੀ ਗਿਣਤੀ ’ਚ ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਇਸ ਲਈ ਸਾਨੂੰ ਨਵੀਨੀਕਰਨ ਕਰਨਾ ਹੋਵੇਗਾ ਅਤੇ ਆਪਣੇ ਮੌਜੂਦਾ ਬੇੜੇ ਨੂੰ ਸਵੀਕਾਰਯੋਗ ਪੱਧਰ ’ਤੇ ਲਿਆਉਣਾ ਹੋਵੇਗਾ। ਇਹ ਬਹੁਤ ਔਖਾ ਕੰਮ ਹੋਣ ਜਾ ਰਿਹਾ ਹੈ ਪਰ ਸਾਨੂੰ ਇਸ ਨੂੰ ਕਰਨਾ ਹੈ। ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨਾ ਹੈ। ਨਵਾਂ ਲੋਗੋ ਸਾਡੇ ਸਾਹਸੀ ਦ੍ਰਿਸ਼ਟੀਕੋਣ ਦੀ ਅਗਵਾਈ ਕਰੇਗਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ
ਲੋਗੋ ਲਾਂਚ ਕਰਨ ਦੌਰਾਨ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੇਲ ਵਿਲਸਨ ਨੇ ਪਹਿਲਾਂ ਕਿਹਾ ਸੀ ਕਿ ਸਾਡਾ ਪਰਿਵਰਤਨਕਾਰੀ ਨਵਾਂ ਬ੍ਰਾਂਡ ਏਅਰ ਇੰਡੀਆ ਨੂੰ ਦੁਨੀਆ ਭਰ ਦੇ ਮਹਿਮਾਨਾਂ ਦੀ ਸੇਵਾ ਕਰਨ ਵਾਲੀ ਇਕ ਵਿਸ਼ਵ ਪੱਧਰੀ ਏਅਰਲਾਈਨ ਬਣਾਉਣ ਦੀ ਅਭਿਲਾਸ਼ਾ ਨੂੰ ਦਰਸਾਉਂਦਾ ਹੈ ਅਤੇ ਇਹ ਗਲੋਬਲ ਮੰਚ ’ਤੇ ਮਾਣ ਨਾਲ ਇਕ ਨਵੇਂ ਭਾਰਤ ਦੀ ਅਗਵਾਈ ਕਰਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ 2025 ਤੱਕ ਏਅਰ ਇੰਡੀਆ ਦੇ ਸਾਰੇ ਜਹਾਜ਼ਾਂ ’ਚ ਨਵਾਂ ਲੋਗੋ ਹੋਵੇਗਾ। ਕੈਂਪਬੇਲ ਨੇ ਕਿਹਾ ਸੀ ਕਿ ਦਹਾਕਿਆਂ ਤੱਕ ਏਅਰ ਇੰਡੀਆ ਦੇ ਮਾਸਕੋਟ ਵਜੋਂ ਵੱਕਾਰੀ ‘ਮਹਾਰਾਜਾ’ ਬਣੇ ਰਹਿਣਗੇ, ਭਵਿੱਖ ’ਚ ਵੀ ਏਅਰਲਾਈਨ ਦੀ ਯਾਤਰਾ ਦਾ ਹਿੱਸਾ ਹੋਣਗੇ।
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8