ਦੀਵਾਲੀ ''ਤੇ ਮਹਿੰਗਾ ਹੋਵੇਗਾ ਹਵਾਈ ਸਫਰ, 25 ਫੀਸਦੀ ਤੱਕ ਵਧੇਗਾ ਕਿਰਾਇਆ
Wednesday, Aug 14, 2024 - 11:38 AM (IST)
ਬਿਜ਼ਨੈੱਸ ਡੈਸਕ - ਇਸ ਸਾਲ ਦੀਵਾਲੀ ਦੌਰਾਨ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਦੀਵਾਲੀ ਦੇ ਹਫਤੇ (30 ਅਕਤੂਬਰ ਤੋਂ 5 ਨਵੰਬਰ) ’ਚ ਪ੍ਰਮੁੱਖ ਘਰੇਲੂ ਹਵਾਈ ਮਾਰਗਾਂ 'ਤੇ ਹਵਾਈ ਕਿਰਾਏ ’ਚ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਦਾ ਵਾਧਾ ਹੋਇਆ ਹੈ। ਉੱਚ ਮੰਗ, ਸੀਮਤ ਗਿਣਤੀ ’ਚ ਉਡਾਣਾਂ ਅਤੇ ਕਿਰਾਏ ਨਿਰਧਾਰਨ ਦੇ ਨਵੇਂ ਤਰੀਕਿਆਂ ਕਾਰਨ ਹਵਾਈ ਟਿਕਟ ਦੀਆਂ ਕੀਮਤਾਂ ’ਚ ਕਾਫੀ ਵਾਧਾ ਹੋਇਆ ਹੈ।
ਮੁੰਬਈ ਤੋਂ ਹੈਦਰਾਬਾਦ ਰੂਟ 'ਤੇ ਵਾਧਾ
ਟ੍ਰੈਵਲ ਵੈੱਬਸਾਈਟ ਇੰਡੀਗੋ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੀਵਾਲੀ ਦੇ ਹਫਤੇ ਦੌਰਾਨ ਮੁੰਬਈ ਤੋਂ ਹੈਦਰਾਬਾਦ ਮਾਰਗ 'ਤੇ ਔਸਤ ਇਕ ਤਰਫਾ ਕਿਰਾਇਆ 5,162 ਰੁਪਏ ਹੈ ਜੋ ਕਿ ਪਿਛਲੇ ਸਾਲ ਦੀਵਾਲੀ (10 ਤੋਂ 16 ਨਵੰਬਰ, 2023) ਦੇ ਮੁਕਾਬਲੇ 20.9 ਫੀਸਦੀ ਜ਼ਿਆਦਾ ਹੈ। ਇਹ ਕਿਰਾਇਆ ਉਨ੍ਹਾਂ ਟਿਕਟਾਂ ਲਈ ਹੈ ਜੋ 90 ਦਿਨ ਪਹਿਲਾਂ ਬੁੱਕ ਕੀਤੀਆਂ ਗਈਆਂ ਸਨ। ਇਸ ਮਾਰਗ 'ਤੇ ਉਡਾਣਾਂ ਦੀ ਘਾਟ ਵੀ ਵੱਡੀ ਸਮੱਸਿਆ ਬਣ ਗਈ ਹੈ। ਪਿਛਲੇ ਸਾਲ ਦੀਵਾਲੀ ਹਫਤੇ ਦੌਰਾਨ ਮੁੰਬਈ-ਹੈਦਰਾਬਾਦ ਮਾਰਗ 'ਤੇ ਲਗਭਗ 266 ਉਡਾਣਾਂ ਸਨ ਪਰ ਇਸ ਸਾਲ ਏਅਰਲਾਈਨਜ਼ ਨੇ 3 ਫੀਸਦੀ ਘੱਟ ਉਡਾਣਾਂ ਦਾ ਸੰਚਾਲਨ ਕੀਤਾ ਹੈ।
ਇਹ ਵੀ ਪੜ੍ਹੋ : Vistara ਦਾ ਸ਼ਾਨਦਾਰ ਆਫਰ, ਸਿਰਫ 1578 ਰੁਪਏ 'ਚ ਕਰੋ ਹਵਾਈ ਯਾਤਰਾ, ਜਾਣੋ ਬੁਕਿੰਗ ਪ੍ਰਕਿਰਿਆ
ਇੰਡੀਗੋ ਦਾ ਉਡਾਉਣ ਵਾਲਾ ਪ੍ਰਭਾਵ
ਇਕ ਸੀਨੀਅਰ ਹਵਾਬਾ਼ਜ਼ੀ ਅਧਿਕਾਰੀ ਨੇ ਦੱਸਿਆ ਕਿ ਇੰਡੀਗੇ ਦੇ A320neo ਜਹਾਜ਼ਾਂ ਦੇ ਪ੍ਰੈਟ ਐਂਡ ਵ੍ਹਿਟਨੀ ਇੰਜਣ ਦੀ ਸਮੱਸਿਆ ਕਾਰਨ ਕੰਪਨੀ ਦੇ 390 ’ਚੋਂ 70 ਹਜ਼ਾਰ ਗ੍ਰਾਊਂਡਿਡ ਹਨ। ਪਿਛਲੇ ਸਾਲ ਨਵੰਬਰ ’ਚ ਇਸ ਹਵਾਬਾਜ਼ੀ ਕੰਪਨੀ ਨੇ ਮੁੰਬਈ- ਹੈਦਰਾਬਾਦ ਮਾਰਗ ’ਤੇ ਲਗਭਗ 152 ਉਡਾਣਾਾਂ ਚਲਾਈਆਂ ਸਨ ਜਦਕਿ ਇਸ ਸਾਲ ਇਹ ਗਿਣਤੀ ਘਟਾ ਕੇ 140 ਕਰ ਦਿੱਤੀ ਗਈ ਹੈ ਜਿਸ ਨਾਲ ਕਿਰਾਏ ’ਚ ਵਾਧਾ ਹੋ ਰਿਹਾ ਹੈ।
ਅਕਾਸਾ ਹਵਾਈ ਸੇਵਾਵਾਂ ਵਿਚ ਕਟੌਤੀ
ਅਕਾਸਾ ਏਅਰ ਇਸ ਸਾਲ ਨਵੰਬਰ 'ਚ ਇਸ ਰੂਟ ’ਤੇ ਕੋਈ ਉਡਾਣ ਨਹੀਂ ਚਲਾਏਗੀ। ਪਿਛਲੇ ਸਾਲ, ਇਸ ਨੇ ਦੀਵਾਲੀ ਹਫਤੇ ਦੌਰਾਨ ਮੁੰਬਈ-ਹੈਦਰਾਬਾਦ ਰੂਟ ’ਤੇ 14 ਉਡਾਣਾਂ ਦਾ ਸੰਚਾਲਨ ਕੀਤਾ ਸੀ ਪਰ ਰੈਗੂਲੇਟਰੀ ਮੁੱਦਿਆਂ ਕਾਰਨ ਫਰਵਰੀ ਤੋਂ ਬਾਅਦ ਕੋਈ ਨਵਾਂ ਜਹਾਜ਼ ਨਹੀਂ ਮਿਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8