ਹੁਣ ਹਵਾਈ ਸਫ਼ਰ ਦੌਰਾਨ ਨਹੀਂ ਹੋਵੇਗੀ ਸਮਾਨ ਦੀ ਚਿੰਤਾ, ਏਅਰ ਏਸ਼ੀਆ ਨੇ ਸ਼ੁਰੂ ਕੀਤੀ ਨਵੀਂ ਯੋਜਨਾ

06/18/2020 3:56:31 PM

ਨਵੀਂ ਦਿੱਲ‍ੀ (ਵਾਰਤਾ) : ਨਿੱਜੀ ਜਹਾਜ਼ ਸੇਵਾ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਆਪਣੇ ਯਾਤਰੀਆਂ ਲਈ ਸਮਾਨ ਨੂੰ ਘਰ ਤੱਕ ਪਹੁੰਚਾਉਣ (ਡੋਰ-ਟੂ-ਡੋਰ ਬੈਗੇਜ ਸੇਵਾ) ਦੀ ਸੇਵਾ ਸ਼ੁਰੂ ਕੀਤੀ ਹੈ, ਜਿਸ ਨੂੰ ਏਅਰ ਏਸ਼ੀਆ ਫਲਾਈਪੋਰਟਰ ਨਾਮ ਦਿੱਤਾ ਹੈ। ਇਸ ਤਹਿਤ ਯਾਤਰੀਆਂ ਦੇ ਘਰੋਂ ਉਨ੍ਹਾਂ ਦਾ ਚੈੱਕ-ਇਨ ਸਮਾਨ ਲੈਣ ਤੇ ਮਜ਼ਿੰਲ 'ਤੇ ਉਨ੍ਹਾਂ ਦੇ ਘਰ ਤੱਕ ਸਮਾਨ ਪਹੁੰਚਾਉਣ ਦਾ ਬਦਲ ਹੋਵੇਗਾ।

ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਯਾਤਰਾ ਕਰਨ ਵਾਲਿਆਂ ਲਈ ਬੇਹੱਦ ਸੁਵਿਧਾਜਨਕ ਸੇਵਾ ਹੈ ਅਤੇ ਇਹ ਸੇਵਾ ਸ਼ੁਰੂ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਜਹਾਜ਼ ਸੇਵਾ ਕੰਪਨੀ ਹੈ। ਇਕ ਪਾਸੇ ਦੀ ਸੇਵਾ ਤਹਿਤ 500 ਰੁਪਏ ਚਾਰਜ ਕੀਤੇ ਜਾਣਗੇ। ਇਸ ਦਾ ਮਤਲੱਬ ਇਹ ਹੈ ਕਿ ਇਸ ਐਂਡ-ਟੂ-ਐਂਡ ਸਰਵਿਸ ਨੂੰ ਚੁਣਨ ਵਾਲੇ ਯਾਤਰੀਆਂ ਨੂੰ ਦੋਵਾਂ ਪਾਸਿਓਂ ਕੁੱਲ ਮਿਲਾ ਕੇ 1,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਡਾਣ ਦੇ ਸਮੇਂ ਤੋਂ 24 ਘੰਟੇ ਪਹਿਲਾਂ ਇਸ ਲਈ ਰਜਿਸਟਰਡ ਕੀਤਾ ਜਾ ਸਕਦਾ ਹੈ। ਹਰ ਬੈਗੇਜ 'ਤੇ 5 ਹਜ਼ਾਰ ਰੁਪਏ ਤੱਕ ਦਾ ਬੀਮਾ ਵੀ ਹੋਵੇਗਾ। ਪਹਿਲੇ ਪੜਾਅ ਵਿਚ ਬੇਂਗਲੁਰੂ, ਨਵੀਂ ਦਿੱਲੀ ਅਤੇ ਹੈਦਰਾਬਾਦ ਵਿਚ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਮੁੰਬਈ ਵਿਚ ਵੀ ਇਸ ਨੂੰ ਜਲ‍ਦ ਹੀ ਸ਼ੁਰੂ ਕੀਤਾ ਜਾਵੇਗਾ। ਏਅਰਲਾਈਨ ਨੇ ਕਿਹਾ ਕਿ ਹਵਾਈ ਸਫਰ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਇਸ ਲਈ ਚੈੱਕ-ਇਨ ਅਤੇ ਬੋਰਡਿੰਗ ਨੂੰ ਸੰਪਰਕ ਰਹਿਤ ਬਣਾਇਆ ਗਿਆ ਹੈ।

ਏਅਰ ਏਸ਼ੀਆ ਨੇ ਕਿਹਾ ਕਿ ਇਹ ਇੰਡਸ‍ਟਰੀ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਪੇਸ਼ਕਸ਼ ਹੈ। ਡੋਰ-ਟੂ-ਡੋਰ ਡਿਲਿਵਰੀ ਸੇਵਾ ਨਾਲ ਯਾਤਰੀਆਂ ਦਾ ਸਫਰ ਸੁਗਮ ਹੋਵੇਗਾ। ਮਹਿਮਾਨ ਘਰ ਤੋਂ ਉਨ੍ਹਾਂ ਦੇ ਮਜ਼ਿੰਲ ਸ‍ਥਾਨ ਤੱਕ ਸਮਾਨ ਨੂੰ ਸੁਰੱਖਿਅਤ ਪਹੁੰਚਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ 2 ਮਹੀਨਿਆਂ ਤੱਕ ਬੰਦ ਰਹਿਣ ਦੇ ਬਾਅਦ 25 ਮਈ ਤੋਂ ਦੁਬਾਰਾ ਘਰੇਲੂ ਉਡਾਣਾਂ ਸ਼ੁਰੂ ਹੋਈਆਂ ਹਨ ਪਰ ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ।


cherry

Content Editor

Related News